ਦੇਸ਼ ’ਚ ਧਰੁਵੀਕਰਨ ਦੀ ਸਿਆਸਤ ਦੀ ਲੋੜ: CM ਹੇਮੰਤ ਬਿਸਵ ਸਰਮਾ

05/28/2024 11:54:52 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾਵਾਂ ’ਚ ਪ੍ਰਚਾਰ ਲਈ ਸਭ ਤੋਂ ਵੱਧ ਮੰਗ ’ਚ ਰਹਿਣ ਵਾਲੇ ਨੇਤਾਵਾਂ ’ਚ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵ ਸਰਮਾ ਅਤੇ ਯੂ. ਪੀ. ਦੇ ਸੀ. ਐੱਮ. ਯੋਗੀ ਆਦਿੱਤਿਆਨਾਥ ਹਨ। ਖਾਸ ਤੌਰ ’ਤੇ ਆਪਣੇ ਕੰਮਾਂ ਤੇ ਬਿਆਨਾਂ ਨੂੰ ਲੈ ਕੇ ਚਰਚਾ ’ਚ ਰਹਿਣ ਵਾਲੇ ਹੇਮੰਤ ਬਿਸਵ ਸਰਮਾ ਨੇ ਜਗਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਸ ਦੇ ਅੱਕੂ ਸ਼੍ਰੀਵਾਸਤਵ ਨਾਲ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼...

ਹੁਣ ਤਾਂ ਤੁਹਾਨੂੰ ਭਾਜਪਾ ’ਚ ਆਏ 9 ਸਾਲ ਹੋ ਰਹੇ ਹਨ, ਕਿਵੇਂ ਦੀ ਤਬਦੀਲੀ ਮਹਿਸੂਸ ਹੁੰਦੀ ਹੈ...ਖਾਸ ਤੌਰ ’ਤੇ ਭਾਜਪਾ ਅਤੇ ਕਾਂਗਰਸ ਦੀ ਕਾਰਜਪ੍ਰਣਾਲੀ ਨੂੰ ਲੈ ਕੇ?

9 ਸਾਲਾਂ ਦਾ ਸਮਾਂ ਬਹੁਤ ਲੰਬਾ ਹੁੰਦਾ ਹੈ ਕਿਸੇ ਨੂੰ ਜਾਣਨ-ਸਮਝਣ ਲਈ। ਹੁਣ ਤਾਂ ਮੈਂ ਭੁੱਲ ਵੀ ਚੁੱਕਾ ਹਾਂ ਕਿ ਕਦੇ ਮੈਂ ਕਾਂਗਰਸ ’ਚ ਸੀ। ਕੁਲ ਮਿਲਾ ਕੇ ਭਾਜਪਾ ਦੇਸ਼ ਲਈ ਪਾਰਟੀ ਹੈ। ਪਰਿਵਾਰ ਦੇ ਵਰਗੀ ਪਾਰਟੀ ਹੈ। ਕਾਂਗਰਸ ਵਾਂਗ ਸਾਮੰਤਵਾਦੀ ਰੁਖ ਨਹੀਂ ਹੈ। ਤੁਹਾਨੂੰ ਕਾਂਗਰਸ ’ਚ ਹਮੇਸ਼ਾ ਹਰ ਦਿਨ ਪਰਿਵਾਰ ਲਈ ਵਫਾਦਾਰੀ ਦਿਖਾਉਣੀ-ਜਤਾਉਣੀ ਪੈਂਦੀ ਹੈ।

ਤੁਹਾਨੂੰ ਸਿਆਸਤ ’ਚ ਵੀ ਹੁਣ 25 ਸਾਲ ਹੋ ਗਏ ਹਨ। ਭਾਜਪਾ ਦੇ ਨਾਲ-ਨਾਲ ਤੁਸੀਂ ਕਾਂਗਰਸ ਦੀ ਵੀ ਸਮੀਖਿਆ ਕਰਦੇ ਹੋਵੋਗੇ। ਕਾਂਗਰਸ ’ਚ ਤੁਸੀਂ ਕਿੰਨਾ ਬਦਲਾਅ ਦੇਖਦੇ ਹੋ, ਖਾਸ ਤੌਰ ’ਤੇ ਤੁਹਾਡੀ ਰਾਹੁਲ ਗਾਂਧੀ ਨਾਲ ਆਖਰੀ ਮੁਲਾਕਾਤ ਅਤੇ ਉਹ ਬਿਸਕੁਟ ਖਵਾਉਣ ਵਾਲੀ ਘਟਨਾ ਤੋਂ ਬਾਅਦ?

