ਨਾਗਰਿਕਤਾ ਬਿੱਲ : PM ਮੋਦੀ ਦਾ ਤੰਜ਼- ਕੁਝ ਦਲ ਬੋਲ ਰਹੇ ਹਨ ਪਾਕਿਸਤਾਨ ਦੀ ਭਾਸ਼ਾ

12/11/2019 11:47:11 AM

ਨਵੀਂ ਦਿੱਲੀ— ਨਾਗਰਿਕਤਾ ਸੋਧ ਬਿੱਲ 'ਤੇ ਅੱਜ ਯਾਨੀ ਬੁੱਧਵਾਰ ਨੂੰ ਰਾਜ ਸਭਾ 'ਚ ਵੀ ਘਮਾਸਾਨ ਤੈਅ ਹੈ। ਭਾਜਪਾ ਨੇ ਬੁੱਧਵਾਰ ਸਵੇਰੇ ਸੰਸਦੀ ਦਲ ਦੀ ਬੈਠਕ 'ਚ ਬਿੱਲ ਨੂੰ ਰਾਜ ਸਭਾ ਤੋਂ ਪਾਸ ਕਰਵਾਉਣ ਦੀ ਰਣਨੀਤੀ ਬਣਾਈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿੱਲ ਦਾ ਵਿਰੋਧ ਕਰ ਰਹੇ ਵਿਰੋਧੀ ਸੰਸਦ ਮੈਂਬਰਾਂ 'ਤ ਜੰਮ ਕੇ ਵਰ੍ਹੇ। ਉਨ੍ਹਾਂ ਨੇ ਕੁਝ ਵਿਰੋਧੀ ਸੰਸਦ ਮੈਂਬਰਾਂ 'ਤੇ ਪਾਕਿਸਤਾਨ ਵਰਗੀ ਭਾਸ਼ਾ ਬੋਲਣ ਦਾ ਦੋਸ਼ ਵੀ ਲਗਾਇਆ। ਮੋਦੀ ਨੇ ਨਾਗਰਿਕਤਾ ਬਿੱਲ ਨੂੰ ਦੇਸ਼ਹਿੱਤ 'ਚ ਦੱਸਦੇ ਹੋਏ ਕਿਹਾ ਕਿ ਇਸ ਨਾਲ ਲੱਖਾਂ ਸ਼ਰਨਾਰਥੀਆਂ ਦੀ ਜ਼ਿੰਦਗੀ 'ਚ ਤਬਦੀਲੀ ਆਏਗੀ।

ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ ਕੁਝ ਦਲ
ਸੰਸਦੀ ਦਲ ਦੀ ਬੈਠਕ 'ਚ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਨਾਗਰਿਕਤਾ ਬਿੱਲ ਨੂੰ ਲੈ ਕੇ ਨਿਰਦੇਸ਼ ਦਿੱਤਾ। ਮੀਟਿੰਗ 'ਚ ਪ੍ਰਧਾਨ ਮੰਤਰੀ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਿੱਲ 'ਤੇ ਕੁਝ ਵਿਰੋਧੀ ਦਲ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ। ਭਾਜਪਾ ਸੰਸਦ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਨਿਰਦੇਸ਼ ਦਿੱਤਾ ਕਿ ਉਹ ਜਨਤਾ ਤੱਕ ਇਹ ਸੰਦੇਸ਼ ਪਹੁੰਚਾਉਣ ਕਿ ਬਿੱਲ ਪੂਰੀ ਤਰ੍ਹਾਂ ਨਾਲ ਦੇਸ਼ਹਿੱਤ 'ਚ ਹੈ। ਇਸ ਨਾਲ ਗੁਆਂਢੀ ਦੇਸ਼ ਦੇ ਪੀੜਤ ਘੱਟ ਗਿਣਤੀਆਂ ਨੂੰ ਨਿਆਂ ਮਿਲੇਗਾ। ਇਹ ਇਕ ਇਤਿਹਾਸਕ ਕਾਨੂੰਨ ਸਾਬਤ ਹੋਵੇਗਾ।

