ਜੰਗ ਵਿਚਾਲੇ ਭਾਰਤ ''ਚ ਲੱਗੇਗਾ ਲਾਕਡਾਊਨ!, ਕੋਰੋਨਾ ਵਰਗੀ ਤਿਆਰੀ...PM ਮੋਦੀ ਦੇ ਬਿਆਨ ਨੂੰ ਇੰਝ ਸਮਝੋ

Wednesday, Mar 25, 2026 - 06:36 PM (IST)

ਜੰਗ ਵਿਚਾਲੇ ਭਾਰਤ ''ਚ ਲੱਗੇਗਾ ਲਾਕਡਾਊਨ!, ਕੋਰੋਨਾ ਵਰਗੀ ਤਿਆਰੀ...PM ਮੋਦੀ ਦੇ ਬਿਆਨ ਨੂੰ ਇੰਝ ਸਮਝੋ

ਨਵੀਂ ਦਿੱਲੀ: ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਵਧਦੇ ਤਣਾਅ ਅਤੇ ਜੰਗ ਕਾਰਨ ਪੈਦਾ ਹੋਏ ਗੰਭੀਰ ਊਰਜਾ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਹੈ। ਲੋਕ ਸਭਾ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਕਾਰਨ ਦੁਨੀਆ ਵਿੱਚ ਹਾਲਾਤ ਕਾਫੀ ਕਠਿਨ ਹੋ ਗਏ ਹਨ ਅਤੇ ਸਾਨੂੰ ਕੋਰੋਨਾ ਵਰਗੀਆਂ ਚੁਣੌਤੀਆਂ ਲਈ ਤਿਆਰ ਰਹਿਣਾ ਹੋਵੇਗਾ।

ਕੀ ਲੱਗੇਗਾ ਲੌਕਡਾਊਨ?

ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ 'ਲੌਕਡਾਊਨ ਇਨ ਇੰਡੀਆ 2026' ਵਰਗੇ ਸਵਾਲ ਸਰਚ ਕੀਤੇ ਜਾ ਰਹੇ ਹਨ। ਹਾਲਾਂਕਿ, ਮੌਜੂਦਾ ਹਾਲਾਤ ਕੋਰੋਨਾ ਮਹਾਂਮਾਰੀ ਵਰਗੇ ਨਹੀਂ ਹਨ, ਪਰ ਜੇਕਰ ਜੰਗ ਲੰਬੀ ਖਿੱਚੀ ਜਾਂਦੀ ਹੈ ਤਾਂ ਹਾਲਾਤ ਗੰਭੀਰ ਹੋ ਸਕਦੇ ਹਨ। ਮਾਹਿਰਾਂ ਅਨੁਸਾਰ, ਜੇਕਰ ਜ਼ਰੂਰਤ ਪਈ ਤਾਂ ਕੋਰੋਨਾ ਵਰਗਾ ਸਖ਼ਤ ਲੌਕਡਾਊਨ ਨਹੀਂ, ਸਗੋਂ ਵਰਕ ਫਰਾਮ ਹੋਮ (WFH), ਗੈਰ-ਜ਼ਰੂਰੀ ਯਾਤਰਾ 'ਤੇ ਪਾਬੰਦੀ ਅਤੇ ਬਿਜਲੀ ਬਚਾਉਣ ਵਰਗੇ ਕਦਮ ਚੁੱਕੇ ਜਾ ਸਕਦੇ ਹਨ, ਜਿਵੇਂ ਕਿ ਗੁਆਂਢੀ ਦੇਸ਼ਾਂ ਵਿੱਚ ਦੇਖਿਆ ਜਾ ਰਿਹਾ ਹੈ।

