ਬੇਟੇ ਲਈ ਪ੍ਰਚਾਰ ਕਰਨਾ ਹੈ ਤਾਂ ਅਨਿਲ ਨੂੰ ਛੱਡਣਾ ਪਵੇਗਾ ਅਹੁਦਾ: CM ਜੈਰਾਮ
Monday, Apr 08, 2019 - 11:26 AM (IST)
ਨਾਹਨ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਐਤਵਾਰ ਨੂੰ ਆਪਣੇ ਕੈਬਨਿਟ ਸਹਿਯੋਗੀ ਅਨਿਲ ਸ਼ਰਮਾ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਜੇਕਰ ਮੰਡੀ ਤੋਂ ਕਾਂਗਰਸ ਉਮੀਦਵਾਰ ਆਪਣੇ ਬੇਟੇ ਆਸ਼ਰੇ ਦੇ ਲਈ ਲੋਕ ਸਭਾ ਚੋਣਾਂ 'ਚ ਕੰਮ ਕਰਨਾ ਹੈ ਤਾਂ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਅਤੇ ਵਿਧਾਨ ਸਭਾ ਦੀ ਮੈਂਬਰਸ਼ਿਪ ਛੱਡਣੀ ਪਵੇਗੀ। ਭਾਜਪਾ 'ਚ ਰਹਿ ਕੇ ਵੀ ਪਾਰਟੀ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਮੰਤਰੀ ਮੰਡਲ ਅਤੇ ਪਾਰਟੀ 'ਚ ਹੀ ਰਹਿਣਗੇ। ਉਨ੍ਹਾਂ ਨੇ ਕਿਹਾ ਹੈ ਕਿ ਮੰਤਰੀ ਅਨਿਲ ਸ਼ਰਮਾ ਨੂੰ ਖੁਦ ਆਪਣੀ ਭੂਮਿਕਾ ਤੈਅ ਕਰਨੀ ਹੋਵੇਗੀ ਕਿ ਉਹ ਕਿੱਥੇ ਜਾਣਾ ਚਾਹੁੰਦੇ ਹਨ।
ਉਤਰਾਖੰਡ 'ਚ ਚੋਣ ਪ੍ਰਚਾਰ 'ਤੇ ਰਾਵਾਨਾ ਹੋਣ ਤੋਂ ਪਹਿਲਾਂ ਪਾਉਂਟਾ 'ਚ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀਆਂ ਚਾਰ ਲੋਕ ਸਭਾ ਸੀਟਾਂ 'ਤੇ ਭਾਜਪਾ ਜਿੱਤ ਦਰਜ ਕਰੇਗੀ। ਮੰਡੀ ਦੀ ਸੀਟ 'ਤੇ ਇਸ ਵਾਰ ਜਿੱਤ ਦਾ ਫਰਕ ਹੋਰ ਵਧੇਗਾ। ਮੁੱਖ ਮੰਤਰੀ ਨੇ ਕਿਹਾ ਹੈ ਕਿ ਅਨਿਲ ਸ਼ਰਮਾ ਭਾਜਪਾ 'ਚ ਰਹਿਣਾ ਚਾਹੁੰਦੇ ਹੋ ਜਾਂ ਬੇਟੇ ਦੇ ਨਾਲ ਕਾਂਗਰਸ 'ਚ ਜਾਣਾ ਚਾਹੁੰਦੇ ਹੋ ਤਾਂ, ਇਸ ਪਾਰਟੀ ਨੂੰ ਕੋਈ ਵੀ ਸਮੱਸਿਆ ਨਹੀਂ ਹੈ। ਉਨ੍ਹਾਂ ਨੂੰ ਲੈ ਕੇ ਸੂਬੇ ਭਾਜਪਾ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਹੈ। ਪਾਰਟੀ ਇੱਕਜੁੱਟ ਹੈ।