ਬਹੁਮਤ ਦਾ ਅੰਕੜਾ 121 ਹੈ
ਪ੍ਰਧਾਨ ਮੰਤਰੀ ਮੋਦੀ ਦੀ ਬੈਠਕ 'ਚ ਭਾਜਪਾ ਦੇ ਸਾਰੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਸਦਨ 'ਚ ਮੌਜੂਦ ਰਹਿਣ ਲਈ ਕਿਹਾ। ਦੱਸਣਯੋਗ ਹੈ ਕਿ ਰਾਜ ਸਭਾ 'ਚ ਬਿੱਲ ਨੂੰ ਪਾਸ ਕਰਵਾਉਣ ਲਈ ਬਹੁਮਤ ਦਾ ਅੰਕੜਾ 121 ਦਾ ਹੈ। ਭਾਜਪਾ ਮੋਟੇ ਤੌਰ 'ਤੇ ਇਸ ਮੈਜ਼ਿਕ ਨੰਬਰ ਦੇ ਪਾਰ ਲੱਗ ਰਹੀ ਹੈ ਪਰ ਥੋੜ੍ਹੀ ਹੇਰ-ਫੇਰ ਭਾਜਪਾ ਦਾ ਗੇਮ ਵਿਗਾੜ ਸਕਦੀ ਹੈ। ਭਾਜਪਾ ਵਲੋਂ ਸਾਰੇ ਸੰਸਦ ਮੈਂਬਰਾਂ ਨੂੰ ਵਹਿਪ ਵੀ ਜਾਰੀ ਕਰ ਦਿੱਤਾ ਗਿਆ ਹੈ।

ਸਰਕਾਰ ਦੇ ਪੱਖ 'ਚ ਅੰਕੜੇ
ਲੋਕ ਸਭਾ ਤੋਂ ਪਾਸ ਹੋਣ ਤੋਂ ਬਾਅਦ ਨਾਗਰਿਕਤਾ ਸੋਧ ਬਿੱਲ ਨੇ ਹੁਣ ਰਾਜ ਸਭਾ ਦਾ ਰਸਤਾ ਪਾਰ ਕਰਨਾ ਹੈ। ਮੋਦੀ ਸਰਕਾਰ ਕੋਲ ਸ਼ਿਵ ਸੈਨਾ ਦੇ ਵਿਰੋਧ ਤੋਂ ਬਾਅਦ ਵੀ ਰਾਜ ਸਭਾ 'ਚ ਅੱਜ ਯਾਨੀ ਬੁੱਧਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਬਿੱਲ 'ਤੇ ਪਾਸ ਕਰਵਾਉਣ ਲਾਇਕ ਅੰਕੜੇ ਲੱਗ ਰਹੇ ਹਨ। ਸਦਨ ਦੀ ਕੁੱਲ ਗਿਣਤੀ 245 ਹੈ ਪਰ ਹਾਲੇ 5 ਸੀਟਾਂ ਖਾਲੀ ਹਨ। ਇਸ ਲਿਹਾਜ ਨਾਲ ਮੌਜੂਦਾ ਸਮੇਂ ਗਿਣਤੀ 240 ਹੈ। ਭਾਜਪਾ ਨੂੰ ਬਿੱਲ ਪਾਸ ਕਰਨ ਲਈ 121 ਸੰਸਦ ਮੈਂਬਰਾਂ ਦਾ ਸਮਰਥਨ ਚਾਹੀਦਾ। ਰਾਜ ਸਭਾ 'ਚ 83 ਮੈਂਬਰਾਂ ਵਾਲੀ ਭਾਜਪਾ ਨੂੰ ਜਨਤਾ ਦਲ (ਯੂ) 6, ਲੋਕ ਜਨਸ਼ਕਤੀ ਪਾਰਟੀ (ਐੱਲ.ਜੇ.ਪੀ.) 3, ਰਿਪਬਲੀਕਨ ਪਾਰਟੀ ਆਫ ਇੰਡੀਆ (ਆਰ.ਪੀ.ਆਈ.) 1 ਵਰਗੇ ਗਠਜੋੜ ਦਲਾਂ ਤੋਂ ਇਲਾਵਾ ਆਲ ਇੰਡੀਆ ਅੰਨਾ ਦਵ੍ਰਿੜ ਮੁਨੇਤਰ ਕੜਗਮ (ਏ.ਆਈ.ਏ.ਡੀ.ਐੱਮ.ਕੇ.) 11, ਬੀਜੂ ਜਨਤਾ ਦਲ (ਬੀ.ਜੇ.ਡੀ.) 7, ਵਾਈ.ਐੱਸ.ਆਰ. ਕਾਂਗਰਸ ਪਰਾਟੀ 2 ਵਰਗੇ ਬਾਹਰੀ ਦਲਾਂ ਦਾ ਵੀ ਸਮਰਥਨ ਹਾਸਲ ਹੈ। 11 ਨਾਮਜ਼ਦ ਮੈਂਬਰਾਂ ਦਾ ਸਮਰਥਨ ਵੀ ਭਾਜਪਾ ਨਾਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।


DIsha

Content Editor

Related News