CM ਦੀ ਗ੍ਰਿਫ਼ਤਾਰੀ ''ਤੇ ਮਾਨ ਬੋਲੇ- ਅਸੀਂ ਈਮਾਨਦਾਰ ਹਾਂ, ਕੇਜਰੀਵਾਲ ਜਲਦ ਆਉਣਗੇ ਬਾਹਰ

03/23/2024 6:34:15 PM

ਨੈਸ਼ਨਲ ਡੈਸਕ- ਦਿੱਲੀ ਵਿਚ ਇਸ ਸਮੇਂ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘਪਲੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਹ 28 ਮਾਰਚ ਤੱਕ ਈਡੀ ਦੀ ਹਿਰਾਸਤ 'ਚ ਰਹਿਣਗੇ। ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਸਭ ਦੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਤਾਂ ਕਦੋਂ 'ਤੇ ਆਖ਼ ਰਹੇ ਹਾਂ ਕਿ ਭਾਜਪਾ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ- ਕੇਜਰੀਵਾਲ ਨੇ  ACP AK ਸਿੰਘ ਨੂੰ ਹਟਾਉਣ ਦੀ ਕੀਤੀ ਮੰਗ, ਲਾਇਆ ਬਦਸਲੂਕੀ ਦਾ ਦੋਸ਼ (ਵੀਡੀਓ)

ਮੁੱਖ ਮੰਤਰੀ ਮਾਨ ਨੇ  ਕਿਹਾ ਕਿ ਭਾਜਪਾ ਵਿਰੋਧੀ ਧਿਰ ਨੂੰ ਖਤਮ ਕਰਨਾ ਚਾਹੁੰਦੀ ਹੈ। ਕੇਜਰੀਵਾਲ ਪੂਰੇ ਜੋਸ਼ ਨਾਲ ਬਾਹਰ ਆਉਣਗੇ। ਕੇਜਰੀਵਾਲ ਇਕ ਵਿਅਕਤੀ ਨਹੀਂ, ਇਕ ਸੋਚ ਹੈ। ਕੇਜਰੀਵਾਲ ਨੂੰ ਗ੍ਰਿਫ਼ਤਾਰ ਤਾਂ ਕਰ ਲਓਗੇ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰੋਗੇ । ਅੱਜ ਦੇਸ਼ ਦਾ ਲੋਕਤੰਤਰ ਖ਼ਤਰੇ ਵਿਚ ਹੈ। ਵਿਰੋਧੀ ਧਿਰ ਦੇ ਨੇਤਾਵਾਂ ਨੂੰ ਜੇਲ੍ਹ ਵਿਚ ਬੰਦ ਕੀਤਾ ਜਾ ਰਿਹਾ ਹੈ। ਕੇਜਰੀਵਾਲ 'ਤੇ ਕਾਰਵਾਈ ਰਾਜਨੀਤੀ ਹੈ। ਉਨ੍ਹਾਂ 'ਤੇ ਬਿਨਾਂ ਸਬੂਤ ਕਾਰਵਾਈ ਕੀਤੀ ਗਈ। ਕੇਜਰੀਵਾਲ ਜੇਲ੍ਹ ਵਿਚੋਂ ਹੀ ਦਿੱਲੀ ਦੀ ਸਰਕਾਰ ਚਲਾਉਣਗੇ। ਵੱਡੇ-ਵੱਡੇ ਘੁਟਾਲੇ ਕਰਨ ਵਾਲਿਆਂ ਨੂੰ ਭਾਜਪਾ ਆਪਣੀ ਪਾਰਟੀ 'ਚ ਸ਼ਾਮਲ ਕਰਕੇ ਟਿਕਟਾਂ ਦੇ ਰਹੀ ਹੈ। ਉਨ੍ਹਾਂ ਲਈ ਕੋਈ ਕਾਨੂੰਨ ਨਹੀਂ। ਕੀ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸਾਰੇ ਗੁਨਾਹ ਮੁਆਫ਼ ਹੋ ਜਾਂਦੇ ਹਨ?

