ਤਾਮਿਲਨਾਡੂ ’ਚ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੇ ਸਿਟੀਜ਼ਨਸ਼ਿਪ ਐਕਟ : ਸਟਾਲਿਨ

Thursday, Feb 01, 2024 - 11:55 AM (IST)

ਚੇਨਈ- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਬੁੱਧਵਾਰ ਨੂੰ ਕਿਹਾ ਕਿ ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਸਰਕਾਰ ਕਦੇ ਵੀ ਸੂਬੇ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲਾਗੂ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ ਕਿਉਂਕਿ ਇਹ ਕੁਝ ਸਮੂਹਾਂ ਜਿਵੇਂ ਕਿ ਮੁਸਲਮਾਨਾਂ ਅਤੇ ਦੇਸ਼ ਵਿਚ ਸ਼ਰਨ ਲਈ ਬੈਠੇ ਸ਼੍ਰੀਲੰਕਾਈ ਤਮਿਲਾਂ ਨਾਲ ਵਿਤਕਰਾ ਹੈ।
ਸਟਾਲਿਨ ਸੂਬੇ ਵਿਚ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਫਿਲਹਾਲ ਹੋਰਨਾਂ ਦੇਸ਼ਾਂ ਦੀ ਯਾਤਰਾ ’ਤੇ ਹਨ। ਉਨ੍ਹਾਂ ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ਦੇ 29 ਜਨਵਰੀ ਦੇ ਬਿਆਨ ਕਿ ਦੇਸ਼ ਵਿਚ 7 ਦਿਨਾਂ ਦੇ ਅੰਦਰ ਸੀ. ਏ. ਏ. ਲਾਗੂ ਕੀਤਾ ਜਾਵੇਗਾ, ਦੇ ਜਵਾਬ ’ਚ ਇਹ ਗੱਲ ਕਹੀ। ਸਟਾਲਿਨ ਨੇ ਸਸੰਦ ’ਚ ਇਸਨੂੰ ਪੇਸ਼ ਕੀਤੇ ਜਾਣ ਦੇ ਸਮੇਂ ਸੋਧ ਦੇ ਪੱਖ ਵਿਚ ਵੋਟ ਪਾਉਣ ਲਈ ਰਾਜ ਦੀ ਮੁੱਖ ਵਿਰੋਧੀ ਪਾਰਟੀ ਅੰਨਾਦ੍ਰਮੁਕ ਦੀ ਆਲੋਚਨਾ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News