ਜੋਕਰ ਅਤੇ ਮੁਸਲਿਮ ਵੋਟਾਂ ਦੇ ਦਲਾਲ ਹਨ ਅਸਦੁਦੀਨ ਓਵੈਸੀ : ਭਾਜਪਾ ਸੰਸਦ ਮੈਂਬਰ

Tuesday, Jan 07, 2020 - 02:10 PM (IST)

ਜੋਕਰ ਅਤੇ ਮੁਸਲਿਮ ਵੋਟਾਂ ਦੇ ਦਲਾਲ ਹਨ ਅਸਦੁਦੀਨ ਓਵੈਸੀ : ਭਾਜਪਾ ਸੰਸਦ ਮੈਂਬਰ

ਹੈਦਰਾਬਾਦ— ਤੇਲੰਗਾਨਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਰਵਿੰਦ ਧਰਮਪੁਰੀ ਨੇ ਇਕ ਵਾਰ ਫਿਰ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲੀਮੀਨ (ਏ.ਆਈ.ਐੱਮ.ਆਈ.ਐੱਮ.) ਦੇ ਚੀਫ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ 'ਤੇ ਨਿਸ਼ਾਨਾ ਸਾਧਿਆ ਹੈ। ਨਿਜਾਮਾਬਾਦ ਤੋਂ ਸੰਸਦ ਮੈਂਬਰ ਅਰਵਿੰਦ ਨੇ ਕਿਹਾ ਕਿ ਅਸਦੁਦੀਨ ਓਵੈਸੀ ਇਕ ਜੋਕਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਓਵੈਸੀ ਨੂੰ ਮੁਸਲਿਮ ਵੋਟਾਂ ਦਾ 'ਦਲਾਲ' ਵੀ ਦੱਸਿਆ।

PunjabKesariਓਵੈਸੀ ਮੁਸਲਿਮ ਵੋਟਾਂ ਦੇ ਦਲਾਲ ਹਨ
ਇਸ ਤੋਂ ਪਹਿਲਾਂ ਧਰਮਪੁਰੀ ਨੇ ਕਿਹਾ ਸੀ,''ਮੈਂ ਤੁਹਾਨੂੰ (ਅਸਦੁਦੀਨ ਓਵੈਸੀ) ਚਿਤਾਵਨੀ ਦਿੰਦਾ ਹਾਂ ਕਿ ਮੈਂ ਤੁਹਾਨੂੰ ਇਕ ਕ੍ਰੇਨ ਨਾਲ ਲਟਕਾ ਦੇਵਾਂਗਾ ਅਤੇ ਤੁਹਾਡੀ ਦਾੜ੍ਹੀ ਕੱਟ ਦੇਵਾਂਗਾ। ਮੈਂ ਤੁਹਾਡੀ ਦਾੜ੍ਹੀ ਮੁੱਖ ਮੰਤਰੀ (ਕੇ. ਚੰਦਰਸ਼ੇਖਰ ਰਾਵ) ਦੇ ਚਿਪਕਾ ਕੇ ਇਸ ਦਾ ਪ੍ਰਮੋਸ਼ਨ ਕਰਾਂਗਾ।'' ਇਸ ਬਿਆਨ ਨੂੰ ਲੈ ਕੇ ਜਦੋਂ ਧਰਮਪੁਰੀ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ,''ਤੁਸੀਂ (ਅਸਦੁਦੀਨ ਓਵੈਸੀ) ਜੋਕਰ ਦੀ ਤਰ੍ਹਾਂ ਦਿੱਸਦੇ ਹੋ, ਇਸ ਲਈ ਤੁਹਾਨੂੰ ਉਲਟਾ ਲਟਕਾਇਆ ਜਾਵੇਗਾ। ਜਿਵੇਂ ਕਿ ਜੋਕਰ ਸਰਕਸ 'ਚ ਕਰਦੇ ਹਨ। ਤੁਸੀਂ ਮੁਸਲਿਮ ਵੋਟਾਂ ਦੇ ਦਲਾਲ ਹੋ। ਪਹਿਲੇ ਤੁਹਾਨੂੰ ਦਲਾਲੀ ਲਈ ਕਾਂਗਰਸ ਪੈਸਾ ਦਿੰਦੀ ਸੀ, ਹੁਣ ਟੀ.ਆਰ.ਐੱਸ. ਹੋਰ ਜ਼ਿਆਦਾ ਪੈਸਾ ਦਿੰਦੀ ਹੈ।''

ਓਵੈਸੀ ਨੂੰ ਦੱਸਿਆ ਸੀ ਦੇਸ਼ਧ੍ਰੋਹੀ
ਅਰਵਿੰਦ ਧਰਮਪੁਰੀ ਹਮੇਸ਼ਾ ਓਵੈਸੀ 'ਤੇ ਹਮਲਾ ਬੋਲਦੇ ਰਹੇ ਹਨ। ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦਾ ਵਿਰੋਧ ਕਰਨ 'ਤੇ ਉਨ੍ਹਾਂ ਨੇ ਓਵੈਸੀ ਨੂੰ ਨਿਸ਼ਾਨੇ 'ਤੇ ਲਿਆ ਸੀ। ਧਰਮਪੁਰੀ ਨੇ ਦੋਸ਼ ਲਗਾਇਆ ਕਿ ਓਵੈਸੀ ਦੇਸ਼ਧ੍ਰੋਹੀ ਦੀ ਤਰ੍ਹਾਂ ਵਤੀਰਾ ਕਰ ਰਹੇ ਹਨ ਅਤੇ ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ ਭੇਜਿਆ ਜਾਣਾ ਚਾਹੀਦਾ।


author

DIsha

Content Editor

Related News