ਚਾਕਲੇਟ ਦਿਵਾਉਣ ਦੇ ਬਹਾਨੇ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਭੀੜ ਨੇ ਕੀਤੀ ਕੁੱਟਮਾਰ

08/22/2019 9:51:42 AM

ਨਵੀਂ ਦਿੱਲੀ— ਰਾਜਧਾਨੀ 'ਚ ਮਾਸੂਮ ਬੱਚਿਆਂ ਨਾਲ ਵਾਰਦਾਤ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸਮੇਂਪੁਰ ਬਾਦਲੀ ਇਲਾਕੇ 'ਚ ਸ਼ਰਾਬ ਦੇ ਨਸ਼ੇ 'ਚ ਟੱਲੀ ਇਕ ਨੌਜਵਾਨ ਨੇ 10 ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਦੋਸ਼ੀ ਚਾਕਲੇਟ ਦਿਵਾਉਣ ਦੇ ਬਹਾਨੇ ਬੱਚੀ ਨੂੰ ਗੋਦ 'ਚ ਚੁੱਕ ਕੇ ਲਿਜਾਉਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ। ਉਸ ਦੀ ਕੁੱਟਮਾਰ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ। 
 

ਦੋਵੇਂ ਵਾਰਦਾਤਾਂ ਸੀ.ਸੀ.ਟੀ.ਵੀ. 'ਚ ਕੈਦ
ਜਾਂਚ 'ਚ ਪਤਾ ਲੱਗਾ ਕਿ ਦੋਸ਼ੀ ਨੇ ਕੁਝ ਦਿਨ ਪਹਿਲਾਂ 5 ਸਾਲ ਦੀ ਇਕ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਰੌਲਾ ਪੈਣ 'ਤੇ ਦੋਸ਼ੀ ਉਸ ਨੂੰ ਛੱਡ ਕੇ ਫਰਾਰ ਹੋ ਗਿਆ ਸੀ। ਦੋਵੇਂ ਹੀ ਵਾਰਦਾਤਾਂ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈਆਂ। ਪੁਲਸ ਨੇ ਦੋਸ਼ੀ ਵਿਮਲੇਸ਼ (28) ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕੁਝ ਗਲਤ ਕਰਨ ਦੀ ਨੀਅਤ ਨਾਲ ਦੋਸ਼ੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
 

ਬੱਚੀ ਦਾ ਚਾਚਾ ਦਿੱਲੀ ਪੁਲਸ 'ਚ ਹੈ
ਪੁਲਸ ਅਨੁਸਾਰ ਵਾਰਦਾਤ ਸਮੇਂਪੁਰ ਬਾਦਲੀ ਦੇ ਸੂਰਜ ਪਾਰਕ ਇਲਾਕੇ 'ਚ ਹੋਈ। ਬੱਚੀ ਪਰਿਵਾਰ ਨਾਲ ਰਹਿੰਦੀ ਹੈ।
ਉਸ ਦੇ ਚਾਚਾ ਦਿੱਲੀ ਪੁਲਸ 'ਚ ਹਨ। ਸਵੇਰੇ ਕਰੀਬ 8 ਵਜੇ ਮਾਸੂਮ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਵਿਮਲੇਸ਼ ਉੱਥੇ ਪੁੱਜਿਆ ਅਤੇ ਬੱਚੀ ਨੂੰ ਚਾਕਲੇਟ ਦਿਵਾਉਣ ਦੇ ਬਹਾਨੇ ਚੁੱਕ ਕੇ ਲਿਜਾਉਣ ਲੱਗਾ। ਸਥਾਨਕ ਲੋਕਾਂ ਨੇ ਨਸ਼ੇ 'ਚ ਟੱਲੀ ਦੋਸ਼ੀ ਨੂੰ ਫੜ ਲਿਆ। ਉਸ ਤੋਂ ਪੁੱਛ-ਗਿੱਛ ਕੀਤੀ ਤਾਂ ਇੱਧਰ-ਉੱਧਰ ਦੀ ਗੱਲ ਕਰਨ ਲੱਗਾ। ਕੁਝ ਲੋਕਾਂ ਨੇ ਦੋਸ਼ੀ ਨੂੰ ਪਛਾਣ ਲਿਆ।
 

5 ਸਾਲ ਦੀ ਬੱਚੀ ਨੂੰ ਵੀ ਅਗਵਾ ਕਰਨ ਦੀ ਕੀਤੀ ਸੀ ਕੋਸ਼ਿਸ਼
ਲੋਕਾਂ ਦਾ ਕਹਿਣਾ ਹੈ ਕਿ ਕੁਝ ਦਿਨਾਂ ਪਹਿਲਾਂ ਦੋਸ਼ੀ ਨੇ ਇਲਾਕੇ ਤੋਂ 5 ਸਾਲ ਦੀ ਮਾਸੂਮ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਗੱਲ ਦਾ ਪਤਾ ਲੱਗਦੇ ਹੀ ਲੋਕਾਂ ਨੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ। ਦੋਸ਼ੀ ਮੂਲ ਰੂਪ ਨਾਲ ਆਜਮਗੜ੍ਹ ਦਾ ਰਹਿਣ ਵਾਲਾ ਹੈ ਅਤੇ ਸੂਰਜ ਪਾਰਕ ਇਲਾਕੇ 'ਚ ਕਿਰਾਏ ਦਾ ਕਮਰਾ ਲੈ ਕੇ ਰਹਿੰਦਾ ਹੈ। ਉਹ ਨਸ਼ੇ ਦਾ ਆਦੀ ਹੈ।


DIsha

Content Editor

Related News