ਤ੍ਰਿਲੋਕਪੁਰੀ ’ਚ ਲੜਾਈ, 9 ਲੋਕ ਗ੍ਰਿਫਤਾਰ

Wednesday, Sep 18, 2024 - 01:04 AM (IST)

ਤ੍ਰਿਲੋਕਪੁਰੀ ’ਚ ਲੜਾਈ, 9 ਲੋਕ ਗ੍ਰਿਫਤਾਰ

ਨਵੀਂ ਦਿੱਲੀ- ਪੂਰਬੀ ਜ਼ਿਲੇ ਦੇ ਮਯੂਰ ਵਿਹਾਰ ਥਾਣਾ ਖੇਤਰ ਦੇ ਤ੍ਰਿਲੋਕਪੁਰੀ ਇਲਾਕੇ ’ਚ ਗਣੇਸ਼ ਵਿਸਰਜਨ ਤੋਂ ਬਾਅਦ ਪਰਤ ਰਹੇ ਲੋਕਾਂ ਵੱਲੋਂ ਕਿਸੇ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ’ਤੇ ਹਮਲਾ ਕਰਨ ਦੀ ਅਫਵਾਹ ਫੈਲ ਗਈ, ਜਿਸ ਤੋਂ ਬਾਅਦ ਇਲਾਕੇ ’ਚ ਮਾਹੌਲ ਗਰਮਾ ਗਿਆ। ਮੌਕੇ ’ਤੇ ਪੁਲਸ ਨੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Rakesh

Content Editor

Related News