''ਮੇਰੇ ਨਾਲ ਰਾਜਨੀਤੀ ਨਾ ਖੇਡੋ..!'' CJP ਦੇ ਬੁਲਾਰਾ ਆਸ਼ੁਤੋਸ਼ ਰੰਕਾ ਦਾ ਪੁਲਸ ਨਾਲ ਪੈ ਗਿਆ ਪੰਗਾ

Saturday, Aug 15, 2026 - 02:05 PM (IST)

''ਮੇਰੇ ਨਾਲ ਰਾਜਨੀਤੀ ਨਾ ਖੇਡੋ..!'' CJP ਦੇ ਬੁਲਾਰਾ ਆਸ਼ੁਤੋਸ਼ ਰੰਕਾ ਦਾ ਪੁਲਸ ਨਾਲ ਪੈ ਗਿਆ ਪੰਗਾ

ਰਾਜਸਥਾਨ: ਅਲਵਰ ਜ਼ਿਲ੍ਹੇ ਵਿੱਚ ਜੋਧਾਵਾਸ ਸਰਕਾਰੀ ਸਕੂਲ ਦੀ ਛੱਤ ਦੀ ਪੱਟੀ ਅਚਾਨਕ ਡਿੱਗਣ ਨਾਲ ਇਲਾਕੇ ਵਿੱਚ ਵਿਆਪਕ ਰੋਸ ਫੈਲ ਗਿਆ। ਸਕੂਲ ਦੀ ਮੁਰੰਮਤ ਨਾ ਹੋਣ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਵਿਦਿਆਰਥੀ ਅਤੇ ਸਥਾਨਕ ਪਿੰਡ ਦੇ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ, ਜਿਸ ਬਾਰੇ ਪਤਾ ਲੱਗਣ 'ਤੇ ਸੀਜੇਪੀ ਦੇ ਰਾਸ਼ਟਰੀ ਬੁਲਾਰੇ ਆਸ਼ੂਤੋਸ਼ ਰੰਕਾ ਆਪਣੀ ਟੀਮ ਨਾਲ ਉਕਤ ਸਥਾਨ 'ਤੇ ਪਹੁੰਚ ਗਏ। ਸਥਿਤੀ ਦੀ ਜਾਣਕਾਰੀ ਹਾਸਲ ਕਰਨ ਮਗਰੋਂ ਉਹ ਸਕੂਲ ਦੇ ਅਹਾਤੇ ਵਿੱਚ ਬੱਚਿਆਂ ਨਾਲ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠ ਗਏ।

ਪੜ੍ਹੋ ਇਹ ਵੀ - ਮੰਦਰ ਜਾ ਰਹੇ ਪਰਿਵਾਰ ਦੀਆਂ ਸੜਕ ਵਿਚਾਲੇ ਵਿਛ ਗਈਆਂ ਲਾਸ਼ਾਂ ! 4 ਲੋਕਾਂ ਦੀ ਦਰਦਨਾਕ ਮੌਤ

ਇਸ ਦੌਰਾਨ ਆਸ਼ੂਤੋਸ਼ ਰੰਕਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ। ਵਿਰੋਧ ਪ੍ਰਦਰਸ਼ਨ ਦਾ ਪਤਾ ਲੱਗਣ 'ਤੇ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਸ ਅਧਿਕਾਰੀ ਅਤੇ ਆਸ਼ੂਤੋਸ਼ ਰੰਕਾ ਵਿਚਕਾਰ ਗਰਮਾ-ਗਰਮ ਬਹਿਸ ਹੋ ਗਈ। ਪ੍ਰਦਰਸ਼ਨ ਦੌਰਾਨ ਇਕ ਵਿਅਕਤੀ ਨਾਲ ਹੋਈ ਹੱਥੋਪਾਈ ਵਿਚ ਉਸ ਨੇ ਕੱਪੜੇ ਫਾੜ ਦਿੱਤੇ ਗਏ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਇਸ ਗੱਲ ਦਾ ਗੁੱਸਾ ਕਰਦੇ ਹੋਏ ਰੰਕਾ ਨੇ ਪੁਲਸ ਮੁਲਾਜ਼ਮ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ,"ਮੇਰੇ ਨਾਲ ਰਾਜਨੀਤੀ ਨਾ ਖੇਡੋ। ਹੁਣੇ ਦੇਸ਼ ਦੇ ਸਿੱਖਿਆ ਮੰਤਰੀ ਨੂੰ ਹਟਾ ਕੇ ਆਏ ਹਾਂ।'' 

ਪੜ੍ਹੋ ਇਹ ਵੀ - 13 ਸਾਲ 'ਚ 13 ਆਜ਼ਾਦੀ ਦਿਹਾੜੇ ! ਹਰ ਵਾਰ PM ਮੋਦੀ ਦੀ Look ਨੇ ਜਿੱਤਿਆ ਦਿਲ, ਵੇਖੋ ਤਸਵੀਰਾਂ

ਗੁੱਸੇ ਵਿਚ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਕੂਲ ਦੇ ਅਹਾਤੇ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਨੂੰ ਬਾਹਰ ਕੱਢਿਆ ਜਾਵੇ। ਬੱਚਿਆਂ ਦੇ ਵਲੋਂ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਸਾਰੀਆਂ ਪ੍ਰਮੁੱਖ ਮੰਗਾਂ 'ਤੇ ਸਹਿਮਤੀ ਜਤਾਈ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਅਗਲੇ 3 ਮਹੀਨਿਆਂ ਦੇ ਅੰਦਰ ਸਕੂਲ ਦੇ ਨਵੇਂ ਕਮਰਿਆਂ ਦਾ ਨਿਰਮਾਣ ਕਰਵਾਇਆ ਜਾਵੇਗਾ। 

ਪੜ੍ਹੋ ਇਹ ਵੀ - IndiGo ਦੇ ਜਹਾਜ਼ ਦਾ ਇੰਜਣ ਫੇਲ੍ਹ! ਹਵਾ 'ਚ ਲਟਕੀ 224 ਲੋਕਾਂ ਦੀ ਜਾਨ, ਚੇਨਈ ਏਅਰਪੋਰਟ 'ਤੇ ਐਮਰਜੈਂਸੀ ਘੋਸ਼ਿਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News