ਕਾਂਗਰਸ ਨੂੰ ਮੈਂ ਇਕ ਘਟਨਾ ਤੋਂ ਬਾਅਦ ਹੀ ਨਹੀਂ ਛੱਡਿਆ ਸਗੋਂ ਇਹ 3 ਸਾਲਾਂ ਦੇ ਲਗਾਤਾਰ ਅਪਮਾਨ ਕਾਰਨ ਮੈਂ ਛੱਡਣ ਲਈ ਮਜਬੂਰ ਹੋਇਆ ਸੀ ਅਤੇ ਨਾ ਚਾਹੁੰਦੇ ਹੋਏ ਵੀ ਛੱਿਡਆ। ਅੱਗੇ ਦਾ ਭਵਿੱਖ ਮੇਰਾ ਬੇਯਕੀਨੀ ਸੀ। ਭਾਜਪਾ ਨੂੰ ਮੈਂ ਜਾਣਦਾ ਵੀ ਨਹੀਂ ਸੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਜੀਵਨ ਦਾ ਸਭ ਤੋਂ ਵਧੀਆ ਫੈਸਲਾ ਸੀ। ਦੋਵਾਂ ਪਾਰਟੀਆਂ ’ਚ ਬਹੁਤ ਫਰਕ ਹੈ। ਇਥੇ ਬੋਲਦੇ ਹਨ, ਭਾਰਤ ਮਾਤਾ ਦੀ ਜੈ ਅਤੇ ਉਥੇ ਬੋਲਦੇ ਹਨ, ਰਾਹੁਲ ਗਾਂਧੀ ਦੀ ਜੈ। ਕਾਂਗਰਸ ’ਚ ਪਰਿਵਾਰ ਦੀ ਵਫਾਦਾਰੀ ਨੂੰ ਉੱਪਰ ਰੱਖਿਆ ਜਾਂਦਾ ਹੈ ਅਤੇ ਭਾਜਪਾ ’ਚ ਦੇਸ਼ ਨੂੰ।

ਪਿਛਲੇ 10 ਸਾਲਾਂ ’ਚ ਤੁਸੀਂ ਆਸਾਮ ਹੀ ਨਹੀਂ ਪੂਰਬ-ਉੱਤਰ ’ਚ ਵੱਡੀ ਜ਼ਿੰਮੇਵਾਰੀ ਨਿਭਾਈ ਹੈ ਅਤੇ ਵਿਕਾਸ ਨੂੰ ਕੇਂਦਰ ’ਚ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਵਿਰੋਧੀ ਧਿਰ ਦਾ ਦੋਸ਼ ਹੈ ਕਿ ਤੁਸੀਂ ਧਰੁਵੀਕਰਨ ਦੀ ਸਿਆਸਤ ਨੂੰ ਜ਼ਿਆਦਾ ਵੱਡਾ ਹਥਿਆਰ ਬਣਾਇਆ ਹੈ?

