ਦਿੱਲੀ ਵਿਧਾਨ ਸਭਾ ਚੋਣ: CM ਆਤਿਸ਼ੀ ਨੇ ਕਾਲਕਾਜੀ ਹਲਕੇ ਤੋਂ ਭਰਿਆ ਨਾਮਜ਼ਦਗੀ ਪੱਤਰ
Tuesday, Jan 14, 2025 - 02:37 PM (IST)

ਨਵੀਂ ਦਿੱਲੀ : ਮੁੱਖ ਮੰਤਰੀ ਆਤਿਸ਼ੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਨੂੰ ਕਾਲਕਾਜੀ ਹਲਕੇ ਤੋਂ ਆਪਣੀ ਨਾਮਜ਼ਦਗੀ ਦਾਖਲ ਕਰਵਾ ਦਿੱਤੀ ਹੈ। ਦੱਸ ਦੇਈਏ ਕਿ ਉਨ੍ਹਾਂ ਨੇ ਲਾਜਪਤ ਨਗਰ ਸਥਿਤ ਜ਼ਿਲ੍ਹਾ ਮੈਜਿਸਟਰੇਟ (ਡੀਐੱਮ) ਦਫ਼ਤਰ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ। ਸੋਮਵਾਰ ਨੂੰ ਰੋਡ ਸ਼ੋਅ ਤੋਂ ਬਾਅਦ ਆਤਿਸ਼ੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਾ ਸੀ। ਹਾਲਾਂਕਿ, ਆਮ ਆਦਮੀ ਪਾਰਟੀ (ਆਪ) ਦੇ ਇੱਕ ਨੇਤਾ ਦੇ ਅਨੁਸਾਰ ਉਹ ਰੋਡ ਸ਼ੋਅ ਕਾਰਨ ਦੇਰੀ ਨਾਲ ਆਈ ਅਤੇ ਦੁਪਹਿਰ 3 ਵਜੇ ਦੀ ਸਮਾਂ ਸੀਮਾ ਤੋਂ ਪਹਿਲਾਂ ਜ਼ਿਲ੍ਹਾ ਕੁਲੈਕਟਰ ਦਫ਼ਤਰ ਨਹੀਂ ਪਹੁੰਚ ਸਕੀ।
ਇਹ ਵੀ ਪੜ੍ਹੋ - ਪੈਨ ਕਾਰਡ ਚੋਰੀ ਜਾਂ ਗੁੰਮ ਹੋ ਜਾਣ 'ਤੇ ਨਾ ਹੋਵੇ ਪਰੇਸ਼ਾਨ, ਸਿਰਫ਼ 50 ਰੁਪਏ 'ਚ ਇੰਝ ਕਰੋ ਮੁੜ ਅਪਲਾਈ
ਦੱਸ ਦੇਈਏ ਕਿ ਆਤਿਸ਼ੀ ਭਾਜਪਾ ਦੇ ਰਮੇਸ਼ ਸਿੰਘ ਬਿਧੂੜੀ ਅਤੇ ਕਾਂਗਰਸ ਦੀ ਅਲਕਾ ਲਾਂਬਾ ਦੇ ਵਿਰੁੱਧ ਚੋਣ ਲੜ ਰਹੀ ਹੈ। ਸਾਬਕਾ ਸੰਸਦ ਮੈਂਬਰ ਬਿਧੂੜੀ ਨੇ 2003, 2008 ਅਤੇ 2013 ਵਿੱਚ ਤੁਗਲਕਾਬਾਦ ਵਿਧਾਨ ਸਭਾ ਸੀਟ ਜਿੱਤੀ ਸੀ। ਲਾਂਬਾ ਲਗਭਗ ਪੰਜ ਸਾਲ 'ਆਪ' ਵਿੱਚ ਰਹੀ ਅਤੇ 2019 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਈ। ਕਾਲਕਾਜੀ ਹਲਕੇ ਵਿੱਚ ਕੁੱਲ 1,94,515 ਵੋਟਰ ਹਨ ਜਿਨ੍ਹਾਂ ਵਿੱਚੋਂ 1,06,893 ਪੁਰਸ਼ ਵੋਟਰ, 87,617 ਮਹਿਲਾ ਵੋਟਰ ਅਤੇ ਪੰਜ ਟਰਾਂਸਜੈਂਡਰ ਵੋਟਰ ਹਨ। 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਿੰਗ 5 ਫਰਵਰੀ ਨੂੰ ਹੋਵੇਗੀ। ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।
ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8