ਸਫਾਈ ਕਰਮੀਆਂ ਦੀ ਬੱਲੇ-ਬੱਲੇ, ਸਰਕਾਰ ਨੇ ਵਧਾਈ ਤਨਖ਼ਾਹ

Wednesday, Jun 11, 2025 - 03:38 PM (IST)

ਸਫਾਈ ਕਰਮੀਆਂ ਦੀ ਬੱਲੇ-ਬੱਲੇ, ਸਰਕਾਰ ਨੇ ਵਧਾਈ ਤਨਖ਼ਾਹ

ਨੈਸ਼ਨਲ ਡੈਸਕ- ਹਰਿਆਣਾ ਸਰਕਾਰ ਨੇ ਸਫਾਈ ਕਰਮੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਪ੍ਰਦੇਸ਼ ਵਿਚ ਸਫਾਈ ਕਰਮੀਆਂ ਦੀ ਤਨਖ਼ਾਹ 2100 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦਾ ਐਲਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿਰਸਾ ਵਿਚ ਸੰਤ ਕਬੀਰ ਦਾਸ ਜਯੰਤੀ ਦੇ ਪ੍ਰੋਗਰਾਮ ਵਿਚ ਕੀਤਾ।

ਪ੍ਰੋਗਰਾਮ ਵਿਚ ਮੁੱਖ ਮੰਤਰੀ ਨਾਇਬ ਸੈਣੀ ਨੇ ਇਕ ਹੋਰ ਵੱਡਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਿਰਸਾ ਵਿਚ ਬਣ ਰਹੇ ਸਰਸਾਈ ਨਾਥ ਮੈਡੀਕਲ ਕਾਲਜ ਵਿਚ 100 ਬੈੱਡ ਦਾ ਨਸ਼ਾ ਮੁਕਤੀ ਕੇਂਦਰ ਬਣੇਗਾ। ਡਬਵਾਲੀ ਵਿਚ ਸਥਿਤ ਨਸ਼ਾ ਮੁਕਤੀ ਕੇਂਦਰ ਵਿਚ 10 ਬੈੱਡ ਹਨ। ਉਨ੍ਹਾਂ ਨੂੰ ਵਧਾ ਕੇ 30 ਕੀਤਾ ਜਾਵੇਗਾ। ਏਲਨਾਬਾਦ ਸਰਕਾਰੀ ਹਸਪਤਾਲ ਕੋਲ ਇਕ ਨਵਾਂ ਨਸ਼ਾ ਮੁਕਤੀ ਕੇਂਦਰ ਬਣੇਗਾ। 

ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਸੰਕਲਪ ਪੱਤਰ ਵਿਚ ਜੋ ਅਸੀਂ ਕਿਹਾ ਹੈ ਉਹ ਅਸੀਂ ਪੂਰਾ ਕਰਾਂਗੇ। ਸਫਾਈ ਕਰਮੀਆਂ ਦੀ ਤਨਖ਼ਾਹ ਵਿਚ ਵਾਧਾ ਹੋਵੇਗਾ। 31 ਲੱਖ ਰੁਪਏ ਦੇਣ ਦਾ ਮੁੱਖ ਮੰਤਰੀ ਨੇ ਐਲਾਨ ਕੀਤਾ, ਜਿਸ ਨਾਲ ਸਮਾਜ ਮੁਤਾਬਕ ਵਿਕਾਸ ਕੰਮ ਹੋਣਗੇ।


author

Tanu

Content Editor

Related News