ਕਲਰਕ ਤੇ ਸਟੈਨੋ ਟਾਈਪਿਸਟ ਦੀਆਂ ਨਿਕਲੀਆਂ ਭਰਤੀਆਂ ! 69,100 ਰੁਪਏ ਤੱਕ ਮਿਲੇਗੀ ਤਨਖ਼ਾਹ

Thursday, Apr 16, 2026 - 04:44 PM (IST)

ਕਲਰਕ ਤੇ ਸਟੈਨੋ ਟਾਈਪਿਸਟ ਦੀਆਂ ਨਿਕਲੀਆਂ ਭਰਤੀਆਂ ! 69,100 ਰੁਪਏ ਤੱਕ ਮਿਲੇਗੀ ਤਨਖ਼ਾਹ

ਚੰਡੀਗੜ੍ਹ- ਚੰਡੀਗੜ੍ਹ ਪ੍ਰਸ਼ਾਸਨ ਨੇ ਕਲਰਕ ਅਤੇ ਸਟੈਨੋ ਟਾਈਪਿਸਟ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। 

ਅਹੁਦਿਆਂ ਦਾ ਵੇਰਵਾ

ਕਲਰਕ- 234 ਅਹੁਦੇ
ਸਟੈਨੋ ਟਾਈਪਿਸਟ- 23 ਅਹੁਦੇ
ਕੁੱਲ 257 ਅਹੁਦੇ ਭਰੇ ਜਾਣਗੇ।

ਅਪਲਾਈ ਕਰਨ ਦੀ ਤਰੀਕ

ਉਮੀਦਵਾਰ 26 ਮਾਰਚ 2026 ਤੱਕ ਅਪਲਾਈ ਕਰ ਸਕਦੇ ਹਨ। ਇਸ ਭਰਤੀ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ।

ਤਨਖਾਹ

ਕਲਰਕ ਨੂੰ 7ਵੇਂ ਤਨਖਾਹ ਕਮਿਸ਼ਨ ਦੇ ਲੇਵਲ-2 ਦੇ ਅਧੀਨ 19,900 ਤੋਂ 63,200 ਰੁਪਏ ਤੱਕ ਤਨਖਾਹ ਮਿਲੇਗੀ।
ਸਟੈਨੋ ਟਾਈਪਿਸਟ ਨੂੰ 7ਵੇਂ ਤਨਖਾਹ ਕਮਿਸ਼ਨ ਦੇ ਲੇਵਲ-2 ਦੇ ਅਧੀਨ 21,700 ਤੋਂ 69,100 ਰੁਪਏ ਤਨਖਾਹ ਮਿਲੇਗੀ। 

ਸਿੱਖਿਆ ਯੋਗਤਾ

ਕਲਰਕ ਅਹੁਦੇ ਲਈ ਉਮੀਦਵਾਰ ਦਾ ਗਰੈਜੂਏਟ ਹੋਣਾ ਅਤੇ ਅੰਗਰੇਜ਼ੀ ਟਾਈਪਿੰਗ 35 ਸ਼ਬਦ ਪ੍ਰਤੀ ਮਿੰਟ ਜ਼ਰੂਰੀ ਹੈ, ਜਦੋਂ ਕਿ ਸਟੈਨੋ ਟਾਈਪਿਸਟ ਲਈ ਗਰੈਜੂਏਸ਼ਨ ਨਾਲ 80 ਸ਼ਬਦ ਪ੍ਰਤੀ ਮਿੰਟ ਦੀ ਟਾਈਪਿੰਗ ਗਤੀ ਮੰਗੀ ਗਈ ਹੈ।

ਉਮਰ

ਉਮੀਦਵਾਰ ਦੀ ਉਮਰ 18 ਤੋਂ 27 ਸਾਲ ਤੈਅ ਕੀਤੀ ਗਈ ਹੈ, ਜਿਸ ਦੀ ਗਣਨਾ ਇਕ ਜਨਵਰੀ 2026 ਦੇ ਆਧਾਰ 'ਤੇ ਕੀਤੀ ਜਾਵੇਗੀ। ਰਾਖਵਾਂਕਰਨ ਵਰਗ ਨੂੰ ਨਿਯਮ ਅਨੁਸਾਰ ਛੋਟ ਮਿਲੇਗੀ। 

ਚੋਣ ਪ੍ਰਕਿਰਿਆ

ਚੋਣ ਪ੍ਰਕਿਰਿਆ 'ਚ ਪਹਿਲਾਂ ਲਿਖਤੀ ਪ੍ਰੀਖਿਆ, ਫਿਰ ਟਾਈਪਿੰਗ/ਸਕਿਲ ਟੈਸਟ, ਦਸਤਾਵੇਜ਼ ਵੈਰੀਫਿਕੇਸ਼ਨ ਅਤੇ ਮੈਡੀਕਲ ਜਾਂਚ ਹੋਵੇਗੀ। ਭਾਰਤ ਦਾ ਕੋਈ ਵੀ ਨਾਗਰਿਕ ਅਪਲਾਈ ਕਰ ਸਕਦੇ ਹਨ। ਹਾਲਾਂਕਿ ਰਾਖਵਾਂਕਰਨ ਦਾ ਲਾਭ ਸਿਰਫ਼ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੈਧ ਪ੍ਰਮਾਣ ਪੱਤਰ ਵਾਲੇ ਉਮੀਦਵਾਰਾਂ ਨੂੰ ਮਿਲੇਗਾ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News