ਸੀ.ਐੱਮ. ਜਗਨ ਰੈੱਡੀ ਦਾ ਐਲਾਨ, ਆਂਧਰਾ ਪ੍ਰਦੇਸ਼ ''ਚ ਨਹੀਂ ਲਾਗੂ ਹੋਵੇਗਾ NRC
Monday, Dec 23, 2019 - 06:24 PM (IST)

ਹੈਦਰਾਬਾਦ — ਆਂਧਰਾ ਪ੍ਰਦੇਸ਼ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਲਾਗੂ ਨਹੀਂ ਹੋਵੇਗਾ। ਮੁੱਖ ਮੰਤਰੀ ਵਾਈ.ਐੱਸ. ਜਗਨ ਰੈੱਡੀ ਨੇ ਕਿਹਾ ਹੈ ਕਿ ਪ੍ਰਦੇਸ਼ 'ਚ ਐੱਨ.ਆਰ.ਸੀ. ਲਾਗੂ ਨਹੀਂ ਹੋਵੇਗਾ। ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਨੇ ਪਹਿਲਾਂ ਹੀ ਕਿਹਾ ਸੀ ਕਿ ਘੱਟ ਗਿਣਤੀਆਂ ਨੂੰ ਡਰਾਉਣ ਦੀ ਜ਼ਰੂਰਤ ਨਹੀਂ ਹੈ। ਆਂਧਰਾ ਪ੍ਰਦੇਸ਼ 'ਚ ਐੱਨ.ਆਰ.ਸੀ. ਨਹੀਂ ਲਾਗੂ ਹੋਵੇਗਾ। ਜਗਨ ਰੈੱਡੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੂਰੇ ਦੇਸ਼ 'ਚ ਐੱਨ.ਆਰ.ਸੀ. ਦਾ ਵਿਰੋਧ ਕਰੇਗੀ।