ਹਿਮਾਚਲ ''ਚ ਮੁੜ ਫਟਿਆ ਬੱਦਲ, ਹੜ੍ਹ ਆਉਣ ਕਾਰਨ ਔਰਤ ਪਾਣੀ ''ਚ ਰੁੜ੍ਹੀ
Saturday, Aug 03, 2024 - 04:25 AM (IST)
ਮਨਾਲੀ (ਸੋਨੂੰ)- ਪਿਨ ਵੈਲੀ ਦੇ ਸਗਨਮ ਪਿੰਡ ’ਚ ਬੱਸ ਸਟੈਂਡ ’ਤੇ ਬੱਦਲ ਫਟਣ ਨਾਲ ਹੜ੍ਹ ਆ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿਸ ਕਾਰਨ ਸਪਿਤੀ ਦੀ ਪਿਨ ਘਾਟੀ ’ਚ ਇਕ ਔਰਤ ਦੇ ਪਾਣੀ ’ਚ ਰੁੜ੍ਹ ਗਈ।
ਅਚਾਨਕ ਆਏ ਹੜ੍ਹ ਕਾਰਨ ਸਗਨਮ ਪਿੰਡ ’ਚ ਔਰਤ ਅਤੇ ਇਕ ਵਾਹਨ ਹੜ੍ਹ ਦੀ ਲਪੇਟ ’ਚ ਆ ਗਏ। ਔਰਤ ਦੀ ਪਛਾਣ ਹਿਸੇ ਜੰਗਮੋ ਪਤਨੀ ਪਦਮਾ ਦੋਰਜੇ ਪਿੰਡ ਸਗਨਮ ਵਜੋਂ ਹੋਈ ਹੈ। ਵਧੀਕ ਡਿਪਟੀ ਕਮਿਸ਼ਨਰ ਰਾਹੁਲ ਜੈਨ ਦੀ ਅਗਵਾਈ ਹੇਠ ਸਪਿਤੀ ਪ੍ਰਸ਼ਾਸਨ ਬਚਾਅ ਕਾਰਜਾਂ ’ਚ ਜੁਟ ਗਿਆ ਹੈ।
ਇਹ ਵੀ ਪੜ੍ਹੋ- ਨਾਬਾਲਗਾਂ ਨੂੰ ਵਾਹਨ ਚਲਾਉਣ ਤੋਂ ਰੋਕਣ ਦੇ ਨਿਯਮਾਂ 'ਚ ਨਵੀਂ ਅਪਡੇਟ, ਬੱਚਿਆਂ ਦੇ ਮਾਪੇ ਜ਼ਰੂਰ ਪੜ੍ਹੋ ਇਹ ਖ਼ਬਰ
ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ 3 ਜ਼ਿਲਿਆਂ ’ਚ ਬੱਦਲ ਫਟਣ ਕਾਰਨ ਆਏ ਹੜ੍ਹ ਤੋਂ ਬਾਅਦ ਲਾਪਤਾ ਹੋਏ 45 ਤੋਂ ਵੱਧ ਲੋਕਾਂ ਨੂੰ ਲੱਭਣ ਲਈ ਬਚਾਅ ਮੁਹਿੰਮ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਿੱਖਿਆ ਮੰਤਰੀ ਰੋਹਿਤ ਠਾਕੁਰ ਨਾਲ ਸ਼ਿਮਲਾ ਅਤੇ ਕੁੱਲੂ ਜ਼ਿਲ੍ਹੇ ਦੇ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ- ਪੁੱਤ ਨੂੰ ਅਮਰੀਕਾ ਭੇਜਣ ਦੇ ਨਾਂ 'ਤੇ ਏਜੰਟ ਨੇ ਮਾਰੀ 25 ਲੱਖ ਦੀ ਠੱਗੀ, ਅੱਕ ਕੇ ਮਾਂ ਨੇ ਜੋ ਕੀਤਾ, ਪੁਲਸ ਨੂੰ ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e