ਦਿੱਲੀ ਯੂਨੀਵਰਸਿਟੀ ਨੇ ਜਾਰੀ ਕੀਤਾ ਕੈਲੰਡਰ, ਕਲਾਸਾਂ ਸ਼ੁਰੂ ਹੋਣ ਦੀ ਆਈ ਤਾਰੀਖ਼
Saturday, Aug 03, 2024 - 03:58 PM (IST)

ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ ਨੇ ਸ਼ਨੀਵਾਰ ਨੂੰ 2024-25 ਸੈਸ਼ਨ ਵਿਚ ਦਾਖ਼ਲਾ ਲੈਣ ਲਈ ਗ੍ਰੈਜੂਏਟ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਅਕਾਦਮਿਕ ਕੈਲੰਡਰ ਜਾਰੀ ਕਰ ਦਿੱਤਾ ਹੈ। ਤੈਅ ਪ੍ਰੋਗਰਾਮ ਮੁਤਾਬਕ ਗ੍ਰੈਜੂਏਟ ਵਿਦਿਆਰਥੀਆਂ ਦੇ ਨਵੇਂ ਬੈਂਚ ਲਈ ਕਲਾਸਾਂ 29 ਅਗਸਤ ਤੋਂ ਸ਼ੁਰੂ ਹੋਣਗੀਆਂ। ਗ੍ਰੈਜੂਏਟਾਂ ਦੇ ਨਵੇਂ ਬੈਚ ਦੀਆਂ ਕਲਾਸਾਂ 29 ਅਗਸਤ ਤੋਂ ਸ਼ੁਰੂ ਹੋਣਗੀਆਂ।
ਨਵਾਂ ਸੈਸ਼ਨ 1 ਅਗਸਤ ਤੋਂ ਸ਼ੁਰੂ ਹੋਣਾ ਸੀ ਪਰ ਬੇਨਿਯਮੀਆਂ ਦੇ ਦੋਸ਼ਾਂ ਦਰਮਿਆਨ ਸੰਯੁਕਤ ਯੂਨੀਵਰਸਿਟੀ ਐਂਟਰੈਂਸ ਟੈਸਟ (CUET) ਦੇ ਅੰਕ ਘੋਸ਼ਿਤ ਕਰਨ ਵਿਚ ਦੇਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਗ੍ਰੈਜੂਏਟ ਪਾਠਕ੍ਰਮਾਂ ਦਾ ਸਿੱਖਿਅਕ ਸੈਸ਼ਨ ਅਗਲੇ ਸਾਲ 7 ਜੂਨ ਨੂੰ ਆਖਰੀ ਇਮਤਿਹਾਨਾਂ ਨਾਲ ਖ਼ਤਮ ਹੋ ਜਾਵੇਗਾ।
ਸਰਦੀਆਂ ਦੀਆਂ ਦੋ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਅਗਲੇ ਸਾਲ 27 ਜਨਵਰੀ ਤੋਂ ਦੂਜਾ ਸਮੈਸਟਰ ਸ਼ੁਰੂ ਹੋਵੇਗਾ। ਪ੍ਰੈਕਟੀਕਲ ਪ੍ਰੀਖਿਆਵਾਂ 25 ਮਈ ਤੋਂ ਸ਼ੁਰੂ ਹੋਣਗੀਆਂ ਅਤੇ ਸੈਸ਼ਨ ਦੀ ਆਖਰੀ ਜਮਾਤ ਇਸੇ ਦਿਨ ਹੋਵੇਗੀ। ਆਮ ਤੌਰ 'ਤੇ ਮਈ ਦੇ ਪਹਿਲੇ ਹਫ਼ਤੇ ਕਲਾਸਾਂ ਬੰਦ ਹੋ ਜਾਂਦੀਆਂ ਹਨ। ਵਿਦਿਆਰਥੀਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਅਗਲੇ ਸਾਲ 29 ਜੂਨ ਤੋਂ 20 ਜੁਲਾਈ ਤੱਕ ਹੋਣਗੀਆਂ।