ਕੋਲਕਾਤਾ 'ਚ ਮਮਤਾ ਬੈਨਰਜੀ ਨੂੰ ਮਿਲੇ CM ਕੇਜਰੀਵਾਲ ਤੇ 'ਮਾਨ', ਕੇਂਦਰ ਦੇ ਆਰਡੀਨੈਂਸ 'ਤੇ ਕੀਤੀ ਚਰਚਾ
Tuesday, May 23, 2023 - 06:30 PM (IST)
ਕੋਲਕਾਤਾ- ਕੇਂਦਰ ਵਿਚ ਸੱਤਾਧਾਰੀ ਭਾਜਪਾ ਖ਼ਿਲਾਫ ਵਿਰੋਧੀ ਧਿਰ ਨੂੰ ਇਕਜੁਟ ਕਰਨ ਦੇ ਮਕਸਦ ਨਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ 'ਤੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਜਰੀਵਾਲ ਨਾਲ ਕੋਲਕਾਤਾ ਪਹੁੰਚੇ ਹਨ। ਉਨ੍ਹਾਂ ਨਾਲ ਰਾਜ ਸਭਾ ਮੈਂਬਰ ਰਾਘਵ ਚੱਢਾ, 'ਆਪ' ਸੰਸਦ ਮੈਂਬਰ ਸੰਜੇ ਸਿੰਘ ਅਤੇ ਦਿੱਲੀ ਦੀ ਮੰਤਰੀ ਆਤਿਸ਼ ਵੀ ਮੌਜੂਦ ਹਨ।
ਇਹ ਵੀ ਪੜ੍ਹੋ- ਜੀ-20 ਸੰਮੇਲਨ 'ਚ ਮਨੋਜ ਸਿਨਹਾ ਬੋਲੇ- ਜੰਮੂ-ਕਸ਼ਮੀਰ ਇਕ ਨਵੇਂ ਯੁੱਗ ਦਾ ਗਵਾਹ ਬਣ ਰਿਹੈ
ਇਸ ਮੁਲਾਕਾਤ ਦੌਰਾਨ ਮਮਤਾ ਬੈਨਰਜੀ ਵਿਰੋਧੀ ਧਿਰ ਦੀ ਏਕਤਾ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨਾਲ ਚਰਚਾ ਕੀਤੀ। ਦਰਅਸਲ ਦਿੱਲੀ ਵਿਚ ਪ੍ਰਸ਼ਾਸਨਿਕ ਸੇਵਾਵਾਂ ਦੇ ਅਧਿਕਾਰ ਨੂੰ ਲੈ ਕੇ ਕੇਂਦਰ ਸਰਕਾਰ ਦੇ ਆਰਡੀਨੈਂਸ ਖ਼ਿਲਾਫ਼ ਕੇਜਰੀਵਾਲ ਸਿਆਸੀ ਪਾਰਟੀਆਂ ਤੋਂ ਸਮਰਥਨ ਮੰਗ ਰਹੇ ਹਨ। ਇਸ ਤਹਿਤ ਉਨ੍ਹਾਂ ਕੋਲਕਾਤਾ ਵਿਚ ਮਮਤਾ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਦਿੱਲੀ ਵਿਚ ਪ੍ਰਸ਼ਾਸਨਿਕ ਸੇਵਾਵਾਂ ਦੇ ਕੰਟਰੋਲ 'ਤੇ ਆਰਡੀਨੈਂਸ ਨੂੰ ਲੈ ਕੇ ਕੇਂਦਰ ਖ਼ਿਲਾਫ਼ ਆਪਣੀ ਸਰਕਾਰ ਦੀ ਲੜਾਈ 'ਚ ਵਿਰੋਧੀ ਪਾਰਟੀਆਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਵਿਚ ਜੁੱਟੇ ਹਨ।
ਇਹ ਵੀ ਪੜ੍ਹੋ- ਅੰਬਾਲਾ 'ਚ ਟਰੱਕ ਦੀ ਸਵਾਰੀ ਕਰਦੇ ਦਿਸੇ ਰਾਹੁਲ ਗਾਂਧੀ, ਡਰਾਈਵਰਾਂ ਦੀਆਂ ਸੁਣੀਆਂ ਸਮੱਸਿਆਵਾਂ
ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਸੀ ਕਿ ਅੱਜ ਤੋਂ ਦੇਸ਼ ਭਰ 'ਚ ਨਿਕਲ ਰਿਹਾ ਹਾਂ, ਦਿੱਲੀ ਦੇ ਲੋਕਾਂ ਦੇ ਹੱਕ ਲਈ। ਸੁਪਰੀਮ ਕੋਰਟ ਨੇ ਦਹਾਕਿਆਂ ਬਾਅਦ ਆਦੇਸ਼ ਪਾਸ ਕਰ ਕੇ ਦਿੱਲੀ ਦੇ ਲੋਕਾਂ ਨਾਲ ਨਿਆਂ ਕੀਤਾ, ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦਿੱਤੇ। ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆ ਕੇ ਉਹ ਸਾਰੇ ਹੱਕ ਵਾਪਸ ਖੋਹ ਲਏ। ਜਦੋਂ ਇਹ ਕਾਨੂੰਨ ਰਾਜ ਸਭਾ 'ਚ ਆਵੇਗਾ ਤਾਂ ਇਸ ਨੂੰ ਕਿਸੇ ਵੀ ਹਾਲ 'ਚ ਪਾਸ ਨਹੀਂ ਹੋਣ ਦੇਣਾ। ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨ ਨੂੰ ਮਿਲ ਕੇ ਉਨ੍ਹਾਂ ਦਾ ਸਾਥ ਮੰਗਾਂਗਾ।
ਇਹ ਵੀ ਪੜ੍ਹੋ- ਖੋਦਾਈ ਦੌਰਾਨ ਜ਼ਮੀਨ ਹੇਠੋਂ ਨਿਕਲਿਆ ਮੁਗਲ ਕਾਲ ਦਾ ਖਜ਼ਾਨਾ, ਘੜੇ 'ਚੋਂ ਮਿਲੇ 401 ਚਾਂਦੀ ਦੇ ਸਿੱਕੇ