‘ਟੈਲੀਗ੍ਰਾਮ’ ਦਾ ਸੰਸਥਾਪਕ ਰੂਸ ’ਚ ਲੋੜੀਂਦਾ ਐਲਾਨਿਆ, ਯੂਕ੍ਰੇਨ ਲਈ ਅੱਤਵਾਦੀ ਭਰਤੀ ਰੋਕਣ ’ਚ ਅਸਫਲ ਰਹਿਣ ਦਾ ਦੋਸ਼

Thursday, Jul 30, 2026 - 02:37 AM (IST)

‘ਟੈਲੀਗ੍ਰਾਮ’ ਦਾ ਸੰਸਥਾਪਕ ਰੂਸ ’ਚ ਲੋੜੀਂਦਾ ਐਲਾਨਿਆ, ਯੂਕ੍ਰੇਨ ਲਈ ਅੱਤਵਾਦੀ ਭਰਤੀ ਰੋਕਣ ’ਚ ਅਸਫਲ ਰਹਿਣ ਦਾ ਦੋਸ਼

ਮਾਸਕੋ (ਏਜੰਸੀ) : ਰੂਸ ਦੀ ਸੰਘੀ ਸੁਰੱਖਿਆ ਸੇਵਾ (ਐੱਫ. ਐੱਸ. ਬੀ.) ਨੇ ਮੈਸੇਜਿੰਗ ਪਲੇਟਫਾਰਮ ‘ਟੈਲੀਗ੍ਰਾਮ’ ਦੇ ਸੰਸਥਾਪਕ ਪਾਵੇਲ ਦੁਰੋਵ ਨੂੰ ਲੋੜੀਂਦਾ ਐਲਾਨ ਦਿੱਤਾ ਹੈ। ਏਜੰਸੀ ਦਾ ਦੋਸ਼ ਹੈ ਕਿ ਯੂਕ੍ਰੇਨ ਦੀਆਂ ਕਥਿਤ ਅੱਤਵਾਦੀ ਸਰਗਰਮੀਆਂ ਲਈ ਰੂਸੀ ਨਾਗਰਿਕਾਂ ਦੀ ਭਰਤੀ ਵਿਚ ਵਰਤੇ ਜਾ ਰਹੇ ਟੈਲੀਗ੍ਰਾਮ ਚੈਨਲਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਕੋਈ ਰਾਹਤ ਨਹੀਂ! ਕੈਨੇਡੀਅਨ ਮੰਤਰੀ ਨੇ ਦੇ'ਤਾ ਕੋਰਾ ਜਵਾਬ

ਐੱਫ. ਐੱਸ. ਬੀ. ਅਨੁਸਾਰ ਜਾਂਚ ਇਕ ਅਜਿਹੇ ਟੈਲੀਗ੍ਰਾਮ ਚੈਨਲ ਤੋਂ ਸ਼ੁਰੂ ਹੋਈ, ਜੋ ਕਥਿਤ ਤੌਰ ’ਤੇ ਡੇਟਿੰਗ ਸੇਵਾਵਾਂ ਮੁਹੱਈਆ ਕਰਵਾਉਂਦਾ ਸੀ। ਏਜੰਸੀ ਦਾ ਦਾਅਵਾ ਹੈ ਕਿ ਯੂਕ੍ਰੇਨੀ ਏਜੰਟ ਇਸ ਚੈਨਲ ’ਤੇ ਮੁਟਿਆਰਾਂ ਦੀ ਫ਼ਰਜ਼ੀ ਪਛਾਣ ਬਣਾ ਕੇ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਸਨ। ਪਹਿਲਾਂ ਉਨ੍ਹਾਂ ਤੋਂ ਛੋਟੇ-ਮੋਟੇ ਤੋਹਫ਼ੇ ਮੰਗਵਾਏ ਜਾਂਦੇ, ਫਿਰ ਉਨ੍ਹਾਂ ਨੂੰ ਇਹ ਕਹਿ ਕੇ ਡਰਾਇਆ ਜਾਂਦਾ ਕਿ ਉਨ੍ਹਾਂ ਨੇ ਅਣਜਾਣੇ ਵਿਚ ਯੂਕ੍ਰੇਨ ਦੀ ਮਦਦ ਕੀਤੀ ਹੈ ਅਤੇ ਕਾਰਵਾਈ ਤੋਂ ਬਚਣ ਲਈ ਕਥਿਤ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਏਜੰਸੀ ਨੇ ਕਿਹਾ ਕਿ ਦੁਬਈ ਵਿਚ ਰਹਿ ਰਹੇ ਦੁਰੋਵ ਨੂੰ ਕੌਮਾਂਤਰੀ ਲੋੜੀਂਦੀ ਸੂਚੀ ਵਿਚ ਵੀ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੂੰਗੀ ਦੀ ਖਰੀਦ ਸਬੰਧੀ ਕਿਸਾਨਾਂ ਨੂੰ ਵੱਡੀ ਰਾਹਤ, MP ਸਰਕਾਰ ਨੇ ਕੀਤੇ 3 ਵੱਡੇ ਐਲਾਨ

ਦੂਜੇ ਪਾਸੇ, ਪਾਵੇਲ ਦੁਰੋਵ ਨੇ ਬੀਤੇ ਸਮੇਂ ਵਿਚ ਇਸੇ ਤਰ੍ਹਾਂ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਵੱਖ-ਵੱਖ ਦੇਸ਼ਾਂ ਵੱਲੋਂ ਉਨ੍ਹਾਂ ਦੇ ਮੰਚ ’ਤੇ ਸਿਆਸੀ ਸੈਂਸਰਸ਼ਿਪ ਲਾਗੂ ਕਰਵਾਉਣ ਲਈ ਅਪਰਾਧਿਕ ਮਾਮਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਫ਼ਿਲਹਾਲ ਐੱਫ. ਐੱਸ. ਬੀ. ਦੇ ਦੋਸ਼ਾਂ ’ਤੇ ਉਨ੍ਹਾਂ ਵੱਲੋਂ ਕੋਈ ਨਵੀਂ ਜਨਤਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News