ਹਿਮਾਚਲ : ਮੈਕਲੋਡਗੰਜ ''ਚ 2 ਤਿੱਬਤੀ ਨੌਜਵਾਨਾਂ ਵਿਚਾਲੇ ਝੜਪ, ਇਕ ਦੀ ਮੌਤ

Monday, Nov 06, 2023 - 12:58 PM (IST)

ਹਿਮਾਚਲ : ਮੈਕਲੋਡਗੰਜ ''ਚ 2 ਤਿੱਬਤੀ ਨੌਜਵਾਨਾਂ ਵਿਚਾਲੇ ਝੜਪ, ਇਕ ਦੀ ਮੌਤ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਸੈਰ-ਸਪਾਟਾ ਨਗਰੀ ਮੈਕਲੋਡਗੰਜ 'ਚ  ਬੀਤੇ ਕੁਝ ਦਿਨ ਪਹਿਲੇ 2 ਤਿੱਬਤੀ ਨੌਜਵਾਨਾਂ ਵਿਚਾਲੇ ਲੜਾਈ ਦਾ ਮਾਮਲਾ ਸਾਹਮਣੇ ਆਇਆ ਸੀ। ਇਕ ਪ੍ਰੋਗਰਾਮ ਦੌਰਾਨ 2 ਤਿੱਬਤੀ ਨੌਜਵਾਨਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋ ਗਈ। ਦੋਹਾਂ ਦਰਮਿਆਨ ਮਾਮਲਾ ਇੰਨਾ ਵਧ ਗਿਆ ਕਿ ਇਕ ਤਿੱਬਤੀ ਨੌਜਵਾਨ ਨੇ ਦੂਜੇ ਤਿੱਬਤੀ ਨੌਜਵਾਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ 30 ਸਾਲਾ ਨੌਜਵਾਨ ਦੇ ਢਿੱਡ 'ਤੇ ਚਾਕੂ ਨਾਲ ਵਾਰ ਕੀਤੇ। 

ਇਹ ਵੀ ਪੜ੍ਹੋ : 60 ਤੋਂ ਵੱਧ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲਾ ਦੋਸ਼ੀ ਪ੍ਰਿੰਸੀਪਲ ਗ੍ਰਿਫ਼ਤਾਰ

ਬੀਤੇ ਮਹੀਨੇ 25 ਤਾਰੀਖ਼ ਨੂੰ ਹੋਈ ਇਸ ਘਟਨਾ ਤੋਂ ਬਾਅਦ ਜ਼ਖ਼ਮੀ ਨੌਜਵਾਨ ਦਾ ਇਲਾਜ ਟਾਂਡਾ ਮੈਡੀਕਲ ਹਸਪਤਾਲ 'ਚ ਚੱਲ ਰਿਹਾ ਸੀ ਪਰ ਸ਼ੁੱਕਰਵਾਰ ਯਾਨੀ ਤਿੰਨ ਨਵੰਬਰ ਨੂੰ ਜ਼ਖ਼ਮੀ ਨੌਜਵਾਨ ਨੇ ਟਾਂਡਾ 'ਚ ਦਮ ਤੋੜ ਦਿੱਤਾ। ਪੁਲਸ ਥਾਣਾ ਮੈਕਲੋਡਗੰਜ 'ਚ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ 'ਚ ਪੁਲਸ ਵਲੋਂ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਨੌਜਵਾਨ ਬੀੜ ਦਾ ਰਹਿਣ ਵਾਲਾ ਹੈ ਅਤੇ ਮ੍ਰਿਤਕ ਨੌਜਵਾਨ ਮੈਕਲੋਡਗੰਜ 'ਚ ਹੀ ਰਹਿੰਦਾ ਸੀ। ਉੱਥੇ ਹੀ ਮੈਕਲੋਡਗੰਜ 'ਚ ਕਿਸੇ ਪ੍ਰੋਗਰਾਮ ਦੌਰਾਨ ਦੋਹਾਂ ਵਿਚਾਲੇ ਲੜਾਈ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News