ਕਲਾਸਰੂਮ ਬਣਾਉਣ ਨੂੰ ਲੈ ਕੇ 2000 ਕਰੋੜ ਤੋਂ ਵੱਧ ਦੇ ‘ਘਪਲੇ’ 'ਚ ਸਿਸੋਦੀਆ ਤੇ ਜੈਨ ਨੂੰ ਸੰਮਨ

Thursday, Jun 05, 2025 - 05:58 PM (IST)

ਕਲਾਸਰੂਮ ਬਣਾਉਣ ਨੂੰ ਲੈ ਕੇ 2000 ਕਰੋੜ ਤੋਂ ਵੱਧ ਦੇ ‘ਘਪਲੇ’ 'ਚ ਸਿਸੋਦੀਆ ਤੇ ਜੈਨ ਨੂੰ ਸੰਮਨ

ਨਵੀਂ ਦਿੱਲੀ : ਸਰਕਾਰੀ ਸਕੂਲਾਂ ’ਚ ਕਲਾਸਰੂਮਾਂ ਦੀ ਉਸਾਰੀ ’ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏ. ਸੀ. ਬੀ.) ਨੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ਤਲਬ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੈਨ ਨੂੰ 6 ਜੂਨ ਤੇ ਸਿਸੋਦੀਆ ਨੂੰ 9 ਜੂਨ ਨੂੰ ਪੁੱਛਗਿੱਛ ਲਈ ਏ. ਸੀ. ਬੀ. ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਰੂੰਹ ਕੰਬਾਊ ਹਾਦਸਾ: ਘਰ 'ਚ ਵੱਜੀ ਵਿਆਹ ਤੋਂ ਪਰਤੀ ਕਾਰ, ਇਕੋਂ ਪਰਿਵਾਰ ਦੇ 6 ਮੈਂਬਰਾਂ ਦੀ ਮੌਤ, ਉੱਡੇ ਪਰਖੱਚੇ

ਦਿੱਲੀ ਦੇ ਸਰਕਾਰੀ ਸਕੂਲਾਂ ’ਚ 12,000 ਤੋਂ ਵੱਧ ਕਲਾਸਰੂਮਾਂ ਜਾਂ ਅਰਧ-ਸਥਾਈ ਢਾਂਚਿਆਂ ਦੀ ਉਸਾਰੀ ’ਚ 2000 ਕਰੋੜ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਦੇ ਆਧਾਰ ’ਤੇ ਏ. ਸੀ. ਬੀ. ਵੱਲੋਂ 30 ਅਪ੍ਰੈਲ ਨੂੰ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਇਹ ਸੰਮਨ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ’ਚ ‘ਆਪ’ ਦੀ ਸਾਬਕਾ ਸਰਕਾਰ ’ਚ ਵਿੱਤ ਅਤੇ ਸਿੱਖਿਆ ਵਿਭਾਗਾਂ ਨੂੰ ਸੰਭਾਲਣ ਵਾਲੇ ਸਿਸੋਦੀਆ ਤੇ ਉਸ ਸਮੇਂ ਦੇ ਲੋਕ ਨਿਰਮਾਣ ਵਿਭਾਗ ਤੇ ਹੋਰ ਮੰਤਰਾਲਿਆਂ ਦੇ ਇੰਚਾਰਜ ਮੰਤਰੀ ਜੈਨ ਤੋਂ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਦਰਸਾਈਆਂ ਗਈਆਂ ਕਥਿਤ ਬੇਨਿਯਮੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News