ਸਿਵਿਲ ਸੇਵਾ ਦੀ ਮੁੱਢਲੀ ਪ੍ਰੀਖਿਆ 4 ਅਕਤੂਬਰ ਨੂੰ
Friday, Jun 05, 2020 - 08:10 PM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਕਾਰਨ ਮੁਲਤਵੀ ਹੋਈ ਸਿਵਿਲ ਸੇਵਾ ਦੀ 2020 ਦੀ ਮੁੱਢਲੀ ਪ੍ਰੀਖਿਆ ਦਾ ਆਯੋਜਨ 4 ਅਕਤੂਬਰ ਨੂੰ ਕੀਤਾ ਜਾਵੇਗਾ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਨੇ ਇਹ ਐਲਾਨ ਕੀਤਾ ਹੈ। ਯੂ. ਪੀ. ਐੱਸ. ਸੀ. ਨੇ ਕਿਹਾ ਕਿ ਪਿਛਲੇ ਸਾਲ ਦੀ ਸਿਵਿਲ ਸੇਵਾ ਤੇ ਮੁੱਖ ਪ੍ਰੀਖਿਆ ਦੇ ਜਰੀਏ ਚੁਣੇ ਗਏ ਉਮੀਦਵਾਰ ਦੀ ਇੰਟਰਵਿਊ 20 ਜੁਲਾਈ ਤੋਂ ਸ਼ੁਰੂ ਹੋਵੇਗੀ। ਇਸ ਸਾਲ ਮੁੱਢਲੀ ਪ੍ਰੀਖਿਆ 31 ਮਈ ਨੂੰ ਹੋਣੀ ਸੀ ਪਰ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਲਈ ਲਾਗੂ ਕੀਤੇ ਦੇਸ਼ ਭਰ 'ਚ ਲਾਕਡਾਊਨ ਦੇ ਚੱਲਦੇ ਇਹ ਮੁਲਤਵੀ ਕਰ ਦਿੱਤੀ ਸੀ।