CJP ਸੰਸਥਾਪਕ ਅਭਿਜੀਤ ਦੇ ਘਰ ਦੀ ਵਧਾਈ ਗਈ ਸੁਰੱਖਿਆ ! ਭੀੜ ਨੂੰ ਕਾਬੂ ਕਰਨ ਲਈ ਚੁੱਕਿਆ ਗਿਆ ਕਦਮ
Saturday, Jun 06, 2026 - 12:40 PM (IST)
ਛਤਰਪਤੀ- ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਸ਼ਹਿਰ ਦੇ ਵਾਲੁਜ ਐੱਮਆਈਡੀਸੀ ਖੇਤਰ 'ਚ ਕਾਕਰੇਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਘਰ 'ਤੇ ਪੁਲਸ ਨੇ ਸੁਰੱਖਿਆ ਵਧਾ ਦਿੱਤੀ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੀਪਕੇ ਦੇ ਭਾਰਤ ਪਹੁੰਚਣ ਦੇ ਮੱਦੇਨਜ਼ਰ ਗੈਰ-ਜ਼ਰੂਰੀ ਭੀੜ ਨੂੰ ਰੋਕਣ ਲਈ ਸੁਰੱਖਿਆ ਵਿਵਸਥਾ ਮਜ਼ਬੂਤ ਕੀਤੀ ਗਈ ਹੈ। ਪੁਲਸ ਡਿਪਟੀ ਕਮਿਸ਼ਨਰ (ਜ਼ੋਨ-1) ਪੰਕਜ ਅਤੁਲਕਰ ਨੇ ਕਿਹਾ,''ਜੇਕਰ ਵਾਧੂ ਪੁਲਸ ਫੋਰਸ ਤਾਇਨਾਤ ਕਰਨ ਦੀ ਲੋੜ ਹੋਈ ਤਾਂ ਸਮੀਖਿਆ ਤੋਂ ਬਾਅਦ ਅਜਿਹਾ ਕੀਤਾ ਜਾਵੇਗਾ।'' ਉਨ੍ਹਾਂ ਇਹ ਵੀ ਦੱਸਿਆ ਕਿ ਦੀਪਕੇ ਦੇ ਮਾਤਾ-ਪਿਤਾ ਫਿਲਹਾਲ ਵਾਲੁਜ਼ ਸਥਿਤ ਆਪਣੇ ਘਰ ਨਹੀਂ ਰਹਿ ਰਹੇ ਹਨ।
ਅਤੁਲਕਰ ਨੇ ਕਿਹਾ,''ਉਹ ਮੇਰੇ ਸੰਪਰਕ 'ਚ ਨਹੀਂ ਹਨ।'' ਉਨ੍ਹਾਂ ਨੇ ਇਸ ਤੋਂ ਵੱਧ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਵਿਚ ਐੱਮਆਈਡੀਸੀ ਵਾਲੁਜ਼ ਥਾਣੇ ਦੇ ਇੰਚਾਰਜ ਅਧਿਾਕਰੀ ਨੇ ਦੱਸਿਆ ਕਿ ਪਹਿਲੇ ਦੀਪਕੇ ਦੇ ਘਰ ਇਕ ਸੁਰੱਖਿਆ ਕਰਮਚਾਰੀ ਤਾਇਨਾਤ ਸੀ। ਉਨ੍ਹਾਂ ਕਿਹਾ,''ਹੁਣ ਅਸੀਂ ਉੱਥੇ ਇਕ ਅਧਿਕਾਰੀ ਸਮੇਤ 10 ਪੁਲਸ ਮੁਲਾਜ਼ਮਾਂ ਦੀ ਟੀਮ ਤਾਇਨਾਤ ਕੀਤੀ ਹੈ।'' ਦੀਪਕੇ ਸ਼ਨੀਵਾਰ ਯਾਨੀ ਅੱਜ ਦਿੱਲੀ ਪਹੁੰਚੇ ਅਤੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
