ਐਕਸ਼ਨ ਮੋਡ 'ਚ CM ਖੱਟੜ, ਗੁਰੂਗ੍ਰਾਮ ਦੇ ਦਫ਼ਤਰਾਂ 'ਚ ਕੀਤੀ ਛਾਪੇਮਾਰੀ

Saturday, Jan 29, 2022 - 10:53 PM (IST)

ਐਕਸ਼ਨ ਮੋਡ 'ਚ CM ਖੱਟੜ, ਗੁਰੂਗ੍ਰਾਮ ਦੇ ਦਫ਼ਤਰਾਂ 'ਚ ਕੀਤੀ ਛਾਪੇਮਾਰੀ

ਗੁਰੂਗ੍ਰਾਮ (ਮੋਹਿਤ ਕੁਮਾਰ)-ਮੁੱਖ ਮੰਤਰੀ ਮਨੋਹਰ ਲਾਲ ਸ਼ਨੀਵਾਰ ਦੇਰ ਰਾਤ ਐਕਸ਼ਨ ਮੋਡ 'ਚ ਦਿਖੇ। ਸੀ.ਐੱਮ. ਖੱਟੜ ਨੇ ਅਚਾਨਕ ਗੁਰੂਗ੍ਰਾਮ ਦੇ ਦਫ਼ਤਰਾਂ 'ਚ ਰਾਤ 9 ਵਜੇ ਤੋਂ ਬਾਅਦ ਛਾਪੇਮਾਰੀ ਕੀਤੀ। ਬਿਨਾਂ ਕਿਸੇ ਜਾਣਕਾਰੀ ਦੇ ਪਹੁੰਚੇ ਸੀ.ਐੱਮ. ਖੱਟੜ ਨੇ ਪਹਿਲਾਂ ਸੈਕਟਰ-39 'ਚ ਸਥਿਤ ਐੱਮ.ਸੀ.ਜੀ. ਦਫ਼ਤਰ 'ਚ ਛਾਪਾ ਮਾਰਿਆ ਅਤੇ ਉਸ ਤੋਂ ਬਾਅਦ ਸੀ.ਐੱਮ. ਜੀ.ਐੱਮ.ਡੀ.ਏ. ਦੇ ਦਫ਼ਤਰ ਪੁੱਜੇ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 3325 ਨਵੇਂ ਮਾਮਲੇ ਤੇ 31 ਲੋਕਾਂ ਦੀ ਹੋਈ ਮੌਤ

ਛਾਪੇਮਾਰੀ ਦੌਰਾਨ ਸੀ.ਐੱਮ. ਨੇ ਐੱਮ.ਸੀ.ਜੀ. ਦਫ਼ਤਰ 'ਚ ਤਾਇਨਾਤ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਕਾਫ਼ੀ ਦੇਰ ਤੱਕ ਸਵਾਲ ਜਵਾਬ ਕੀਤੇ ਅਤੇ ਰਿਕਾਰਡ ਵੀ ਚੈੱਕ ਕੀਤੇ। ਸੀ.ਐੱਮ. ਦੀ ਛਾਪੇਮਾਰੀ ਤੋਂ ਅਧਿਕਾਰੀਆਂ ਅਤੇ ਕਰਮਚਾਰੀਆਂ 'ਚ ਹੜਕੰਪ ਮਚ ਗਿਆ। ਹਫੜਾ-ਦਫੜੀ 'ਚ ਅਫ਼ਸਰ ਵੀ ਦਫ਼ਤਰ ਪਹੁੰਚਣ ਲੱਗੇ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ PM ਅਰਡਰਨ ਕੋਰੋਨਾ ਇਨਫੈਕਟਿਡ ਦੇ ਸੰਪਰਕ 'ਚ ਆਉਣ ਤੋਂ ਬਾਅਦ ਹੋਏ ਇਕਾਂਤਵਾਸ

ਇਸ ਦੌਰਾਨ ਮੁੱਖ ਮੰਤਰੀ ਨੇ ਸ਼ਹਿਰ 'ਚ ਸਫ਼ਾਈ ਦਾ ਕੰਮ ਕਰਨ ਵਾਲੀਆਂ ਗੱਡੀਆਂ ਦੇ ਬਾਰੇ 'ਚ ਵੀ ਜਾਣਕਾਰੀ ਲਈ। ਤਸੱਲੀਬਖਸ਼ ਜਵਾਬ ਨਾ ਮਿਲਣ 'ਤੇ ਵੀ ਮੁੱਖ ਮੰਤਰੀ ਨਾਰਾਜ਼ ਦਿਖਾਈ ਦਿੱਤੇ। ਐੱਮ.ਸੀ.ਜੀ. ਦਫ਼ਤਰ ਤੋਂ ਬਾਅਦ ਮਨਹੋਰ ਲਾਲ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਪਹੁੰਚੇ ਜਿਥੇ ਉਨ੍ਹਾਂ ਨੇ ਕਰਮਚਾਰੀਆਂ ਨਾਲ ਗੱਲਬਾਤ ਕਰ ਰਾਤ ਦੀ ਅਰਥਵਿਵਸਥਾ ਦੇਖੀ। ਸੀ.ਐੱਮ. ਦੀ ਛਾਪੇਮਾਰੀ ਰਾਤ 10:30 ਵਜੇ ਤੱਕ ਜਾਰੀ ਰਹੀ।

ਇਹ ਵੀ ਪੜ੍ਹੋ : ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤੀ ਤੀਜੀ ਸੂਚੀ, 7 ਉਮੀਦਵਾਰਾਂ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News