CM ਨੇ ਕਰ''ਤਾ ਅਸਤੀਫ਼ੇ ਦਾ ਐਲਾਨ ! ਨਵੇਂ ਮੁੱਖ ਮੰਤਰੀ ਦੇ ਨਾਂ ''ਤੇ ਵੀ ਲੱਗੀ ਮੋਹਰ, Karnataka ''ਚ ਸਿਆਸੀ ਭੂਚਾਲ

Thursday, May 28, 2026 - 11:18 AM (IST)

CM ਨੇ ਕਰ''ਤਾ ਅਸਤੀਫ਼ੇ ਦਾ ਐਲਾਨ ! ਨਵੇਂ ਮੁੱਖ ਮੰਤਰੀ ਦੇ ਨਾਂ ''ਤੇ ਵੀ ਲੱਗੀ ਮੋਹਰ, Karnataka ''ਚ ਸਿਆਸੀ ਭੂਚਾਲ

ਨੈਸ਼ਨਲ ਡੈਸਕ- ਕਰਨਾਟਕ ਦੀ ਰਾਜਨੀਤੀ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਖਿੱਚੋਤਾਣ ਆਖ਼ਰਕਾਰ ਖ਼ਤਮ ਹੋ ਗਈ ਹੈ। ਮੁੱਖ ਮੰਤਰੀ ਸਿੱਧਾਰਮਈਆ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਵੀਰਵਾਰ ਸਵੇਰੇ ਆਪਣੇ ਸਰਕਾਰੀ ਨਿਵਾਸ 'ਤੇ ਕੈਬਨਿਟ ਮੰਤਰੀਆਂ ਅਤੇ ਡਿਪਟੀ ਸੀ.ਐੱਮ. ਡੀ.ਕੇ. ਸ਼ਿਵਕੁਮਾਰ ਨਾਲ ਇੱਕ ਅਹਿਮ 'ਬ੍ਰੇਕਫਾਸਟ ਮੀਟਿੰਗ' ਕਰਨ ਤੋਂ ਬਾਅਦ, 77 ਸਾਲਾ ਸੀਨੀਅਰ ਕਾਂਗਰਸੀ ਨੇਤਾ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਹਾਈਕਮਾਂਡ ਦੇ ਹੁਕਮਾਂ ਦਾ ਸਤਿਕਾਰ ਕਰਦੇ ਹੋਏ ਅਹੁਦਾ ਛੱਡ ਰਹੇ ਹਨ।

ਸਿੱਧਾਰਮਈਆ ਦੇ ਇਸ ਫੈਸਲੇ ਤੋਂ ਬਾਅਦ ਹੁਣ ਡਿਪਟੀ ਸੀ.ਐੱਮ. ਡੀ.ਕੇ. ਸ਼ਿਵਕੁਮਾਰ ਦੇ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਬਣਨ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਇਸ ਮੀਟਿੰਗ ਦੌਰਾਨ ਸ਼ਿਵਕੁਮਾਰ ਨੇ ਸਿੱਧਾਰਮਈਆ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਵੀ ਲਿਆ।

PunjabKesari

ਬੈਠਕ ਵਿੱਚ ਮੌਜੂਦ ਸੀਨੀਅਰ ਵਿਧਾਇਕ ਆਰ.ਵੀ. ਦੇਸ਼ਪਾਂਡੇ ਅਤੇ ਅਸ਼ੋਕ ਪੱਟਨ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਖ਼ੁਦ ਸਾਰਿਆਂ ਨੂੰ ਆਪਣੇ ਫੈਸਲੇ ਬਾਰੇ ਦੱਸਿਆ। ਵਿਧਾਇਕਾਂ ਮੁਤਾਬਕ, "ਅਸੀਂ ਸਾਰਿਆਂ ਨੇ ਸਿੱਧਾਰਮਈਆ ਜੀ ਨੂੰ ਅਹੁਦੇ 'ਤੇ ਬਣੇ ਰਹਿਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਹਾਈਕਮਾਂਡ ਨੂੰ ਦਿੱਤਾ ਆਪਣਾ ਵਾਅਦਾ ਪੂਰਾ ਕਰਨਗੇ ਅਤੇ ਫੈਸਲੇ ਦਾ ਸਤਿਕਾਰ ਕਰਨਗੇ।" ਸਿੱਧਾਰਮਈਆ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਨਾਲ ਹੋਈ ਮੁਲਾਕਾਤ ਤੋਂ ਬਾਅਦ ਹੀ ਅਸਤੀਫ਼ੇ 'ਤੇ ਸਹਿਮਤੀ ਜਤਾਈ ਸੀ। ਹਾਈਕਮਾਂਡ ਨੇ ਉਨ੍ਹਾਂ ਨੂੰ ਦਿੱਲੀ ਵਿੱਚ ਵੱਡੀ ਰਾਸ਼ਟਰੀ ਜ਼ਿੰਮੇਵਾਰੀ ਅਤੇ ਰਾਜਸਭਾ ਸੀਟ ਦੀ ਪੇਸ਼ਕਸ਼ ਕੀਤੀ ਹੈ।