ਦੇਖੋ ਧਰੁਵੀਕਰਨ ਦੀ ਸਿਆਸਤ ਸਾਡੇ ਦੇਸ਼ ਦੀ ਲੋੜ ਹੈ। ਧਰੁਵੀਕਰਨ ਕੋਈ ਖਰਾਬ ਸ਼ਬਦ ਨਹੀਂ ਹੈ। ਇਸ ਸਮੇਂ ਦੇਸ਼ ’ਚ 2 ਤਰ੍ਹਾਂ ਦੇ ਲੋਕ ਹਨ, ਇਕ ਦੇਸ਼ ਦਾ ਚੰਗਾ ਸੋਚਣ ਵਾਲੇ ਅਤੇ ਦੂਜੇ ਦੇਸ਼ ਦਾ ਮਾੜਾ ਸੋਚਣ ਵਾਲੇ। ਇਕ ਵਰਗ ਭਾਰਤ-ਪਾਕਿ ਦੇ ਕ੍ਰਿਕਟ ਮੈਚ ’ਚ ਭਾਰਤ ਲਈ ਤਾੜੀਆਂ ਮਾਰਦਾ ਹੈ ਅਤੇ ਦੂਜਾ ਪਾਕਿ ਲਈ। ਦੇਸ਼ ’ਚ ਧਰੁਵੀਕਰਨ ਅਸੀਂ ਨਹੀਂ ਕਰਦੇ। ਦੇਸ਼ ’ਚ ਧਰੁਵੀਕਰਨ ਦੀ ਵਿਚਾਰਧਾਰਾ ਹੈ ਹੀ। ਇਸ ਲਈ ਧਰੁਵੀਕਰਨ ਵਾਲੇ ਭਾਰਤ ’ਚ ਤੁਹਾਨੂੰ ਇਕ ਜਗ੍ਹਾ ਖੜ੍ਹਾ ਹੋਣਾ ਹੀ ਪਵੇਗਾ। ਇਥੇ ਕੁਝ ਲੋਕ ਖੁਦ ਨੂੰ ਪਾਕਿਸਤਾਨ ਦੇ ਜ਼ਿਆਦਾ ਨੇੜੇ ਪਾਉਂਦੇ ਹਨ। 2 ਵਰਗ ਤਾਂ ਭਾਰਤ ’ਚ ਹਨ ਹੀ। ਦੇਸ਼ ’ਚ ਜੋ ਬੰਬ ਧਮਾਕੇ ਕਰਦੇ-ਕਰਾਉਂਦੇ ਹਨ, ਉਹ ਦੇਸ਼ ਦੇ ਹੀ ਲੋਕ ਹਨ। ਜੋ ਕਸ਼ਮੀਰ ’ਚ ਧਮਾਕੇ, ਆਜ਼ਾਦੀ-ਆਜ਼ਾਦੀ ਕਰਦੇ ਹਨ, ਉਹ ਵੀ ਦੇਸ਼ ਦੇ ਹੀ ਹਨ। ਦੇਸ਼ ’ਚ 2 ਵਿਚਾਰ ਪ੍ਰਕਿਰਿਆਵਾਂ ਚੱਲ ਰਹੀਆਂ ਹਨ। ਫੈਸਲਾਕੁੰਨ ਲੀਡਰਸ਼ਿਪ ਹੀ ਦੇਸ਼ ਵਿਰੋਧੀ ਵਿਚਾਰ ’ਤੇ ਰੋਕ ਲਗਾ ਸਕਦੀ ਹੈ। ਰਾਸ਼ਟਰਵਾਦੀ ਵਿਚਾਰਧਾਰਾ ਲਈ ਤੁਹਾਨੂੰ ਕੰਮ ਕਰਨਾ ਪਵੇਗਾ। ਤੁਹਾਨੂੰ ਦੇਸ਼ ਵਿਰੋਧੀ ਵਿਚਾਰਧਾਰਾ ’ਤੇ ਹਾਵੀ ਹੋਣਾ ਪਵੇਗਾ। ਇਹ ਕੋਈ ਗੈਰ-ਸੁਭਾਵਿਕ ਨਹੀਂ ਹੈ।

ਕੀ ਇਹ ਪ੍ਰਕਿਰਿਆ ਚੱਲਦੀ ਹੀ ਰਹੇਗੀ?

ਅਜੇ ਇਹ ਚੱਲਦੀ ਹੀ ਰਹੇਗੀ। ਦੇਸ਼ ਦੀ ਸ਼ੁਰੂਆਤ ’ਚ ਗਾਂਧੀ ਜੀ ਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਦੇਸ਼ ’ਚ ਸ਼ਰੀਅਤ ਦੀ ਗੱਲ ਹੋਵੇਗੀ। ਅੱਜ ਦੇਸ਼ ਆਜ਼ਾਦੀ ਦੇ ਮੁਕਾਬਲੇ ’ਚ ਜ਼ਿਆਦਾ ਧਰੁਵੀਕਰਨ ਵਾਲਾ ਹੈ। ਦੇਸ਼ ’ਚ ਇਕ ਵਰਗ ਆਪਣੀ ਵਿਚਾਰਧਾਰਾ ਨੂੰ ਥੋਪਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੇਸ਼ ਦੀ ਡੈਮੋਗ੍ਰਾਫੀ ਬਦਲ ਰਹੀ ਹੈ। ਇਸ ਲਈ ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਦੇਸ਼ ਵਿਰੋਧੀ ਆਵਾਜ਼ਾਂ ਜ਼ਿਆਦਾ ਤੇਜ਼ ਹਨ। ਆਜ਼ਾਦੀ ਦੇ ਸਮੇਂ ਕੇਰਲ ’ਚ ਕੇਰਲ ਮੁਸਲਿਮ ਲੀਗ ਅੱਜ ਜੋ ਭਾਸ਼ਾ ਬੋਲ ਰਹੀ ਹੈ, ਉਦੋਂ ਉਹ ਭਾਸ਼ਾ ਬੋਲਣ ਦੀ ਹਿੰਮਤ ਨਹੀਂ ਸੀ। ਦੇਸ਼ ’ਚ ਉਨ੍ਹਾਂ ਲਈ ਸੁਪੋਰਟ ਹੈ ਅਤੇ ਇਹ ਸੁਪੋਰਟ ਖੱਬੇਪੱਖੀਆਂ ਤੋਂ ਆਉਂਦੀ ਹੈ, ਕਮਿਉਨਲ ਤਾਕਤਾਂ ਤੋਂ ਆਉਂਦੀ ਹੈ, ਪਾਕਿਸਤਾਨ ਤੋਂ ਆਉਂਦੀ ਹੈ...ਅਤੇ ਇਸ ਨੂੰ ਦਬਾਉਣਾ ਪਵੇਗਾ। 10 ਸਾਲਾਂ ਦਾ ਸਮਾਂ ਕਾਫੀ ਘੱਟ ਹੁੰਦਾ ਹੈ, ਅਜਿਹੀ ਵਿਚਾਰਧਾਰਾ ਨਾਲ ਲੜਣ ਲਈ। ਪਾਜ਼ੇਟਿਵ ਸੋਚ ਦੇ ਨਾਲ ਸਾਨੂੰ ਹਰ ਦਿਨ ਲੜਣਾ ਪਵੇਗਾ। ਐਕਸ਼ਨ ਲੈਂਦੇ ਰਹਿਣਾ ਪਵੇਗਾ। ਅਮਰੀਕਾ, ਇਜ਼ਰਾਈਲ ਸਾਰੇ ਇਸੇ ਵਿਚਾਰਧਾਰਾ ਨਾਲ ਲੜ ਰਹੇ ਹਨ। ਇਹ ਵਿਚਾਰਧਾਰਾ ਪੂਰੀ ਦੁਨੀਆ ਤੋਂ ਲੈ ਕੇ ਸਾਡੇ ਦੇਸ਼ ਤੱਕ ’ਚ ਵਧ ਰਹੀ ਹੈ। ਇਹ ਇਕ ਲੰਬੀ ਲੜਾਈ ਹੈ।

