ਦੋ ਧਿਰਾਂ ਵਿਚਾਲੇ ਹਿੰਸਕ ਝੜਪ, ਇਸ ਪਿੰਡ 'ਚ ਲਾਈ ਗਈ ਧਾਰਾ-163

Monday, Jul 07, 2025 - 02:32 PM (IST)

ਦੋ ਧਿਰਾਂ ਵਿਚਾਲੇ ਹਿੰਸਕ ਝੜਪ, ਇਸ ਪਿੰਡ 'ਚ ਲਾਈ ਗਈ ਧਾਰਾ-163

ਨੈਸ਼ਨਲ ਡੈਸਕ- ਮੁਹੱਰਮ ਦੇ ਜਲੂਸ ਦੌਰਾਨ ਦੋ ਧਿਰਾਂ ਵਿਚਾਲੇ ਹਿੰਸਕ ਝੜਪ ਮਗਰੋਂ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਧਾਰਾ-163 ਲਾਗੂ ਕਰ ਦਿੱਤੀ ਹੈ।  ਇਹ ਹੁਕਮ ਅਗਲੇ 48 ਘੰਟਿਆਂ ਤੱਕ ਲਾਗੂ ਰਹੇਗਾ। ਇਹ ਧਾਰਾ ਝਾਰਖੰਡ 'ਚ ਪਲਾਮੂ ਜ਼ਿਲ੍ਹੇ ਦੇ ਪਾਟਨ ਥਾਣਾ ਖੇਤਰ ਦੇ ਪਾਲਹੇ ਪਿੰਡ 'ਚ ਲਾਈ ਗਈ ਹੈ। 

ਇਹ ਵੀ ਪੜ੍ਹੋ- ਇਕ ਹੋਰ ਨਵੇਂ ਵਾਇਰਸ ਨੇ ਦਿੱਤੀ ਦਸਤਕ! 18 ਸਾਲਾ ਕੁੜੀ ਦੀ ਮੌਤ

ਪਾਟਨ ਪੁਲਸ ਥਾਣਾ ਖੇਤਰ ਦੇ ਪਾਲਹੇ ਪਿੰਡ ਵਿਚ ਐਤਵਾਰ ਸ਼ਾਮ ਨੂੰ ਹੋਈ ਹਿੰਸਕ ਝੜਪ ਵਿਚ 3 ਲੋਕ ਜ਼ਖਮੀ ਹੋ ਗਏ। ਡਿਪਟੀ ਕਮਿਸ਼ਨਰ (ਡੀ.ਸੀ.) ਸਮੀਰਾ ਐੱਸ. ਨੇ ਕਿਹਾ ਕਿ ਪਿੰਡ ਵਿਚ ਸੋਮਵਾਰ ਸਵੇਰੇ 6 ਵਜੇ ਤੋਂ 48 ਘੰਟਿਆਂ ਲਈ ਭਾਰਤੀ ਸਿਵਲ ਸੁਰੱਖਿਆ ਕੋਡ ਦੀ ਧਾਰਾ 163 (ਪਹਿਲਾਂ ਸੀ.ਆਰ.ਪੀ.ਸੀ. ਦੀ ਧਾਰਾ 144) ਦੇ ਤਹਿਤ ਸਾਵਧਾਨੀ ਦੇ ਤੌਰ 'ਤੇ ਦੋ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਮਨਾਹੀ ਰਹੇਗੀ। ਸਥਿਤੀ ਨੂੰ ਕੰਟਰੋਲ ਕਰਨ ਲਈ ਪਿੰਡ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ- ਵੱਡਾ ਪ੍ਰਸ਼ਾਸਨਿਕ ਫੇਰਬਦਲ: 49 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਪੁਲਸ ਕਮਿਸ਼ਨਰ ਨੇ ਕਿਹਾ ਕਿ ਘਟਨਾ ਵਿਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਲਾਕੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਕੰਮ ਕੀਤਾ ਜਾ ਰਿਹਾ ਹੈ। ਫਿਲਹਾਲ ਸਾਵਧਾਨੀ ਦੇ ਤੌਰ 'ਤੇ ਧਾਰਾ 163 ਤਹਿਤ ਦੋ ਜਾਂ ਦੋ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਪੁਲਸ ਲਗਾਤਾਰ ਗਸ਼ਤ ਕਰ ਰਹੀ ਹੈ।

ਇਹ ਵੀ ਪੜ੍ਹੋ-  ਲੱਗ ਗਈਆਂ ਮੌਜਾਂ; 12,13 ਤੇ 14 ਜੁਲਾਈ ਨੂੰ ਛੁੱਟੀ ਦਾ ਐਲਾਨ


author

Tanu

Content Editor

Related News