‘ਹੋਰ ਜ਼ਿਆਦਾ ਬੰਗਾਲੀ ਬੋਲੋ, ਡਰਨ ਦੀ ਲੋੜ ਨਹੀਂ’, CM ਮਮਤਾ ਬੈਨਰਜੀ ਦਾ ਵੱਡਾ ਬਿਆਨ
Thursday, Sep 11, 2025 - 08:04 AM (IST)

ਕੋਲਕਾਤਾ (ਇੰਟ.) - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਜਨਤਾ ਨੂੰ ਕਿਹਾ ਕਿ ਉਹ ਹੋਰ ਜ਼ਿਆਦਾ ਬੰਗਾਲੀ ਬੋਲਣ ਅਤੇ ਡਰਨ ਨਾ। ਉਨ੍ਹਾਂ ਦਾ ਇਹ ਬਿਆਨ ਸੂਬੇ ਵਿਚ ਪ੍ਰਵਾਸੀ ਮਜ਼ਦੂਰਾਂ ’ਤੇ ਹੋ ਰਹੇ ਕਥਿਤ ਹਮਲਿਆਂ ਦੇ ਪਿਛੋਕੜ ਵਿਚ ਆਇਆ ਹੈ। ਬੈਨਰਜੀ ਨੇ ਕਿਹਾ ਕਿ ਅਸੀਂ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਆਪਣੀ ਮਾਤ ਭਾਸ਼ਾ ਭਾਵ ਬੰਗਾਲੀ ਬੋਲਾਂਗੇ ਪਰ ਅਸੀਂ ਹੋਰ ਭਾਸ਼ਾਵਾਂ ਦਾ ਵੀ ਸਤਿਕਾਰ ਕਰਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਜੋ ਪ੍ਰਵਾਸੀ ਮਜ਼ਦੂਰ ਵਾਪਸ ਬੰਗਾਲ ਪਰਤਣਗੇ, ਉਨ੍ਹਾਂ ਨੂੰ ਸਰਕਾਰ ਵੱਲੋਂ 5000 ਰੁਪਏ ਦਿੱਤੇ ਜਾਣਗੇ ਅਤੇ ਉਨ੍ਹਾਂ ਦੇ ਬੱਚੇ ਨੇੜਲੇ ਸਕੂਲਾਂ ਵਿਚ ਦਾਖਲਾ ਲੈ ਸਕਣਗੇ। ਜਲਪਾਈਗੁੜੀ ਵਿਚ ਇਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਹਰ ਰੋਜ਼ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮੈਂ ਬੰਗਾਲ ਦਾ ਵਿਕਾਸ ਚਾਹੁੰਦੀ ਹਾਂ।
ਇਹ ਵੀ ਪੜ੍ਹੋ : ਕੱਢ ਲਓ ਰਜਾਈਆਂ ਕੰਬਲ, ਇਸ ਵਾਰ ਪਵੇਗੀ ਕੜਾਕੇ ਦੀ ਠੰਡ! ਹੋ ਗਈ ਵੱਡੀ ਭਵਿੱਖਬਾਣੀ
ਮੋਬਾਈਲ ਨੈੱਟਵਰਕ ’ਚ ਗੜਬੜੀ, ਮਮਤਾ ਨੇ ਉੱਤਰੀ ਬੰਗਾਲ ’ਚ ਆਪਣੇ ਰਹਿਣ ਦਾ ਸਥਾਨ ਬਦਲਿਆ
ਉੱਤਰੀ ਬੰਗਾਲ ਦਾ 3 ਦਿਨਾਂ ਪ੍ਰਾਸ਼ਸਨਿਕ ਦੌਰਾ ਕਰ ਰਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮੋਬਾਈਲ ਨੈੱਟਵਰਕ ਕਨੈਕਟੀਵਿਟੀ ਸਬੰਧੀ ਸਮੱਸਿਆਵਾਂ ਕਾਰਨ ਆਪਣੇ ਰਹਿਣ ਦਾ ਪ੍ਰਬੰਧ ‘ਕੰਨਿਆਸ਼੍ਰੀ’ ਬੰਗਲੇ ਦੀ ਥਾਂ ‘ਉੱਤਰਕੰਨਿਆ’ ਵਿਚ ਟਰਾਂਸਫਰ ਕਰਨਾ ਪਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਅਦ ਵਿਚ ਤ੍ਰਿਣਮੂਲ ਕਾਂਗਰਸ ਨੇ ਪਾਰਟੀ ਮੁਖੀ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਬੈਨਰਜੀ ਨੂੰ ‘ਉੱਤਰਕੰਨਿਆ’ ਵਿਚ ਬੈਠ ਕੇ ਦੰਗਾ ਪ੍ਰਭਾਵਿਤ ਗੁਆਂਢੀ ਦੇਸ਼ ਵਿਚ ਸਥਿਤੀ ਦੀ ਨਿਗਰਾਨੀ ਕਰਦੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਗਲੇ 7 ਦਿਨ ਭਾਰੀ! ਗਰਜ, ਤੇਜ਼ ਹਵਾਵਾਂ ਦੇ ਨਾਲ ਪਵੇਗਾ ਮੀਂਹ, IMD ਵਲੋਂ ਅਲਰਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।