ਜਦੋਂ CJI ਨੇ ਵਕੀਲ ਨੂੰ ਲਗਾਈ ਫਟਕਾਰ, ਬੋਲੇ-ਵਕੀਲ ਸਾਹਿਬ, ਹੌਲੀ ਬੋਲੋ ਨਹੀਂ ਤਾਂ...
Thursday, Jan 04, 2024 - 11:37 AM (IST)
ਨੈਸ਼ਨਲ ਡੈਸਕ- ਸੁਪਰੀਮ ਕੋਰਟ ਦੇ ਚੀਫ਼ ਜਸਟਿਸ (ਸੀਜੇਆਈ) ਡੀਵਾਈ ਚੰਦਰਚੂੜ ਬਹਿਸ ਦੌਰਾਨ ਇਕ ਵਕੀਲ 'ਤੇ ਨਾਰਾਜ਼ ਹੋ ਗਏ । ਦਰਅਸਲ ਵਕੀਲ ਨੇ ਪਟੀਸ਼ਨ ਦੀ ਲਿਸਟਿੰਗ ਨੂੰ ਲੈ ਕੇ ਸੀਜੇਆਈ ਨਾਲ ਉੱਚੀ ਆਵਾਜ਼ ਵਿੱਚ ਗੱਲ ਕੀਤੀ ਤਾਂ ਸੀਜੇਆਈ ਚੰਦਰਚੂੜ ਨੇ ਵਕੀਲ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ- ਤੁਸੀਂ ਘੱਟ ਆਵਾਜ਼ ਵਿੱਚ ਗੱਲ ਕਰੋ, ਨਹੀਂ ਤਾਂ ਮੈਂ ਤੁਹਾਨੂੰ ਅਦਾਲਤ ਤੋਂ ਬਾਹਰ ਕਰਵਾ ਦਿਆਂਗਾ।
ਸੀਜੇਆਈ ਨੇ ਵਕੀਲ ਨੂੰ ਕਿਹਾ- ਇਕ ਸਕਿੰਟ, ਪਹਿਲਾਂ ਆਪਣੀ ਆਵਾਜ਼ ਘੱਟ ਕਰੋ। ਤੁਸੀਂ ਸੁਪਰੀਮ ਕੋਰਟ ਵਿੱਚ ਖੜ੍ਹੇ ਹੋ ਕੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਹੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉੱਚੀ-ਉੱਚੀ ਬੋਲ ਕੇ ਅਦਾਲਤ ਨੂੰ ਡਰਾ ਸਕਦੇ ਹੋ ਤਾਂ ਤੁਸੀਂ ਗਲਤ ਹੋ। ਮੇਰੇ 23 ਸਾਲਾਂ ਦੇ ਕਰੀਅਰ ਵਿੱਚ ਕਦੇ ਵੀ ਕਿਸੇ ਨੇ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ। ਮੈਂ ਆਪਣੇ ਕਰੀਅਰ ਦੇ ਬਾਕੀ ਰਹਿੰਦੇ ਇੱਕ ਸਾਲ ਵਿੱਚ ਵੀ ਅਜਿਹਾ ਨਹੀਂ ਹੋਣ ਦਿਆਂਗਾ।
ਵਕੀਲ ਨੇ ਮੁਆਫੀ ਮੰਗੀ
ਚੀਫ਼ ਜਸਟਿਸ ਨੇ ਵਕੀਲ ਨੂੰ ਕਿਹਾ- ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਖੜ੍ਹੇ ਹੋ। ਕੀ ਤੁਸੀਂ ਹਰ ਵਾਰ ਇਸ ਤਰ੍ਹਾਂ ਜਸਟਿਸ 'ਤੇ ਚੀਕਦੇ ਹੋ? ਚੀਫ਼ ਜਸਟਿਸ ਦੀ ਚੇਤਾਵਨੀ ਤੋਂ ਬਾਅਦ ਵਕੀਲ ਨੇ ਤੁਰੰਤ ਮੁਆਫ਼ੀ ਮੰਗੀ ਅਤੇ ਨਿਮਰਤਾ ਨਾਲ ਅਦਾਲਤ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਉਥੇ ਮੌਜੂਦ ਵਕੀਲ ਵੀ ਹੈਰਾਨ ਰਹਿ ਗਏ।