ਕੀ ਨਾਰਥ-ਈਸਟ ਇਸ ਦੀ ਪ੍ਰਯੋਗਸ਼ਾਲਾ ਹੈ?

ਆਸਾਮ, ਕੇਰਲ, ਪੱਛਮੀ ਬੰਗਾਲ ਅਤੇ ਕਸ਼ਮੀਰ ’ਚ ਜਨਸੰਖਿਆ (ਡੈਮੋਗ੍ਰਾਫਿਕ) ਤੇਜ਼ੀ ਨਾਲ ਬਦਲ ਰਹੀ ਹੈ। ਇਨ੍ਹਾਂ ਸੂਬਿਆਂ ’ਚ ਲੜਾਈ ਬਹੁਤ ਸਾਫ ਹੈ ਅਤੇ ਇਹ ਲੰਬਾ ਸੰਘਰਸ਼ ਹੈ। 

ਖੈਰ, ਪਿਛਲੇ 3 ਸਾਲਾਂ ’ਚ ਇਕ ਫਰੰਟ ਤਾਂ ਉੱਪਰ ਵਾਲਾ ਸੀ ਅਤੇ ਦੂਜਾ ਫਰੰਟ ਆਸਾਮ ਦੇ ਆਰਥਿਕ, ਸਮਾਜਿਕ ਦ੍ਰਿਸ਼ ’ਚ ਬਦਲਾਅ ਦਾ ਸੀ। ਤੁਸੀਂ ਕੇਂਦਰ ਸਰਕਾਰ ਦੀਆਂ 3 ਸੈਮੀਕੰਡਕਟਰ ਯੋਜਨਾਵਾਂ ’ਚੋਂ ਇਕ ਆਸਾਮ ’ਚ ਲਿਆਉਣ ’ਚ ਸਫਲ ਰਹੇ। ਤੁਸੀਂ ਸੂਬੇ ’ਚ ਸਮਾਜਿਕ ਤੌਰ ’ਤੇ ਬਦਲਾਅ ਦੀਆਂ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ?

