ਟੈਕਸ-ਮਹਾਮਾਰੀ ਦੀ ਮਾਰ ਨਾਲ ਸਿਗਰਟ ਵਿਕਰੀ ਘਟੀ

Tuesday, Apr 28, 2020 - 06:12 PM (IST)

ਟੈਕਸ-ਮਹਾਮਾਰੀ ਦੀ ਮਾਰ ਨਾਲ ਸਿਗਰਟ ਵਿਕਰੀ ਘਟੀ

ਕੋਲਕਾਤਾ – ਮਾਰਕਿਟ ਰਿਸਰਚ ਫਰਮ ਯੂਰੋਮਾਨਿਟਰ ਇੰਟਰਨੈਸ਼ਨਲ ਦਾ ਮੰਨਣਾ ਹੈ ਕਿ ਟੈਕਸ ’ਚ ਵਾਧਾ ਅਤੇ ਮੌਜੂਦਾ ਲਾਕਡਾਊਨ ’ਚ ਨਿਰਮਾਣ ਅਤੇ ਵਿਕਰੀ ’ਤੇ ਸਿੱਧੇ ਅਸਰ ਕਾਰਣ ਸਿਗਰਟ ਦੀ ਵਿਕਰੀ ਇਸ ਸਾਲ 10 ਫੀਸਦੀ ਘਟ ਸਕਦੀ ਹੈ। ਜੇ ਅਜਿਹਾ ਹੋਇਆ ਤਾਂ ਵਿਕਰੀ ’ਚ ਹੋਣ ਵਾਲੀ ਇਹ ਗਿਰਾਵਟ ਪਿਛਲੇ 2 ਦਹਾਕੇ ਦੀ ਸਭ ਤੋਂ ਤੇਜ਼ ਗਿਰਾਵਟ ਹੋਵੇਗੀ।

ਯੂਰੋਮਾਨਿਟਰ ਇੰਟਰਨੈਸ਼ਨਲ ਨੇ ਕਿਹਾ ਕਿ ਸਾਲ 2020 ਦੀ ਸ਼ੁਰੂਆਤ ’ਚ ਨੈਸ਼ਨਲ ਕੈਲਮਿਟੀ ਕੰਟੀਜੈਂਟ ਡਿਊਟੀ ’ਚ ਵਾਧੇ ਦੇ ਨਾਲ ਸਾਨੂੰ ਸਾਲ 2020 ’ਚ ਕੁਲ ਮਿਲਾ ਕੇ ਸਿਗਰਟ ਦੇ ਵਾਲਿਊਮ ’ਤੇ ਲਗਭਗ 10 ਫੀਸਦੀ ਦਾ ਨਾਂਹਪੱਖੀ ਅਸਰ ਦਿਖਾਈ ਦੇਵੇਗਾ।

2015 ’ਚ ਦੇਖੀ ਸੀ ਸਭ ਤੋਂ ਵੱਡੀ ਗਿਰਾਵਟ

ਇਸ ਤੋਂ ਪਹਿਲਾਂ ਸਭ ਤੋਂ ਵੱਡੀ ਗਿਰਾਵਟ ਸਾਲ 2015 ’ਚ ਦੇਖਣ ਨੂੰ ਮਿਲੀ ਸੀ ਜਦੋਂ ਵਿਕਰੀ 8.2 ਫੀਸਦੀ ਘਟ ਕੇ 88.1 ਅਰਬ ਸਿਗਰਟ ਰਹਿ ਗਈ ਸੀ, ਜੋ 15 ਸਾਲ ਦਾ ਹੇਠਲਾ ਪੱਧਰ ਸੀ। ਉਸ ਤਂ ਬਾਅਦ ਦੀ ਗਿਰਾਵਟ ਬਹੁਤ ਤੇਜ਼ ਨਹੀਂ ਰਹੀ ਸੀ। ਯੂਰੋਮਾਨਿਟਰ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਸਾਲ 2016 ਦੇ ਦੌਰਾਨ ਵਿਕਰੀ 3.6 ਫੀਸਦੀ ਘਟ ਕੇ 84.9 ਅਰਬ ਸਿਗਰਟ ਰਹੀ ਸੀ ਜਦੋਂ ਕਿ ਸਾਲ 2017 ’ਚ 4.2 ਫੀਸਦੀ ਘੱਟ ਕੇ 81.3 ਅਰਬ ਸਿਗਰਟ ਰਹੀ ਸੀ। ਪਰ ਉਸ ਤੋਂ ਬਾਅਦ ਸਾਲ 2018 ’ਚ ਇਹ 1.5 ਫੀਸਦੀ ਸੁਧਰ ਕੇ 82.5 ਅਰਬ ਸਿਗਰਟ ਰਹੀ ਸੀ। ਪਿਛਲੇ ਸਾਲ ਵਿਕਰੀ ਲਗਭਗ 1 ਫੀਸਦੀ ਘਟ ਕੇ 81.7 ਅਰਬ ਸਿਗਰਟ ਰਹੀ ਸੀ।

ਸਾਲ 2017 ’ਚ ਆਈ. ਟੀ. ਸੀ. ਨੇ ਸਿਗਰਟ ਦੇ ਸਾਰੇ ਬ੍ਰਾਂਡਾਂ ਦੀਅ ਕੀਮਤਾਂ 6-7 ਫੀਸਦੀ ਵਧਾਈਆਂ ਸਨ ਜਦੋਂ ਕਿ ਸਾਲ 2019 ’ਚ ਬ੍ਰਿਸਟਲ, ਕੈਪਸਟਨ ਅਤੇ ਫਲੇਕ ਐਕਸੈੱਲ ਬ੍ਰਾਂਡ ਦੀਆਂ ਕੀਮਤਾਂ ’ਚ 7 ਤੋਂ 14 ਫੀਸਦੀ ਦਾ ਵਾਧਾ ਕੀਤਾ ਸੀ। ਆਈ. ਟੀ. ਸੀ. ਨੇ ਇਸ ’ਤੇ ਟਿੱਪਣੀ ਨਹੀਂ ਕੀਤੀ ਜਦੋਂ ਕਿ ਗਾਡਫ੍ਰੈਫੀਲਿਪ ਦੇ ਅਧਿਕਾਰੀ ਨੂੰ ਭੇਜੇ ਗਏ ਈ-ਮੇਲ ਦਾ ਜਵਾਬ ਨਹੀਂ ਮਿਲਿਆ।


author

Inder Prajapati

Content Editor

Related News