ਲਾਹੌਰ ਨਹੀਂ ਜਾ ਸਕੇਗਾ ਸਿੱਖ ਜੱਥਾ, ਕੋਵਿਡ ਦਾ ਹਵਾਲਾ ਦੇ ਕੇ ਪਾਕਿ ਨੇ ਨਹੀਂ ਦਿੱਤੀ ਇਜਾਜ਼ਤ
Friday, Jun 18, 2021 - 12:38 AM (IST)
ਲਾਹੌਰ - ਪਾਕਿਸਤਾਨ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 'ਤੇ ਆਯੋਜਿਤ ਸਲਾਨਾ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਜਾ ਰਹੇ ਭਾਰਤੀ ਸਿੱਖ ਸਮੁਦਾਏ ਦੇ ਇੱਕ ਜੱਥੇ ਨੂੰ ਲਾਹੌਰ ਜਾਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਇਹ ਘੋਸ਼ਣਾ ਬੁੱਧਵਾਰ ਨੂੰ ਕੀਤੀ ਹੈ। ਸਰਕਾਰ ਵੱਲੋਂ ਇਸ ਫੈਸਲੇ ਦੇ ਪਿੱਛੇ ਦੀ ਵਜ੍ਹਾ ਕੋਰੋਨਾ ਸੰਕਟ ਦੱਸਿਆ ਜਾ ਰਿਹਾ ਹੈ।
ਭਾਰਤੀ ਜੱਥਾ 21 ਜੂਨ ਤੋਂ 29 ਜੂਨ ਤੱਕ ਪਾਕਿਸਤਾਨ ਦੌਰੇ 'ਤੇ ਜਾ ਰਿਹਾ ਸੀ। ਜੱਥੇ ਨੂੰ 30 ਜੂਨ ਨੂੰ ਵਾਘਾ-ਅਟਾਰੀ ਸਰਹੱਦ ਤੋਂ ਭਾਰਤ ਵਾਪਸ ਆਉਣਾ ਸੀ। ਹਰ ਸਾਲ ਸਿੱਖ ਤੀਰਥ ਯਾਤਰੀਆਂ ਦਾ ਇੱਕ ਧਾਰਮਿਕ ਜੱਥਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਗੁਰਦੁਆਰਾ ਸ਼੍ਰੀ ਦੇਹਰਾ ਸਾਹਿਬ, ਲਾਹੌਰ ਜਾਂਦਾ ਹੈ।
ਇਹ ਵੀ ਪੜ੍ਹੋ- ਇੰਡੋਨੇਸ਼ੀਆ 'ਚ ਚੀਨੀ ਵੈਕਸੀਨ ਲਗਵਾਉਣ ਤੋਂ ਬਾਅਦ ਸੈਂਕੜੇ ਸਿਹਤ ਕਰਮਚਾਰੀ ਕੋਰੋਨਾ ਪਾਜ਼ੇਟਿਵ
SGPC ਦੇ ਮੀਡੀਆ ਸਹਾਇਕ ਸਕੱਤਰ ਕੁਲਵਿੰਦਰ ਸਿੰਘ ਰਾਮਦਾਸ ਨੇ ਬੁੱਧਵਾਰ ਨੂੰ ਕਿਹਾ ਕਿ SGPC ਦੇ ਯਾਤਰਾ ਵਿਭਾਗ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਸਤਵੰਤ ਸਿੰਘ ਦੇ ਨਾਲ ਟੈਲੀਫੋਨ 'ਤੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਸੰਕਟ ਦੀ ਵਜ੍ਹਾ ਨਾਲ, ਭਾਰਤੀ ਸਿੱਖਾਂ ਦੇ ਜੱਥੇ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ।
ਪਾਕਿਸਤਾਨ ਲਈ ਪ੍ਰਸਤਾਵਿਤ 2 ਦੌਰੇ ਰੱਦ
ਪਾਕਿਸਤਾਨੀ ਪ੍ਰਸ਼ਾਸਨ ਨੇ ਸਿੱਖ ਸਮੁਦਾਏ ਲਈ ਆਉਣ ਵਾਲੇ ਦੋ ਵੱਡੇ ਸਮਾਗਮਾਂ ਲਈ ਵਿਦੇਸ਼ੀ ਤੀਰਥ ਯਾਤਰੀਆਂ ਦੇ ਦੌਰੇ ਰੱਦ ਕਰ ਦਿੱਤੇ ਹਨ। ਪਾਕਿਸਤਾਨ ਨੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜੱਥੇ 2 ਪ੍ਰਸਤਾਵਿਤ ਯਾਤਰਾਵਾਂ ਨੂੰ ਰੱਦ ਕਰਣ ਦਾ ਫੈਸਲਾ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।