ਅੱਜ ਦੇਸ਼ ਦੇ ਹਰ ਇੰਡੈਕਸ ’ਚ ਆਸਾਮ ਤੇਜ਼ੀ ਨਾਲ ਉਭਰ ਰਿਹਾ ਹੈ। ਅਪਰਾਧ ਘੱਟ ਹੋ ਰਹੇ ਹਨ। ਵਿਕਾਸ ਖੂਬ ਹੋ ਰਿਹਾ ਹੈ। ਉਦਯੋਗੀਕਰਨ ਦਾ ਮਾਮਲਾ ਹੋਵੇ ਜਾਂ ਰੋਜ਼ਗਾਰ ਦਾ ਮਾਮਲਾ, ਅਸੀਂ ਤੇਜ਼ੀ ਨਾਲ ਵਧ ਰਹੇ ਹਾਂ। ਆਸਾਮ ’ਚ 12 ਲੱਖ ਬੇਰੋਜ਼ਗਾਰ ਹਨ। ਇਸ ਲਈ ਯੋਜਨਾ ਬਣਾ ਕੇ ਕੰਮ ਹੋ ਰਿਹਾ ਹੈ। ਪਿਛਲੇ 3 ਸਾਲਾਂ ’ਚ 4 ਲੱਖ ਰੋਜ਼ਗਾਰ ਦੀ ਪ੍ਰਕਿਰਿਆ ਹੋਈ ਹੈ। ਇਕ ਲੱਖ ਲੋਕਾਂ ਨੂੰ ਵਿਆਜ ਰਹਿਤ ਲੋਨ ਦਿੱਤਾ ਜਾ ਰਿਹਾ ਹੈ। 5 ਸਾਲਾਂ ’ਚ 6 ਲੱਖ ਲੋਕਾਂ ਨੂੰ ਰੋਜ਼ਗਾਰ ਦੀ ਯੋਜਨਾ ਹੈ। ਖੇਤੀ ਆਊਟਪੁਟ ਸਮੇਤ ਸਾਰੇ ਇੰਡੈਕਸ ਸੁਧਰ ਰਹੇ ਹਨ। ਸਮਾਜਿਕ, ਆਰਥਿਕ ਮਾਪਦੰਡਾਂ ’ਤੇ ਅਸੀਂ ਅੱਗੇ ਹਾਂ। ਆਸਾਮ ਨੇ ਤਰੱਕੀ ਦਾ ਰਾਹ ਚੁਣਿਆ। ਆਸਾਮ, ਜਿਸ ਨੂੰ ਬਲਾਸਟ ਅਤੇ ਫਾਈਰਿੰਗ ਲਈ ਜਾਣਿਆ ਜਾਂਦਾ ਸੀ, ਅੱਜ ਅਜਿਹਾ ਕੁਝ ਵੀ ਨਹੀਂ ਹੈ।

ਤੁਹਾਡੀਆਂ ਨਜ਼ਰਾਂ ’ਚ ਪੂਰਬ-ਉੱਤਰ ਦਾ ਉਹ ਵੱਡਾ ਮੁੱਦਾ ਕਿਹੜਾ ਹੈ, ਜਿਸ ਦਾ ਹੱਲ ਆਉਂਦੇ 5 ਸਾਲਾਂ ’ਚ ਕੀਤਾ ਜਾਵੇਗਾ?

ਸਾਨੂੰ ਪੂਰਬ-ਉੱਤਰ ਦੀ ਅਤੇ ਆਸਾਮ ਦੀ ਸਮੱਸਿਆ ਨੂੰ ਸਮਝਣਾ ਪਵੇਗਾ। ਜ਼ਮੀਨ, ਬਾਰਡਰ, ਡੈਮੋਗ੍ਰਾਫੀ ਅਜਿਹੇ ਹੀ ਮੁੱਦੇ ਹਨ। ਸਰਹੱਦੀ ਸੂਬਾ ਆਰਟੀਕਲ 371 ਦੇ ਕਾਰਨ ਪ੍ਰੋਟੈਕਟਿਡ ਹਨ। ਸਾਡੇ ਆਸਾਮ ’ਚ ਵਿਕਾਸ ਵੀ ਮੁੱਦਾ ਹੈ ਅਤੇ ਪਛਾਣ ਵੀ। ਆਸਾਮ ’ਚ ਮੂਲ ਨਿਵਾਸੀਆਂ ਨੂੰ ਆਪਣੀ ਪਛਾਣ ਲਈ ਲੜਣਾ ਪੈਂਦਾ ਹੈ। ਬਾਕੀ ਨਾਰਥ-ਈਸਟ ’ਚ ਵਿਕਾਸ ਸਮੱਸਿਆ ਹੈ।

ਹਾਲ ਹੀ ’ਚ ਤੁਸੀਂ ਕਿਹਾ ਸੀ ਕਿ ਜੇ ਐੱਨ. ਡੀ. ਏ. ਦੀਆਂ 400 ਤੋਂ ਵੱਧ ਸੀਟਾਂ ਆਈਆਂ ਤਾਂ ਕਾਸ਼ੀ, ਮਥੁਰਾ ਅਤੇ ਗਿਆਨਵਾਪੀ ’ਚ ਵੀ ਮੰਦਰ ਬਣੇਗਾ, ਫੈਸਲਾ ਦਾ ਅਦਾਲਤ ਤੋਂ ਹੋਣਾ ਹੈ?

