CISF ''ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

Sunday, Mar 30, 2025 - 02:02 PM (IST)

CISF ''ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਕਾਂਸਟੇਬਲ (ਟਰੇਡਸਮੈਨ) ਦੇ ਅਹੁਦੇ ਲਈ ਵੱਡੀ ਭਰਤੀ ਦਾ ਐਲਾਨ ਕੀਤਾ ਹੈ। CISF ਨੇ ਕਾਂਸਟੇਬਲ/ਟਰੇਡਸਮੈਨ ਭਰਤੀ 2025 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਭਰਤੀ ਮੁਹਿੰਮ ਰਾਹੀਂ ਕਾਂਸਟੇਬਲ ਦੀਆਂ 1100 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ। ਇਸ ਭਰਤੀ ਲਈ ਮਰਦ ਅਤੇ ਔਰਤਾਂ ਦੋਵੇਂ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ 10ਵੀਂ ਪਾਸ ਉਮੀਦਵਾਰ ਸਭ ਤੋਂ ਵੱਧ ਯੋਗ ਹਨ। 

ਆਖ਼ਰੀ ਤਾਰੀਖ਼

ਉਮੀਦਵਾਰ 3 ਅਪ੍ਰੈਲ 2025 ਤੱਕ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।

ਪੋਸਟ ਵਾਈਜ਼ ਅਸਾਮੀਆਂ

ਕਾਂਸਟੇਬਲ ਕੁੱਕ- 493
ਕਾਂਸਟੇਬਲ ਮੋਚੀ- 09
ਕਾਂਸਟੇਬਲ ਟੇਲਰ- 23
ਕਾਂਸਟੇਬਲ ਨਾਈ- 199
ਕਾਂਸਟੇਬਲ ਵਾਸ਼ਰਮੈਨ - 262
ਕਾਂਸਟੇਬਲ ਸਵੀਪਰ 152
ਕਾਂਸਟੇਬਲ ਪੇਂਟਰ- 02
ਕਾਂਸਟੇਬਲ ਕਾਰਪੇਂਟਰ- 09
ਕਾਂਸਟੇਬਲ ਇਲੈਕਟ੍ਰੀਸ਼ੀਅਨ- 04
ਕਾਂਸਟੇਬਲ ਗਾਰਡਨਰ- 04
ਕਾਂਸਟੇਬਲ ਵੈਲਡਰ- 01
ਕਾਂਸਟੇਬਲ ਚਾਰਜ-ਮੈਨ (ਮਕੈਨੀਕਲ)- 01
ਕਾਂਸਟੇਬਲ ਐਮਪੀ ਅਟੈਂਡੈਂਟ- 02

ਯੋਗਤਾ

CISF ਵਿਚ ਕਾਂਸਟੇਬਲ ਦੇ ਅਹੁਦੇ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣੀ ਚਾਹੀਦੀ ਹੈ। 

ਉਮਰ ਹੱਦ

ਬਿਨੈਕਾਰ ਦੀ ਉਮਰ 1 ਅਗਸਤ, 2025 ਨੂੰ 18 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੀਆਂ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿਚ ਛੋਟ ਮਿਲੇਗੀ।

ਚੋਣ ਪ੍ਰਕਿਰਿਆ

ਚੋਣ ਪ੍ਰਕਿਰਿਆ ਵਿਚ ਕਈ ਪੜਾਅ ਹੁੰਦੇ ਹਨ। ਇਸ ਵਿਚ ਸਰੀਰਕ ਕੁਸ਼ਲਤਾ ਟੈਸਟ (PET), ਸਰੀਰਕ ਮਿਆਰੀ ਟੈਸਟ (PST), ਦਸਤਾਵੇਜ਼ਾਂ ਦੀ ਤਸਦੀਕ, ਲਿਖਤੀ ਪ੍ਰੀਖਿਆ ਅਤੇ ਮੈਡੀਕਲ ਪ੍ਰੀਖਿਆ ਸ਼ਾਮਲ ਹੈ। ਪੁਰਸ਼ ਉਮੀਦਵਾਰਾਂ ਦਾ ਕੱਦ 170 ਸੈਂਟੀਮੀਟਰ ਅਤੇ ਮਹਿਲਾ ਉਮੀਦਵਾਰਾਂ ਦਾ ਕੱਦ 157 ਸੈਂਟੀਮੀਟਰ ਹੋਣਾ ਚਾਹੀਦਾ ਹੈ।

ਮਹੀਨਾਵਾਰ ਤਨਖਾਹ

ਚੁਣੇ ਗਏ ਉਮੀਦਵਾਰਾਂ ਨੂੰ ਤਨਖਾਹ ਸਕੇਲ ਅਨੁਸਾਰ 21,700 ਰੁਪਏ ਤੋਂ 69,100 ਰੁਪਏ ਤੱਕ ਦੀ ਮਹੀਨਾਵਾਰ ਤਨਖਾਹ ਮਿਲੇਗੀ।

ਅਰਜ਼ੀ ਫੀਸ

ਜਨਰਲ, ਓ. ਬੀ. ਸੀ ਅਤੇ ਈ. ਡਬਲਿਯੂ. ਐਸ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 100 ਰੁਪਏ ਅਦਾ ਕਰਨੇ ਪੈਂਦੇ ਹਨ। ਜਦੋਂ ਕਿ SC, ST ਅਤੇ ਮਹਿਲਾ ਉਮੀਦਵਾਰਾਂ ਨੂੰ ਫੀਸ ਤੋਂ ਛੋਟ ਦਿੱਤੀ ਗਈ ਹੈ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News