ਇਹ ਵੀ ਪੜ੍ਹੋ- ਬਚ ਗਿਆ 'ਟਰੰਪ' ! ਕੁਰਬਾਨੀ ਹੋਈ Cancel, ਹੁਣ ਸਰਕਾਰ ਕਰੇਗੀ ਸਾਂਭ-ਸੰਭਾਲ

ਹਾਲਾਂਕਿ ਸਿੱਧਾਰਮਈਆ ਨੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ, ਪਰ ਤਕਨੀਕੀ ਤੌਰ 'ਤੇ ਰਾਜਪਾਲ ਥਾਵਰ ਚੰਦ ਗਹਿਲੋਤ ਦੇ ਬੈਂਗਲੁਰੂ ਵਿੱਚ ਨਾ ਹੋਣ ਕਾਰਨ ਰਸਮੀ ਪ੍ਰਕਿਰਿਆ ਵਿੱਚ ਥੋੜੀ ਦੇਰੀ ਹੋ ਸਕਦੀ ਹੈ। ਰਾਜਪਾਲ ਗਹਿਲੋਤ ਬੁੱਧਵਾਰ ਰਾਤ ਇੱਕ ਪਰਿਵਾਰਕ ਐਮਰਜੈਂਸੀ ਕਾਰਨ ਆਪਣੇ ਜੱਦੀ ਸ਼ਹਿਰ ਇੰਦੌਰ ਚਲੇ ਗਏ ਸਨ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਮੁਤਾਬਕ ਸਿੱਧਾਰਮਈਆ ਆਪਣਾ ਰਸਮੀ ਅਸਤੀਫ਼ਾ ਰਾਜਪਾਲ ਦੇ ਦਫ਼ਤਰ ਨੂੰ ਭੇਜ ਰਹੇ ਹਨ।

PunjabKesari

ਜ਼ਿਕਰਯੋਗ ਹੈ ਕਿ ਕਰਨਾਟਕ 'ਚ ਮਈ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਸਿੱਧਾਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਵਿਚਾਲੇ ਮੁੱਖ ਮੰਤਰੀ ਦੀ ਕੁਰਸੀ ਲਈ ਸਖ਼ਤ ਮੁਕਾਬਲਾ ਸੀ। ਉਸ ਸਮੇਂ ਹਾਈਕਮਾਂਡ ਨੇ ਦੋਵਾਂ ਨੇਤਾਵਾਂ ਵਿਚਾਲੇ 'ਰੋਟੇਸ਼ਨਲ ਫਾਰਮੂਲੇ' ਤਹਿਤ ਸਮਝੌਤਾ ਕਰਵਾਇਆ ਸੀ। 20 ਨਵੰਬਰ 2025 ਨੂੰ ਸਰਕਾਰ ਦੇ ਢਾਈ ਸਾਲ ਪੂਰੇ ਹੋਣ ਤੋਂ ਬਾਅਦ ਸ਼ਿਵਕੁਮਾਰ ਦੇ ਸਮਰਥਕ ਲਗਾਤਾਰ ਸਿੱਧਾਰਮਈਆ ਨੂੰ ਅਹੁਦਾ ਛੱਡਣ ਲਈ ਕਹਿ ਰਹੇ ਸਨ।

ਸਿੱਧਾਰਮਈਆ ਦੇ ਅਸਤੀਫ਼ੇ ਦੀ ਖ਼ਬਰ ਆਉਂਦੇ ਹੀ ਪੂਰੇ ਬੈਂਗਲੁਰੂ ਅਤੇ ਰਾਮਨਗਰ ਵਿੱਚ ਡੀ.ਕੇ. ਸ਼ਿਵਕੁਮਾਰ ਦੇ ਸਮਰਥਕਾਂ ਨੇ ਢੋਲ-ਧਮੱਕਿਆਂ ਅਤੇ ਪਟਾਕਿਆਂ ਨਾਲ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਜਾਂ ਐਤਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਜਾਵੇਗੀ, ਜਿਸ ਵਿੱਚ ਸ਼ਿਵਕੁਮਾਰ ਨੂੰ ਰਸਮੀ ਤੌਰ 'ਤੇ ਨਵਾਂ ਨੇਤਾ ਚੁਣਿਆ ਜਾਵੇਗਾ। ਅਗਲੇ ਇੱਕ ਹਫ਼ਤੇ ਦੇ ਅੰਦਰ ਨਵੀਂ ਕੈਬਨਿਟ ਦਾ ਸਹੁੰ-ਚੁੱਕ ਸਮਾਗਮ ਹੋਣ ਦੀ ਸੰਭਾਵਨਾ ਹੈ, ਜਿਸ 'ਚ ਸਿੱਧਾਰਮਈਆ ਧੜੇ ਨੂੰ ਖੁਸ਼ ਰੱਖਣ ਲਈ ਕੁਝ ਨਵੇਂ ਡਿਪਟੀ ਸੀ.ਐੱਮ. ਵੀ ਬਣਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ- ਮੁੜ ਸ਼ੁਰੂ ਹੋਈ ਜੰਗ ! ਕੁਵੈਤ 'ਤੇ ਹੋ ਗਿਆ ਹਮਲਾ, ਵੱਜ ਗਏ ਸਾਇਰਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News