ਲਟਕੇ ਮਾਮਲੇ ਹੱਲ ਹੋਣੇ ਚਾਹੀਦੇ ਹਨ। ਛੇਤੀ ਫੈਸਲਾ ਹੋਣ ਨਾਲ ਹਿੰਦੂ-ਮੁਸਲਮਾਨ ਏਕਤਾ ਆ ਜਾਵੇਗੀ। ਜਦ ਤੱਕ ਵਿਵਾਦ ਰਹੇਗਾ, ਉਦੋਂ ਤੱਕ ਸਾਡਾ ਦਿਮਾਗ ਉਸੇ ਪਾਸੇ ਜਾਵੇਗਾ। ਕ੍ਰਿਸ਼ਨ ਸਾਡੇ ਭਗਵਾਨ ਹਨ। ਮਥੁਰਾ ਨੂੰ ਲੈ ਕੇ ਅੱਜ ਮੇਰੇ ਦਿਮਾਗ ’ਚ ਗੱਲਾਂ ਹਨ। ਕੱਲ ਮੇਰੇ ਬੇਟੇ ਦੇ ਦਿਮਾਗ ’ਚ ਹੋਣਗੀਆਂ। ਇਸ ਲਈ ਜਿੰਨੀ ਛੇਤੀ ਫੈਸਲਾ ਹੋਵੇ, ਚੰਗਾ ਹੈ। ਕੀ ਇਸੇ ਏਕਤਾ ਲਈ ਹਨੂੰਮਾਨ ਜੀ ਦੀ ਲੋੜ ਹੈ? (ਪਿਛਲੇ ਸਾਲ ਹੇਮੰਤ ਨੇ ਇਕ ਬਿਆਨ ਦਿੱਤਾ ਸੀ ਕਿ ਪੀ. ਐੱਮ. ਮੋਦੀ ਸਾਰੇ ਉਹੀ ਕੰਮ ਕਰ ਰਹੇ ਹਨ ਜੋ ਕਦੇ ਤ੍ਰੇਤਾ ਯੁੱਗ ’ਚ ਭਗਵਾਨ ਹਨੂੰਮਾਨ ਨੇ ਕੀਤੇ ਸਨ।) ਸਾਡੇ ਪ੍ਰਧਾਨ ਮੰਤਰੀ ਵੀ ਹਨੂੰਮਾਨ ਜੀ ਦਾ ਕੰਮ ਕਰਦੇ ਹਨ। ਅਦਾਲਤ ਵੀ ਇਹ ਕੰਮ ਕਰ ਸਕਦੀ ਹੈ। ਹਿੰਦੂ-ਮੁਸਲਮਾਨ ਦੋਵੇਂ ਧਿਰਾਂ ਬੈਠ ਕੇ ਵੀ ਮਸਲਾ ਸੁਲਝਾ ਸਕਦੀਆਂ ਹਨ। ਖਾਸ ਤੌਰ ’ਤੇ ਜਦ ਅਸੀਂ ਆਪਣੇ ਟੀਚੇ 2047 ਨੂੰ ਲੈ ਕੇ ਵੱਖ ਹਾਂ ਤਾਂ ਸਾਨੂੰ ਝਗੜੇ ਵਾਲੇ ਮੁੱਦੇ ਹੱਲ ਕਰ ਲੈਣੇ ਚਾਹੀਦੇ।

ਭਾਰਤੀ ਜਨਤਾ ਪਾਰਟੀ ਜਾਂ ਐੱਨ. ਡੀ. ਏ. ਲਈ ਹੁਣ ਕਿਹੜੀਆਂ ਸੰਭਾਵਨਾਵਾਂ ਦੇਖ ਰਹੇ ਹੋ?