ਇਹ ਵੀ ਪੜ੍ਹੋ-  ‘ਆਪ’ ਦੇ ਇਕ ਹੋਰ ਵਿਧਾਇਕ 'ਤੇ ED ਦਾ ਸ਼ਿਕੰਜਾ, ਗੁਲਾਬ ਸਿੰਘ ਯਾਦਵ ਦੇ ਘਰ 'ਚ ਕੀਤੀ ਛਾਪੇਮਾਰੀ

ਮਾਨ ਨੇ ਅੱਗੇ ਕਿਹਾ ਕਿ ਭਾਜਪਾ ਸੰਵਿਧਾਨ ਬਦਲਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਈਡੀ ਭਾਜਪਾ ਲਈ ਕੰਮ ਕਰ ਰਹੀ ਹੈ। ਸ਼ਰੇਆਮ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਸੀਂ ਤਾਨਾਸ਼ਾਹ ਸਰਕਾਰ ਦੇ ਇਸ ਰਵੱਈਏ ਤੋਂ ਡਰ ਕੇ ਪਿੱਛੇ ਨਹੀਂ ਹਟਾਂਗੇ। ਦੇਸ਼ ਦੀਆਂ ਲੋਕ ਸਭਾ ਚੋਣਾਂ ਪੂਰੇ ਜੋਸ਼ ਨਾਲ ਲੜਾਂਗੇ। ਸਾਨੂੰ ਮਾਨਯੋਗ ਅਦਾਲਤ 'ਤੇ ਪੂਰਾ ਯਕੀਨ ਹੈ। ਅਰਵਿੰਦ ਕੇਜਰੀਵਾਲ ਜਲਦ ਬਾਹਰ ਆਉਣਗੇ। ਅਸੀਂ ਈਮਾਨਦਾਰੀ ਨਾਲ ਆਪਣਾ ਪੱਖ ਰੱਖਾਂਗੇ। ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਈਡੀ ਦਾ ਇਹ ਰਵੱਈਆ ਕੀ ਹੈ? ਆਓ ਤੇ ਚੁੱਕ ਲੈ ਜਾਓ। ਕੇਜਰੀਵਾਲ ਕੀ ਗੁੰਮ ਹੋ ਜਾਣਗੇ, ਉਹ ਤਾਂ ਸੀਟਿੰਗ ਸੀ. ਐੱਮ. ਹਨ। ਮਾਨ ਨੇ ਕਿਹਾ ਕਿ ਕੇਜਰੀਵਾਲ ਇਨਕਮ ਟੈਕਸ ਦੇ ਕਮਿਸ਼ਨਰ ਸਨ, ਇੰਨੀ ਵੱਡੀ ਨੌਕਰੀ ਛੱਡ ਕੇ ਰਾਜਨੀਤੀ ਵਿਚ ਆਏ। ਜੇਕਰ ਪੈਸੇ ਕਮਾਉਣੇ ਹੁੰਦੇ ਤਾਂ ਉੱਥੋਂ ਕਮਾ ਲੈਂਦੇ। ਸਾਨੂੰ ਆਪਣੀ ਈਮਾਨਦਾਰੀ 'ਤੇ ਸ਼ੱਕ ਨਹੀਂ ਸਗੋਂ ਪੂਰਾ ਯਕੀਨ ਹੈ। ਭਾਜਪਾ ਵਾਲਿਆਂ ਨੂੰ ਇਹ ਹੀ ਡਰ ਹੈ ਕਿ ਇੰਨੀ ਛੋਟੀ ਪਾਰਟੀ 10 ਸਾਲਾਂ ਵਿਚ ਵੱਡੀ ਕਿਵੇਂ ਬਣ ਗਈ।

ਇਹ ਵੀ ਪੜ੍ਹੋ- ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਪਤਨੀ ਸੁਨੀਤਾ ਨੇ ਤੋੜੀ ਚੁੱਪੀ, ਪਤੀ ਦੇ ਜੇਲ੍ਹ ਤੋਂ ਭੇਜੇ ਸੰਦੇਸ਼ ਨੂੰ ਕੀਤਾ ਸਾਂਝਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News