CM ਜੈਰਾਮ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

Wednesday, May 06, 2020 - 07:23 PM (IST)

CM ਜੈਰਾਮ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੇਂਦਰ ਸਰਕਾਰ ਤੋਂ ਸੂਬਾ ਦੇ ਉਨ੍ਹਾਂ ਖੇਤਰਾਂ 'ਚ ਆਰਮੀ ਕੰਟੀਨ ਐਕਸਟੈਂਸ਼ਨ ਕਾਊਂਟਰ ਖੋਲਣ ਦੀ ਅਪੀਲ ਕੀਤੀ ਹੈ, ਜਿੱਥੇ ਸਰਵਿਸ ਕਰ ਰਹੇ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੀ ਸਹੂਲਤ ਲਈ ਕੰਟੀਨ ਦੀ ਵਿਵਸਥਾ ਨਹੀਂ ਹੈ। ਸੀ.ਐੱਮ. ਠਾਕੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਕਿ ਸੂਬੇ 'ਚ ਵੱਡੀ ਗਿਣਤੀ 'ਚ ਸਰਵਿਸ ਕਰ ਰਹੇ ਅਤੇ ਰਿਟਾਇਰਡ ਸੈਨਿਕ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪਹਾੜੀ ਸੂਬੇ ਅਤੇ ਕਠਿਨ ਭੂਗੋਲਿਕ ਖੇਤਰ ਹੋਣ ਕਾਰਨ ਸੂਬੇ 'ਚ ਸਾਬਕਾ ਸੈਨਿਕਾਂ ਨੂੰ ਬੁਨਿਆਦੀ ਸਹੂਲਤਾ ਨਹੀਂ ਮਿਲ ਰਹੀਆਂ ਅਤੇ ਕੰਟੀਨ ਸਹੂਲਤਾਂ ਦਾ ਲਾਭ ਚੁੱਕਣ ਲਈ ਉਨ੍ਹਾਂ ਨੂੰ ਲਗਭਗ 60 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੈਅ ਕਰਨੀ ਪੈਂਦੀ ਹੈ। ਇਨ੍ਹਾਂ ਸੈਨਿਕਾਂ ਦੀ ਸੂਬੇ 'ਚ ਆਰਮੀ ਕੰਟੀਨ, ਐਕਸਟੈਂਸ਼ਨ ਕਾਊਂਟਰ ਸਥਾਪਿਤ ਕਰਨ ਦੀ ਮੰਗ ਲੰਬੇ ਸਮੇਂ ਤੋਂ ਪੈਂਡਿੰਗ ਹੈ ਤਾਂ ਪੂਰੀ ਤਰ੍ਹਾਂ ਨਾਲ ਜਾਇਜ਼ ਹੈ ਅਤੇ ਇਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।


author

Iqbalkaur

Content Editor

Related News