ਅਸੀਂ ਟੀਚਾ 400 ਪਾਰ ਦਾ ਰੱਖਿਆ ਹੈ। ਅਸੀਂ 20 ਘੱਟ ਸੀਟਾਂ ਪਾ ਸਕਦੇ ਹਾਂ ਜਾਂ 20 ਵੱਧ ਵੀ। 4 ਜੂਨ ਨੂੰ ਪਤਾ ਲੱਗ ਜਾਵੇਗਾ। ਤੁਹਾਨੂੰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਦਾਵਤ ਦਾ ਸੱਦਾ ਦਿੱਤਾ ਸੀ, ਕੀ ਹੋਇਆ?
ਉਨ੍ਹਾਂ ਨੇ ਗੁਹਾਟੀ ’ਚ ਇਕ ਰੈਲੀ ’ਚ ਇਹ ਕਿਹਾ ਸੀ। ਮੈਂ ਉਦੋਂ ਤੋਂ ਇੰਤਜ਼ਾਰ ਕਰ ਰਿਹਾ ਹਾਂ। ਮੈਂ ਉਨ੍ਹਾਂ ਦੇ ਇਸ ਸੱਦੇ ਨੂੰ ਲੈ ਕੇ ਇਕ ਚਿੱਠੀ ਵੀ ਲਿਖੀ ਸੀ ਪਰ ਮੈਂ ਉਨ੍ਹਾਂ ਦੇ ਸੱਦੇ ਦਾ ਇੰਤਜ਼ਾਰ ਕਰ ਰਿਹਾ ਹਾਂ। ਮਦਰੱਸਾ ਮੁਸਲਿਮ ਕੌਮ ਲਈ ਠੀਕ ਨਹੀਂ।

ਤੁਹਾਨੂੰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਦਾਵਤ ਦਾ ਸੱਦਾ ਦਿੱਤਾ ਸੀ, ਕੀ ਹੋਇਆ?

ਉਨ੍ਹਾਂ ਨੇ ਗੁਹਾਟੀ 'ਚ ਇਕ ਰੈਲੀ 'ਚ ਇਹ ਕਿਹਾ ਸੀ। ਮੈਂ ਉਦੋਂ ਤੋਂ ਇੰਤਜ਼ਾਰ ਕਰ ਰਿਹਾ ਹਾਂ। ਮੈਂ ਉਨ੍ਹਾਂ ਦੇ ਇਸ ਸੱਦੇ ਨੂੰ ਲੈ ਕੇ ਇਕ ਚਿੱਠੀ ਵੀ ਲਿਖੀ ਸੀ ਪਰ ਮੈਂ ਉਨ੍ਹਾਂ ਦੇ ਸੱਦੇ ਦਾ ਇੰਤਜ਼ਾਰ ਕਰ ਰਿਹਾ ਹਾਂ। 

ਤੁਸੀਂ ਮਦਰੱਸਿਆਂ ਨੂੰ ਲੈ ਕੇ ਬਹੁਤ ਸਾਰਾ ਕੰਮ ਕੀਤਾ ਹੈ। ਉਸ ਨੂੰ ਕੁਝ ਸਪੱਸ਼ਟ ਕਰਨਾ ਚਾਹੋਗੇ?

ਮਦਰੱਸਾ ਮੁਸਲਿਮ ਕੌਮ ਲਈ ਠੀਕ ਨਹੀਂ ਹੈ। ਬੱਚਿਆਂ ਨੂੰ ਜਨਰਲ ਸਕੂਲ ’ਚ ਹੀ ਭੇਜਣਾ ਚਾਹੀਦਾ। ਹਾਂ ਤੁਸੀਂ ਧਾਰਮਿਕ ਸਿੱਖਿਆ ਘਰ ’ਚ ਦੇ ਸਕਦੇ ਹੋ। ਮੁਸਲਿਮ ਬੱਚੇ-ਬੱਚੀਆਂ ਨੂੰ ਬੇਸਿਕ ਸਿੱਖਿਆ ਤੋਂ ਦੂਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਸਿਰਫ ਇਸ ਲਈ ਹਾਇਰ ਐਜੂਕੇਸ਼ਨ ਤੋਂ ਦੂਰ ਨਹੀਂ ਰੱਖਿਆ ਜਾਣਾ ਚਾਹੀਦਾ ਕਿ ਉਹ ਮਦਰੱਸੇ ’ਚ ਪੜਾਈ ਕਰ ਰਹੇ ਹਨ।

ਭਾਜਪਾ ਦੇ ਰਾਸ਼ਟਰਵਾਦ ਅਤੇ ਕਾਂਗਰਸ ਦੇ ਕਿਸੇ ਹੋਰ ਮਾਮਲੇ ’ਚ ਕਿੰਨਾ ਫਰਕ ਹੈ?