ਅੰਤਰਰਾਸ਼ਟਰੀ ਊਰਜਾ ਏਜੰਸੀ (IEA) ਨੇ ਇਸ ਨੂੰ ਦਹਾਕਿਆਂ ਦਾ ਸਭ ਤੋਂ ਗੰਭੀਰ ਊਰਜਾ ਸੰਕਟ ਕਰਾਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਪੂਰੀ ਦੁਨੀਆ ਵਿੱਚ ਹਰ ਰੋਜ਼ 1.1 ਕਰੋੜ ਬੈਰਲ ਤੇਲ ਦਾ ਨੁਕਸਾਨ ਹੋ ਰਿਹਾ ਹੈ, ਜੋ ਕਿ 1970 ਦੇ ਦਹਾਕੇ ਤੋਂ ਬਾਅਦ ਸਭ ਤੋਂ ਵੱਡਾ ਘਾਟਾ ਹੈ। ਫਿਲੀਪੀਨਜ਼ ਵਰਗੇ ਦੇਸ਼ਾਂ ਨੇ ਪਹਿਲਾਂ ਹੀ 'ਨੈਸ਼ਨਲ ਐਨਰਜੀ ਐਮਰਜੈਂਸੀ' ਦਾ ਐਲਾਨ ਕਰ ਦਿੱਤਾ ਹੈ।

ਭਾਰਤ ਦੀ ਤਿਆਰੀ ਅਤੇ ਰਣਨੀਤੀ 

ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਦੇਸ਼ ਵਿੱਚ ਪੈਨਿਕ (ਦਹਿਸ਼ਤ) ਵਰਗੇ ਹਾਲਾਤ ਨਹੀਂ ਬਣਨ ਦਿੱਤੇ ਜਾਣਗੇ। ਭਾਰਤ ਨੇ ਆਪਣੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਹੇਠ ਲਿਖੇ ਕਦਮ ਚੁੱਕੇ ਹਨ:

  • ਸਪਲਾਈ ਵਿੱਚ ਵਾਧਾ: ਪਹਿਲਾਂ ਭਾਰਤ 27 ਦੇਸ਼ਾਂ ਤੋਂ ਤੇਲ-ਗੈਸ ਮੰਗਵਾਉਂਦਾ ਸੀ, ਜੋ ਹੁਣ ਵਧ ਕੇ 41 ਦੇਸ਼ ਹੋ ਗਏ ਹਨ।
  • ਤੇਲ ਭੰਡਾਰ: ਭਾਰਤ ਕੋਲ ਇਸ ਸਮੇਂ 53 ਲੱਖ ਮੀਟ੍ਰਿਕ ਟਨ ਤੋਂ ਵੱਧ ਦਾ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਹੈ ਅਤੇ 65 ਲੱਖ ਮੀਟ੍ਰਿਕ ਟਨ ਵਾਧੂ ਰਿਜ਼ਰਵ 'ਤੇ ਕੰਮ ਚੱਲ ਰਿਹਾ ਹੈ।
  • ਵਿਕਲਪਿਕ ਸਾਧਨ: ਸਰਕਾਰ ਇਲੈਕਟ੍ਰਿਕ ਵਾਹਨਾਂ, ਸੋਲਰ ਐਨਰਜੀ ਅਤੇ ਇੰਡਕਸ਼ਨ ਚੁੱਲ੍ਹਿਆਂ ਦੇ ਇਸਤੇਮਾਲ 'ਤੇ ਜ਼ੋਰ ਦੇ ਰਹੀ ਹੈ।
  • ਕਾਲਾਬਾਜ਼ਾਰੀ 'ਤੇ ਸਖ਼ਤੀ : ਪੀਐਮ ਮੋਦੀ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਸੰਕਟ ਦੇ ਸਮੇਂ ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਨਿਗਰਾਨੀ ਰੱਖੀ ਜਾਵੇਗੀ ਅਤੇ ਸ਼ਿਕਾਇਤ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਧੀਰਜ, ਸੰਯਮ ਅਤੇ ਇਕਜੁੱਟਤਾ ਨਾਲ ਇਸ ਚੁਣੌਤੀ ਦਾ ਸਾਹਮਣਾ ਕਰਨ ਦੀ ਅਪੀਲ ਕੀਤੀ ਹੈ।

author

DILSHER

Content Editor

Related News