MP: ਸ਼ਾਜਾਪੁਰ ''ਚ ਭਾਜਪਾ ਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ, ਪੁਲਸ ਨੇ ਕੀਤਾ ਲਾਠੀਚਾਰਜ
Sunday, Dec 03, 2023 - 04:57 PM (IST)
ਸ਼ਾਜਾਪੁਰ- ਮੱਧ ਪ੍ਰਦੇਸ਼ ਦੀਆਂ 230 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਥੇ ਭਾਜਪਾ ਨੂੰ ਦੋ-ਤਿਹਾਈ ਮਹੁਮਤ ਹਾਸਿਲ ਹੁੰਦਾ ਨਜ਼ਰ ਆ ਰਿਹਾ ਹੈ। ਭਾਜਪਾ ਦੇ ਖਾਤੇ 'ਚ 13 ਸੀਟਾਂ ਆ ਗਈਆਂ ਹਨ। ਇਸਤੋਂ ਇਲਾਵਾ ਭਾਜਪਾ 153 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਭਾਜਪਾ ਦੇ ਕੇਂਦਰੀ ਮੰਤਰੀ ਫੱਗਨ ਸਿੰਘ ਕੁਲਸਤੇ ਚੁਣਾਂ ਹਾਰ ਗਏ ਹਨ।
ਇਸ ਵਿਚਕਾਰ ਮੱਧ ਪ੍ਰਦੇਸ਼ ਦੇ ਸ਼ਾਜਾਪੁਰ 'ਚ ਭਾਜਪਾ ਅਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਹੋ ਗਈ। ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕਰ ਪਿਆ।
ਕਾਂਗਰਸ ਦੇ ਦਿੱਗਜ ਨੇਤਾ ਕਮਲਨਾਥ ਛਿੰਦਵਾੜਾ ਤੋਂ ਜਿੱਤ ਚੁੱਕੇ ਹਨ। ਸਖਤ ਸੁਰੱਖਿਆ ਵਿਚਕਾਰ 52 ਜ਼ਿਲ੍ਹਾ ਦਫਤਰਾਂ 'ਚ ਵੋਟਾਂ ਦੀ ਗਿਣਤੀ ਹੋ ਰਹੀ। ਇਸ ਵਾਰ 2533 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਜਲਦ ਹੀ ਆ ਜਾਵੇਗਾ। ਮੱਧ ਪ੍ਰਦੇਸ਼ ਦੀ ਜਨਤਾ ਨੇ ਇਸ ਵਾਰ ਵਿਧਾਨ ਸਭਾ ਚੋਣਾਂ 'ਚ 66 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਸੂਬੇ 'ਚ ਇਸ ਵਾਰ ਰਿਕਾਰਡ 77.82 ਫੀਸਦੀ ਵੋਟਿੰਗ ਹੋਈ। ਸ਼ਾਜਾਪੁਰ, ਜਾਗਰ ਮਾਲਵਾ, ਸ਼ੁਜਾਲਪੁਰ, ਕਾਲਾਪੀਪਲ, ਮੱਲਹਾਰਗੜ੍ਹ, ਜਾਵਦ, ਜਾਵਰਾ ਅਤੇ ਸੋਨਕੱਛ 'ਚ 85 ਫੀਸਦੀ ਤੋਂ ਜ਼ਿਆਦਾ ਵੋਟਿੰਗ ਹੋਈ। ਹਾਲਾਂਕਿ, ਇਹ ਵਧਿਆ ਹੋਇਆ ਵੋਟਿੰਗ ਫੀਸਦੀ ਵੀ ਭਾਜਪਾ ਦੇ ਪੱਖ 'ਚ ਜਾਂਦਾ ਨਜ਼ਰ ਆ ਰਿਹਾ ਹੈ।