ਭਾਜਪਾ ਦਾ ਇਕ ਤੈਅ ਏਜੰਡਾ ਹੈ ਅਤੇ ਸਾਨੂੰ ਇਹ ਪਤਾ ਹੈ ਕਿ ਦੇਸ਼ ਨੂੰ ਇਸ ਦਿਸ਼ਾ ’ਚ ਲੈ ਕੇ ਜਾਣਾ ਹੈ। ਅਸੀਂ ਇਸ ਦਿਸ਼ਾ ’ਚ ਕੰਮ ਕਰ ਰਹੇ ਹਾਂ ਪਰ ਕਾਂਗਰਸ ’ਚ ਦੇਸ਼ ਨੂੰ ਹੀ ਗਾਂਧੀ ਪਰਿਵਾਰ ਦੇ ਆਲੇ-ਦੁਆਲੇ ਦੇਖਿਆ-ਸਮਝਿਆ ਜਾਂਦਾ ਹੈ। ਸੇਬ ਅਤੇ ਸੇਬ ਦੇ ਵਿਚਾਲੇ ’ਚ ਤਾਂ ਤੁਲਨਾ ਕੀਤੀ ਜਾ ਸਕਦੀ ਪਰ ਸੇਬ ਅਤੇ ਸੰਤਰੇ ਵਿਚਾਲੇ ਨਹੀਂ। ਸੀ. ਏ. ਏ. ਨੂੰ ਲੈ ਕੇ ਆਸਾਮ ’ਚ ਅਸ਼ਾਂਤੀ ਨਹੀਂ ਹੋਣ ਦੇਵਾਂਗੇ।

ਸੀ. ਏ. ਏ. ਲਾਗੂ ਹੋ ਚੁੱਕਾ ਹੈ। ਨਾਗਰਿਕਤਾ ਦਿੱਤੀ ਜਾ ਰਹੀ ਹੈ। ਆਸਾਮ ’ਚ ਇਸ ਦਾ ਕੀ ਅਸਰ ਹੈ? ਜਿਹੜੇ ਨੌਜਵਾਨ ਵਿਰੋਧ ਕਰ ਰਹੇ ਸਨ, ਕੀ ਹੁਣ ਉਨ੍ਹਾਂ ਦੀ ਸੋਚ ’ਚ ਕੁਝ ਬਦਲਾਅ ਆਇਆ ਹੈ?

ਸੀ. ਏ. ਏ. ਨੂੰ ਲੈ ਕੇ ਆਸਾਮ ’ਚ ਮੂਲ ਨਿਵਾਸੀਆਂ ’ਚੋਂ ਇਕ ਵਰਗ ਨੂੰ ਇਤਰਾਜ਼ ਹੈ। ਦੂਜਾ ਵਰਗ ਇਸ ਨੂੰ ਦੇਸ਼ ਲਈ ਚੰਗਾ ਮੰਨਦਾ ਹੈ। ਵਿਰੋਧ ਤਾਂ ਹੈ ਪਰ ਅਸੀਂ ਲੋਕਾਂ ਨੇ ਤੈਅ ਕੀਤਾ ਹੈ ਕਿ ਇਸ ਵਿਵਾਦ ਨੂੰ ਸੁਪਰੀਮ ਕੋਰਟ ਦੇ ਰਾਹੀਂ ਹੱਲ ਕੀਤਾ ਜਾਵੇ। ਸੁਪਰੀਮ ਕੋਰਟ ’ਚ ਦੋਵੇਂ ਪਾਸਿਆਂ ਤੋਂ ਐਪਲੀਕੇਸ਼ਨ ਹੈ। ਡਿਬੇਟ ਹੈ ਪਰ ਅਸੀਂ ਇਹ ਤੈਅ ਕੀਤਾ ਹੈ ਕਿ ਇਸ ਵਿਸ਼ੇ ਨੂੰ ਲੈ ਕੇ ਆਸਾਮ ’ਚ ਅਸ਼ਾਂਤੀ ਨਹੀਂ ਹੋਣ ਦੇਵਾਂਗੇ। ਸੁਪਰੀਮ ਕੋਰਟ ਜੋ ਦੱਸੇਗਾ, ਮੰਨ ਲਵਾਂਗੇ। ਸਾਡੇ ਲੋਕਾਂ ਲਈ ਵਿਕਾਸ ਜ਼ਿਆਦਾ ਵੱਡਾ ਮੁੱਦਾ ਹੈ। ਅਸੀਂ ਤੈਅ ਕੀਤਾ ਹੈ ਕਿ ਅਸੀਂ ਇਕ-ਦੂਜੇ ’ਤੇ ਗੱਲ ਨਹੀਂ ਥੋਪਾਂਗੇ। ਸੀ. ਏ. ਏ. ਦਾ ਰੂਲ ਨੋਟੀਫਾਈ ਹੋਣ ਤੋਂ ਬਾਅਦ ਆਸਾਮ ’ਚ ਕੋਈ ਵੀ ਘਟਨਾ ਨਹੀਂ ਹੋਈ।
 


Tanu

Content Editor

Related News