ਹਿਮਾਚਲ ਪ੍ਰਦੇਸ਼ ਦੇ CM ਠਾਕੁਰ ਨੇ ਸਮਾਰਟ ਬਸ ਸਟਾਪ ਦਾ ਕੀਤਾ ਉਦਘਾਟਨ

Monday, Mar 07, 2022 - 05:45 PM (IST)

ਹਿਮਾਚਲ ਪ੍ਰਦੇਸ਼ ਦੇ CM ਠਾਕੁਰ ਨੇ ਸਮਾਰਟ ਬਸ ਸਟਾਪ ਦਾ ਕੀਤਾ ਉਦਘਾਟਨ

ਸ਼ਿਮਲਾ (ਭਾਸ਼ਾ)– ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੋਮਵਾਰ ਨੂੰ ਇੱਥੇ ਸੂਬਾ ਵਿਧਾਨ ਸਭਾ ਨੇੜੇ ਇਕ ‘ਸਮਾਰਟ ਬੱਸ ਸਟਾਪ’ ਦਾ ਉਦਘਾਟਨ ਕੀਤਾ। ਕੈਨੇਡੀ ਚੌਕ ’ਤੇ ਸਥਿਤ ਬੱਸ ਸਟਾਪ ਨੂੰ ਸ਼ਿਮਲਾ ‘ਸਮਾਰਟ ਸਿਟੀ’ ਪ੍ਰਾਜੈਕਟ ਤਹਿਤ 40 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। 

ਮੁੱਖ ਮੰਤਰੀ ਠਾਕੁਰ ਨੇ ਕਿਹਾ ਕਿ ਸਮਾਰਟ ਬੱਸ ਸਟਾਪ ’ਚ ਮੀਂਹ ਤੋਂ ਬਚਣ ਲਈ ਸ਼ੈਲਟਰ, ਪੁਲਸ ਆਊਟਪੋਸਟ, ਮੋਬਾਇਲ ਚਾਰਜਿੰਗ ਸਹੂਲਤ, ਪੀਣ ਵਾਲੇ ਪਾਣੀ ਦੀ ਸਹੂਲਤ ਅਤੇ 30 ਲੋਕਾਂ ਬੈਠਣ ਲਈ ਬੈਂਚ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਇਹ ਬੱਸ ਸਟਾਪ 7 ਮਹੀਨੇ ਦੇ ਰਿਕਾਰਡ ਸਮੇਂ ’ਚ ਬਣਾਇਆ ਗਿਆ ਹੈ। ਵਿਧਾਨ ਸਭਾ ਸਪੀਕਰ ਵਿਪਿਨ ਸਿੰਘ ਪਰਮਾਰ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਵੀ ਇਸ ਮੌਕੇ ਹਾਜ਼ਰ ਸਨ।


author

Tanu

Content Editor

Related News