ਉੱਤਰਾਖੰਡ ਦੇ ਚਮੋਲੀ ’ਚ ਫਟਿਆ ਬੱਦਲ, ਬਿਜਲੀ ਡਿੱਗਣ ਨਾਲ 16 ਮੌਤਾਂ, ਘਰਾਂ-ਦੁਕਾਨਾਂ ’ਚ ਵੜਿਆ ਮਲਬਾ

Sunday, Jun 28, 2026 - 08:39 AM (IST)

ਉੱਤਰਾਖੰਡ ਦੇ ਚਮੋਲੀ ’ਚ ਫਟਿਆ ਬੱਦਲ, ਬਿਜਲੀ ਡਿੱਗਣ ਨਾਲ 16 ਮੌਤਾਂ, ਘਰਾਂ-ਦੁਕਾਨਾਂ ’ਚ ਵੜਿਆ ਮਲਬਾ

ਨਵੀਂ ਦਿੱਲੀ (ਇੰਟ.) - ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਤੇਜ਼ ਬਾਰਿਸ਼ ਤੋਂ ਬਾਅਦ ਅਚਾਨਕ ਬੱਦਲ ਫਟ ਗਿਆ। ਇਸ ਨਾਲ ਇਲਾਕੇ ਦੇ ਕਈ ਘਰਾਂ ਅਤੇ ਦੁਕਾਨਾਂ ’ਚ ਮਲਬਾ ਵੜ ਗਿਆ। ਕਈ ਗੱਡੀਆਂ ਵੀ ਮਲਬੇ ’ਚ ਫਸ ਗਈਆਂ। ਓਧਰ ਮੱਧ ਪ੍ਰਦੇਸ਼ ਦੇ ਬਾਲਾਘਾਟ ’ਚ ਬਿਜਲੀ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਦੇਵਾਸ ’ਚ ਹਨ੍ਹੇਰੀ-ਬਾਰਿਸ਼ ਨਾਲ ਮਕਾਨ ਦੀ ਬਾਲਕਨੀ ਦਾ ਹਿੱਸਾ ਡਿੱਗ ਗਿਆ। ਇਸ ਹਾਦਸੇ ’ਚ 2 ਔਰਤਾਂ ਦੀ ਮੌਤ ਹੋ ਗਈ। ਝਾਰਖੰਡ ’ਚ ਵੀ ਬਿਜਲੀ ਡਿੱਗਣ ਨਾਲ 10 ਅਤੇ ਛੱਤੀਸਗੜ੍ਹ ’ਚ 2 ਲੋਕਾਂ ਦੀ ਮੌਤ ਹੋ ਗਈ। ਯਾਨੀ ਕੁੱਲ ਮਿਲਾ ਕੇ ਬਿਜਲੀ ਡਿੱਗਣ ਨਾਲ 16 ਲੋਕਾਂ ਦੀ ਮੌਤ ਹੋ ਗਈ।

ਪੜ੍ਹੋ ਇਹ ਵੀ - ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ

ਦੱਸ ਦੇਈਏ ਕਿ ਮਾਨਸੂਨ ਨੇ ਦੇਸ਼ ਦੇ 22 ਸੂਬਿਆਂ ਨੂੰ ਕਵਰ ਕਰ ਲਿਆ ਹੈ ਤੇ 5 ਜੁਲਾਈ ਤੱਕ ਬਾਕੀ ਸੂਬਿਆਂ ਨੂੰ ਕਵਰ ਕਰ ਸਕਦਾ ਹੈ। ਯੂ. ਪੀ. ’ਚ ਮਾਨਸੂਨ 8 ਦਿਨ ਲੇਟ ਹੈ। ਇਹ ਆਮ ਤੌਰ ’ਤੇ 20 ਜੂਨ ਤੱਕ ਆ ਜਾਂਦਾ ਹੈ ਪਰ ਇਸ ਵਾਰ 15 ਦਿਨਾਂ ਤੋਂ ਬਿਹਾਰ ਹੱਦ ’ਤੇ ਰੁਕਿਆ ਹੋਇਆ ਹੈ। ਇਹ ਅਗਲੇ 2 ਦਿਨਾਂ ’ਚ ਬਿਹਾਰ ਹੱਦ ਤੋਂ ਸੂਬੇ ’ਚ ਦਾਖਲ ਹੋ ਸਕਦਾ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਦਿੱਲੀ ਅਤੇ ਗੁਜਰਾਤ ਦੇ ਕਈ ਸ਼ਹਿਰਾਂ ’ਚ ਬੁੱਧਵਾਰ ਨੂੰ ਪਾਰਾ 40 ਡਿਗਰੀ ਤੋਂ ਵੱਧ ਰਿਹਾ। ਦੇਸ਼ ’ਚ ਸਭ ਤੋਂ ਵੱਧ ਪਾਰਾ ਹਰਿਆਣਾ ਦੇ ਰੋਹਤਕ ’ਚ 43.4 ਡਿਗਰੀ ਦਰਜ ਕੀਤਾ ਗਿਆ।

ਪੜ੍ਹੋ ਇਹ ਵੀ - Delhi Airport 'ਤੇ IndiGo ਦੀ flight 'ਚ ਮਚੀ ਹਾਹਾਕਾਰ, ਬਿਨਾਂ AC ਤੋਂ ਬੈਠੇ ਯਾਤਰੀ, ਹੋਏ ਪਸੀਨੋ ਪਸੀਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News