ਚੰਬਾ ''ਚ ਬੱਦਲ ਫਟਣ ਨਾਲ ਭਾਰੀ ਤਬਾਹੀ! ਪਾਣੀ ਦੇ ਤੇਜ਼ ਵਹਾਅ ''ਚ ਰੁੜ੍ਹ ਗਿਆ ਲੋਹੇ ਦਾ ਪੁਲ
Monday, Aug 17, 2026 - 09:00 PM (IST)
ਭਰਮੌਰ (ਚੰਬਾ), (ਉੱਤਮ ਠਾਕੁਰ)-ਹਿਮਾਚਲ ਦੇ ਭਰਮੌਰ ’ਚ ਬੱਦਲ ਫਟਣ ਨਾਲ ਭਾਰੀ ਹੜ੍ਹ ਆ ਗਿਆ। ਹੜ੍ਹ ਦੀ ਲਪੇਟ ’ਚ ਆਉਣ ਨਾਲ ਇਕ ਲੋਹੇ ਦਾ ਪੁਲ ਰੁੜ੍ਹ ਗਿਆ, ਜਦਕਿ ਪੈਦਲ ਰਸਤਾ ਵੀ ਨੁਕਸਾਨਿਆ ਗਿਆ ਹੈ। ਪੁਲ ਅਤੇ ਰਸਤਾ ਨੁਕਸਾਨੇ ਜਾਣ ਕਾਰਨ ਖੁੰਡੀ ਵਾਲੀ ਮਾਤਾ ਦੇ ਮੰਦਰ ਲਈ ਦਰਸ਼ਨ ਕਰ ਨ ਜਾ ਰਹੇ ਲੱਗਭਗ 50 ਸ਼ਰਧਾਲੂ ਰਸਤੇ ’ਚ ਫਸ ਗਏ। ਹਾਲਾਂਕਿ ਸਥਾਨਕ ਲੋਕਾਂ ਦੀ ਚੌਕਸੀ ਨਾਲ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ।
ਉੱਥੇ ਹੀ ਹਿਮਾਚਲ ’ਚ ਮੂਸਲਾਧਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਮੀਂਹ ਦਾ ਇਹ ਕਹਿਰ ਫਿਲਹਾਲ ਰੁਕਣ ਵਾਲਾ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ’ਚ ਵੀ ਸੂਬੇ ’ਚ ਛਮਛਮ ਮੀਂਹ ਦਾ ਦੌਰ ਜਾਰੀ ਰਹੇਗਾ। ਮੰਗਲਵਾਰ ਨੂੰ ਕਾਂਗੜਾ, ਮੰਡੀ, ਬਿਲਾਸਪੁਰ ਅਤੇ ਸਿਰਮੌਰ ਜ਼ਿਲਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹੋਰ ਇਲਾਕਿਆਂ ’ਚ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
