ਅਸਾਮ ਵਾਸੀਆਂ ਨੂੰ CM ਮਾਨ ਬੋਲੇ- ਬਦਲਾਅ ਲਿਆਉਣਾ ਹੈ ਤਾਂ 'ਬਟਨ' ਬਦਲ ਲਓ

Sunday, Apr 02, 2023 - 05:36 PM (IST)

ਅਸਾਮ ਵਾਸੀਆਂ ਨੂੰ CM ਮਾਨ ਬੋਲੇ- ਬਦਲਾਅ ਲਿਆਉਣਾ ਹੈ ਤਾਂ 'ਬਟਨ' ਬਦਲ ਲਓ

ਅਸਾਮ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਅਸਾਮ ਪਹੁੰਚੇ। ਅਸਾਮ 'ਚ ਮੁੱਖ ਮੰਤਰੀ ਮਾਨ ਨੇ ਰੈਲੀ ਨੂੰ ਸੰਬੋਧਿਤ ਕੀਤਾ। ਇੱਥੇ ਆਪਣੇ ਸੰਬੋਧਨ ਦੌਰਾਨ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰੀੜ੍ਹ ਦੀ ਹੱਡੀ ਕੇਜਰੀਵਾਲ ਦਾ ਮੈਂ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਇਕੱਠਾ ਹੋਣ ਦੀ ਇਕ ਵਜ੍ਹਾ ਦਿੱਤੀ। ਮਾਨ ਨੇ ਕਿਹਾ ਕਿ ਅਸਾਮ 'ਚ ਵੀ ਉਹ ਹੀ ਦਿੱਕਤ ਹਨ ਜੋ ਪੰਜਾਬ ਤੇ ਦਿੱਲੀ ਵਿਚ ਸੀ, ਉਹ ਹੈ ਭ੍ਰਿਸ਼ਟਾਚਾਰ। ਭ੍ਰਿਸ਼ਟਾਚਾਰ ਸਭ ਤੋਂ ਵੱਡੀ ਬੀਮਾਰੀ ਹੈ। 

ਇਹ ਵੀ ਪੜ੍ਹੋ- ਹਿੰਮਤ ਜੀ ਮੁੱਖ ਮੰਤਰੀ ਤਾਂ ਬਣ ਗਏ ਥੋੜ੍ਹੀ ਜਿਹੀ ਅਸਾਮ ਦੀ ਸੰਸਕ੍ਰਿਤੀ ਵੀ ਸਿੱਖ ਲਓ: ਕੇਜਰੀਵਾਲ

ਪੰਜਾਬ ਵਿਚ ਪਹਿਲਾਂ 5 ਸਾਲ ਵਿਚ ਅਕਾਲੀ ਦਲ-ਭਾਜਪਾ ਤੇ ਫਿਰ ਕਾਂਗਰਸ ਦੀ ਸਰਕਾਰ ਬਣਦੀ ਸੀ ਪਰ 2022 ਵਿਚ ਅਸੀਂ ਕਿਹਾ ਕਿ ਇਕ ਮੌਕਾ ਸਾਨੂੰ ਦੇ ਕੇ ਵੇਖੋ। ਜਨਤਾ ਨੇ ਸਾਨੂੰ 117 ਵਿਚੋਂ 92 ਸੀਟਾਂ ਦਿੱਤੀਆਂ। ਅੱਜ ਪੰਜਾਬ ਵਿਚ ਭ੍ਰਿਸ਼ਟਾਚਾਰ ਖ਼ਤਮ ਹੁੰਦਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਗਰੰਟੀ ਦਿੱਤੀ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ। ਪੰਜਾਬ ਵਿਚ ਸਿਰਫ਼ ਇਕ ਸਾਲ ਵਿਚ 28,000 ਤੋਂ ਵਧੇਰੇ ਸਰਕਾਰੀ ਨੌਕਰੀਆਂ ਦਿੱਤੀਆਂ। ਇਹ ਸਭ ਇਕ ਸਾਲ ਦੇ ਅੰਦਰ ਅਸੀਂ ਕਰ ਕੇ ਵਿਖਾਇਆ। ਜੇਕਰ ਚੰਗੀ ਨੀਅਤ ਹੋਵੇ ਤਾਂ ਕੁਝ ਵੀ ਹੋ ਸਕਦਾ ਹੈ। ਕੱਲ ਅਸੀਂ ਬਟਨ ਦਬਾ ਕੇ ਪੰਜਾਬ 'ਚ ਇਕ ਹੋਰ ਟੋਲ ਪਲਾਜ਼ਾ ਬੰਦ ਕਰ ਦਿੱਤਾ। ਹੁਣ ਤੱਕ 8 ਟੋਲ ਨਾਕੇ ਬੰਦ ਹੋ ਚੁੱਕੇ ਹਨ। ਕਦੇ ਅਸੀਂ ਬਟਨ ਦਬਾ ਕੇ ਸਕੂਲਾਂ ਦਾ ਤੇ ਕਦੇ ਹਸਪਤਾਲਾਂ ਦਾ ਉਦਘਾਟਨ  ਕਰਦੇ ਹਾਂ ਕਿਉਂਕਿ 2022 'ਚ ਪੰਜਾਬ ਨੇ ਝਾੜੂ ਦਾ ਬਟਨ ਦਬਾਇਆ ਸੀ। ਬਦਲਾਅ ਲਿਆਉਣਾ ਹੈ ਤਾਂ ਬਟਨ ਬਦਲ ਲਓ।

