ਲੜਾਈ ''ਚ ਇਸ ਭਾਰਤੀ ਟੈਂਕ ਸਾਹਮਣੇ ਨਹੀਂ ਟਿਕ ਸਕਣਗੇ ਚੀਨੀ ਟੈਂਕ, ਜਾਣੋ ਖਾਸੀਅਤ

10/04/2020 2:26:51 AM

ਨਵੀਂ ਦਿੱਲੀ - ਚੀਨ ਨਾਲ ਸਰਹੱਦ 'ਤੇ ਜਾਰੀ ਤਣਾਅ ਵਿਚਾਲੇ ਭਾਰਤੀ ਟੈਂਕ ਕਮਾਂਡਰਾਂ ਨੂੰ ਭਰੋਸਾ ਹੈ ਕਿ ਜੇਕਰ ਲੜਾਈ ਹੁੰਦੀ ਹੈ ਤਾਂ ਚੀਨ ਦੇ ਹਲਕੇ ਟੈਂਕ ਭਾਰਤ ਦੇ ਟੀ-90 ਭੀਸ਼ਮ ਟੈਂਕ ਸਾਹਮਣੇ ਨਹੀਂ ਟਿਕ ਸਕਣਗੇ। ਪੂਰਬੀ ਲੱਦਾਖ ਅਤੇ ਤਿੱਬਤੀ ਪਠਾਰ ਵਰਗੇ ਉੱਚੇ ਲੜਾਈ ਖੇਤਰਾਂ 'ਚ ਟੀ-90 ਟੈਂਕ ਕਿਤੇ ਜ਼ਿਆਦਾ ਬਿਹਤਰ ਸਾਬਤ ਹੋਣਗੇ। ਅਸਲ ਕੰਟਰੋਲ ਲਾਈਨ (ਐੱਲ.ਏ.ਸੀ.) 'ਤੇ ਚੀਨੀ ਫੌਜ ਦੇ ਪਹਿਲਕਾਰ ਰੁਖ਼ ਤੋਂ ਨਜਿੱਠਣ ਲਈ ਭਾਰਤ ਨੇ ਵੱਡੇ ਪੱਧਰ 'ਤੇ ਟੈਂਕਾਂ ਦੀ ਤਾਇਨਾਤੀ ਕੀਤੀ ਹੈ। ਹਾਲ ਹੀ 'ਚ ਚੀਨ ਨੇ ਹਲਕੇ ਟੈਂਕ ਟੀ-15 ਟੈਂਕ ਤਾਇਨਾਤ ਕੀਤੇ ਹਨ।

ਚੀਨ ਦੀ ਇਸ ਚਾਲ 'ਤੇ ਇੱਕ ਟੈਂਕ ਕਮਾਂਡਰ ਨੇ ਕਿਹਾ, ਚੀਨ ਨੇ ਹਲਕੇ ਟੈਂਕਾਂ ਨੂੰ ਤਾਇਨਾਤ ਕੀਤਾ ਹੈ। ਮੌਜੂਦਾ ਹਾਲਤ 'ਚ ਮੇਰਾ ਮੰਨਣਾ ਹੈ ਕਿ ਜੇਕਰ ਦੋਵਾਂ ਫੌਜਾਂ ਵਿਚਾਲੇ ਟੈਂਕਾਂ ਨਾਲ ਲੜਾਈ ਹੁੰਦੀ ਹੈ ਤਾਂ ਮੈਂ ਯਕੀਨ ਨਾਲ ਕਿਹ ਸਕਦਾ ਹਾਂ ਕਿ ਸਾਡੇ ਟੀ-90 ਅਤੇ ਟੀ-72 ਟੈਂਕ ਦੁਸ਼ਮਣ 'ਤੇ ਭਾਰੀ ਪੈਣਗੇ।

ਇੱਕ ਹੋਰ ਕਮਾਂਡਰ ਨੇ ਕਿਹਾ, ਭਾਰਤ ਦੇ ਟੀ-90, ਟੀ-72 ਟੈਂਕ ਬੀ.ਐੱਮ.ਪੀ.-2 ਇਨਫੈਂਟਰੀ ਕਾਮਬੈਟ ਵਹੀਕਲ  ਨਾਲ 50 ਡਿਗਰੀ ਤੋਂ -40 ਡਿਗਰੀ ਦੇ ਤਾਪਮਾਨ 'ਚ ਆਪਰੇਟ ਕਰ ਸਕਦੇ ਹਾਂ। ਇਨ੍ਹਾਂ ਨੂੰ ਦੁਨੀਆ ਦੇ ਸਾਰੇ ਸੰਭਾਵਿਕ ਲੜਾਈ ਖੇਤਰਾਂ ਸੰਭਾਵਿਤ ਯੁੱਧ ਖੇਤਰਾਂ 'ਚ ਤਾਇਨਾਤ ਕੀਤਾ ਜਾ ਸਕਦਾ ਹੈ। ਉੱਚੇ ਪਹਾੜੀ ਇਲਾਕਿਆਂ 'ਚ ਪ੍ਰਦਰਸ਼ਨ 'ਤੇ ਕਮਾਂਡਰ ਨੇ ਕਿਹਾ ਕਿ ਰੂਸ ਮੂਲ ਦੇ ਟੀ-90 ਟੈਂਕ ਬਹੁਤ ਜ਼ਿਆਦਾ ਠੰਡੇ ਮੌਸਮ 'ਚ ਕੰਮ ਕਰ ਸਕਦੇ ਹਨ, ਜੋ ਭਾਰਤ 'ਚ ਮੌਜੂਦ ਟੈਂਕਾਂ 'ਚ ਵੀ ਇਹ ਖਾਸੀਅਤ ਹੈ।
 


Inder Prajapati

Content Editor

Related News