ਪਿਛਲੇ ਦੋ ਮਾਮਲੇ ਜਦੋਂ ਸੀਜੇਆਈ ਵਕੀਲਾਂ ਤੋਂ ਨਾਰਾਜ਼ ਹੋਏ
ਪਹਿਲਾ ਮਾਮਲਾ (ਅਕਤੂਬਰ 2023)-ਸੀਜੇਆਈ ਨੇ ਮੋਬਾਈਲ 'ਤੇ ਗੱਲ ਕਰ ਰਹੇ ਵਕੀਲ ਨੂੰ ਕਿਹਾ - ਇਹ ਕੋਈ ਮਾਰਕੀਟ ਹੈ। 16 ਅਕਤੂਬਰ, 2023 ਨੂੰ ਸੀਜੇਆਈ ਇੱਕ ਵਕੀਲ ਦੇ ਫ਼ੋਨ 'ਤੇ ਗੱਲ ਕਰਨ 'ਤੇ ਗੁੱਸੇ ਹੋ ਗਏ। ਉਨ੍ਹਾਂ ਨੇ ਵਕੀਲ ਨੂੰ ਰੋਕਿਆ ਅਤੇ ਕਿਹਾ - ਇੱਥੇ ਆਓ, ਕੀ ਇਹ ਕੋਈ ਬਾਜ਼ਾਰ ਹੈ? ਇੰਨਾ ਹੀ ਨਹੀਂ ਸੀਜੇਆਈ ਨੇ ਆਪਣੇ ਸਟਾਫ਼ ਨੂੰ ਵਕੀਲ ਦਾ ਮੋਬਾਈਲ ਫ਼ੋਨ ਲੈਣ ਲਈ ਵੀ ਕਿਹਾ। ਬਾਅਦ ਵਿਚ ਵਕੀਲ ਨੇ ਮੁਆਫੀ ਮੰਗ ਲਈ। ਚੀਫ ਜਸਟਿਸ ਚੰਦਰਚੂੜ ਨੇ ਵਕੀਲ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਲੀ ਵਾਰ ਧਿਆਨ ਰੱਖਣਾ, ਅਜਿਹੀ ਗਲਤੀ ਦੁਬਾਰਾ ਨਾ ਕਰੋ।
ਦੂਜਾ ਕੇਸ (ਮਾਰਚ 2023) -ਵਕੀਲ 'ਤੇ ਬੋਲੇ- ਚੁੱਪ ਰਹੋ, ਨਹੀਂ ਤਾਂ ਅਦਾਲਤ ਤੋਂ ਬਾਹਰ ਹੋ ਜਾਓ
ਮਾਰਚ 2023 ਵਿੱਚ ਵੀ ਜਸਟਿਸ ਚੰਦਰਚੂੜ ਨੇ ਇੱਕ ਸੀਨੀਅਰ ਵਕੀਲ ਵਿਕਾਸ ਸਿੰਘ 'ਤੇ ਕਥਿਤ ਤੌਰ 'ਤੇ ਉੱਚੀ ਆਵਾਜ਼ ਵਿੱਚ ਚੀਕੇ ਸਨ। ਵਿਕਾਸ ਸਿੰਘ ਸੁਪਰੀਮ ਕੋਰਟ ਦੇ ਵਕੀਲਾਂ ਲਈ ਜ਼ਮੀਨ ਸਬੰਧੀ ਕੇਸ ਦੀ ਪੈਰਵੀ ਕਰਨ ਦੀ ਗੱਲ ਕਰ ਰਹੇ ਸਨ। ਫਿਰ ਸੀਜੇਆਈ ਨੇ ਗੁੱਸੇ ਵਿਚ ਆ ਕੇ ਸਿੰਘ ਨੂੰ ਕਿਹਾ-ਚੁੱਪ ਰਹੋ, ਨਹੀਂ ਤਾਂ ਕੋਰਟ ਤੋਂ ਬਾਹਰ ਚਲੇ ਜਾਓ। ਤੁਸੀਂ ਸਾਨੂੰ ਡਰਾ ਨਹੀਂ ਸਕਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।