 

ਇਹ ਵੀ ਪੜ੍ਹੋ- ਦਿੱਲੀ ਦੀ 'ਰਾਜਕੁਮਾਰੀ' ਨੇ ਰਾਹੁਲ ਗਾਂਧੀ ਦੇ ਨਾਂ ਕਰ ਦਿੱਤਾ ਆਪਣਾ 4 ਮੰਜ਼ਿਲਾ ਘਰ

ਭਗਵੰਤ ਮਾਨ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਪੂਰੀ ਦੁਨੀਆ ਵਿਚ ਨਾਂ ਹੋ ਗਿਆ ਤਾਂ ਮਨੀਸ਼ ਸਿਸੋਦੀਆ ਨੂੰ ਜੇਲ੍ਹ ਭੇਜ ਦਿੱਤਾ। ਸਕੂਲ ਬਣਾਉਣ ਵਾਲੇ, ਹਸਪਤਾਲ ਬਣਾਉਣ ਵਾਲੇ ਜੇਲ੍ਹ ਵਿਚ ਹਨ, ਜਿਸ ਨੂੰ ਜੇਲ੍ਹ 'ਚ ਹੋਣਾ ਚਾਹੀਦਾ ਸੀ, ਉਹ ਉਨ੍ਹਾਂ ਨਾਲ ਰੇਲ ਵਿਚ ਹੈ। ਮਾਨ ਨੇ ਪ੍ਰਧਾਨ ਮੰਤਰੀ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਇਕ ਆਦਮੀ ਜੋ ਬਚਪਨ 'ਚ ਰੇਲ ਦੇ ਡੱਬਿਆਂ 'ਚ ਚਾਹ ਵੇਚਦਾ ਸੀ, ਉਸ ਨੇ ਵੱਡਾ ਹੋ ਕੇ ਰੇਲ ਦੇ ਡੱਬੇ ਹੀ ਵੇਚ ਦਿੱਤੇ। ਇਹ ਗੱਲ ਤਾਂ ਸਾਰੇ ਹੀ ਸਮਝ ਗਏ ਹੋਣਗੇ। ਅੱਜ ਇਹ ਸਾਰਾ ਦੇਸ਼ ਵੇਚ ਰਹੇ ਹਨ ਪਰ ਅਸੀਂ ਪੋਸਟਰ ਵੀ ਨਾ ਲਾਈਏ? ਨਾਅਰੇ ਵੀ ਨਾ ਲਾਈਏ? ਇਨ੍ਹਾਂ ਨੇ ਬੈਂਕ ਵੇਚ ਦਿੱਤੇ, ਰੇਲ ਵੇਚ ਦਿੱਤੀ, LIC ਵੇਚ ਦਿੱਤੀ। ਮੈਂ ਅਤੇ ਮੇਰਾ ਦੀ ਸੋਚ ਰੱਖਣ ਵਾਲਿਆਂ ਨੂੰ ਜਨਤਾ ਅਰਸ਼ ਤੋਂ ਫ਼ਰਸ਼ 'ਤੇ ਲੈ ਆਉਂਦੀ ਹੈ।

ਇਹ ਵੀ ਪੜ੍ਹੋ- MBA ਪਾਸ ਕਾਰੋਬਾਰੀ ਬਣਿਆ ਕੁੜੀ, 3 ਕਿਲੋ ਗਹਿਣਿਆਂ ਨਾਲ ਕੀਤਾ ਸ਼ਿੰਗਾਰ, ਵੇਖਦੇ ਰਹਿ ਗਏ ਲੋਕ

 


author

Tanu

Content Editor

Related News