ਕੁੱਲੂ ’ਚ ਬੱਦਲ ਫਟਣ ਨਾਲ ਹੜ੍ਹ, ਮਕਾਨ ਖਾਲੀ ਕਰਵਾਏ

Tuesday, Aug 03, 2021 - 12:37 AM (IST)

ਕੁੱਲੂ ’ਚ ਬੱਦਲ ਫਟਣ ਨਾਲ ਹੜ੍ਹ, ਮਕਾਨ ਖਾਲੀ ਕਰਵਾਏ

ਕੁੱਲੂ (ਬਿਊਰੋ)– ਪਾਰਵਤੀ ਘਾਟੀ ਦੇ ਰਾਸਕਟ ਨਾਲੇ ਵਿਚ ਸੋਮਵਾਰ ਸ਼ਾਮ ਦੇ ਸਮੇਂ ਬੱਦਲ ਫਟਣ ਨਾਲ ਹੜ੍ਹ ਆ ਗਿਆ। ਇਸ ਘਟਨਾ ਦੌਰਾਨ ਨਾਲੇ ਨਾਲ ਲੱਗੇ ਮਕਾਨਾਂ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਸਥਾਨਕ ਵਾਸੀਆਂ ਅਤੇ ਪੰਚਾਇਤ ਦੇ ਨੁਮਾਇੰਦਿਆਂ ਨੇ ਬਾਹਰ ਕੱਢਿਆ। ਸ਼ਾਮ ਲਗਭਗ 4 ਵਜੇ ਦੇ ਨੇੜੇ-ਤੇੜ ਨਾਲੇ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਅਤੇ ਭਰੇ ਨਾਲੇ ਦਾ ਪਾਣੀ ਕਈ ਚੱਟਾਨਾਂ ਨੂੰ ਵਹਾ ਕੇ ਲੈ ਗਿਆ। ਇਸ ਨਾਲ ਉੱਠੀਆਂ ਧਮਾਕਿਆਂ ਦੀਆਂ ਆਵਾਜ਼ਾਂ ਨਾਲ ਲੋਕ ਸਹਿਮ ਗਏ।

ਖ਼ਬਰ ਪੜ੍ਹੋ- ਘੋੜਸਵਾਰੀ : ਮਿਰਜ਼ਾ ਨੇ ਜੰਪਿੰਗ ਫਾਈਨਲ ਦੇ ਲਈ ਕੁਆਲੀਫਾਈ ਕੀਤਾ

PunjabKesari
ਭਰੇ ਹੋਏ ਨਾਲੇ ਦਾ ਪਾਣੀ ਸੜਕਾਂ ’ਤੇ ਆਉਣ ਲੱਗਾ। ਇਸ ਨਾਲ ਬਰਸ਼ੈਣੀ ਮਾਰਗ ’ਤੇ ਇਕ ਘੰਟੇ ਤੋਂ ਵਧ ਸਮੇਂ ਤੱਕ ਆਵਾਜਾਈ ਠੱਪ ਰਹੀ। ਬਾਅਦ ਵਿਚ ਮੀਂਹ ਰੁੱਕ ਗਿਆ ਤਾਂ ਨਾਲੇ ਦਾ ਪਾਣੀ ਦਾ ਪੱਧਰ ਘੱਟ ਹੋਇਆ। ਉਸ ਤੋਂ ਬਾਅਦ ਹੀ ਦੋਵਾਂ ਪਾਸੇ ਫਸੇ ਵਾਹਨ ਅੱਗੇ ਜਾ ਸਕੇ। ਇਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਰਿਹਾ। ਲੋਕ ਆਪਣੇ ਘਰਾਂ ਵਿਚ ਡਰਦੇ ਹੋਏ ਰਹਿਣ ਲਈ ਮਜਬੂਰ ਹਨ।

 ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜੇਂਡਰ ਨੇ ਰੋਰੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ


ਇਸ ਤੋਂ ਪਹਿਲਾਂ ਬ੍ਰਹਮਗੰਗਾ ਵਿਚ ਆਏ ਹੜ ਵਿਚ 4 ਲੋਕਾਂ ਦੇ ਲਾਪਤਾ ਹੋਣ ਤੋਂ ਬਾਅਧ ਲੋਕ ਡਰੇ ਹੋਏ ਹਨ। ਰਾਸਕਟ ਵਿਚ ਸੜਕ ਬੰਦ ਹੋਣ ਕਾਰਨ ਫਸੇ ਸੰਜੀਵ ਸ਼ਰਮਾ, ਨਿਤਿਨ, ਸੁਨੀਲ ਕੁਮਾਰ, ਸੋਨੂੰ ਠਾਕੁਰ ਅਤੇ ਕੁਲਦੀਪ ਨੇ ਦੱਸਿਆ ਕਿ ਇਕ ਘੰਟੇ ਤੋਂ ਵਧ ਸਮੇਂ ਤੱਕ ਸਾਨੂੰ ਸੜਕ ਬੰਦ ਹੋਣ ਕਾਰਨ ਰੁਕਣਾ ਪਿਆ। ਮੀਂਹ ਜੇਕਰ ਲਗਾਤਾਰ ਰਹਿੰਦਾ ਹੈ ਤਾਂ ਉਨ੍ਹਾਂ ਨੂੰ ਪੂਰੀ ਰਾਤ ਆਪਣੀ ਗੱਡੀ ਵਿਚ ਹੀ ਬਿਤਾਉਣੀ ਪੈ ਸਕਦੀ ਸੀ। ਕਿਸਮਤ ਨਾਲ ਮੀਂਹ ਰੁਕ ਗਿਆ ਅਤੇ ਨਾਲੇ ਦਾ ਪਾਣੀ ਦਾ ਪੱਧਰ ਘੱਟ ਹੋਇਆ। ਇਸ ਤੋਂ ਬਾਅਦ ਗੱਡੀਆਂ ਨੂੰ ਅੱਗੇ ਨਿਕਲਣ ਦਾ ਮੌਕਾ ਮਿਲਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News