ਚੀਨੀ ਮੀਡੀਆ ਦੀ ਧਮਕੀ, 'ਭਾਰਤ ਦੇ ਕੰਮ ਨਹੀਂ ਆਉਣਗੇ ਅਮਰੀਕਾ ਤੇ ਰੂਸ'

Tuesday, Jun 23, 2020 - 12:24 AM (IST)

ਚੀਨੀ ਮੀਡੀਆ ਦੀ ਧਮਕੀ, 'ਭਾਰਤ ਦੇ ਕੰਮ ਨਹੀਂ ਆਉਣਗੇ ਅਮਰੀਕਾ ਤੇ ਰੂਸ'

ਬੀਜ਼ਿੰਗ - ਲੱਦਾਖ ਦੀ ਗਲਵਾਨ ਘਾਟੀ ਵਿਚ 15 ਜੂਨ ਨੂੰ ਹੋਏ ਸੰਘਰਸ਼ ਤੋਂ ਬਾਅਦ ਹੀ ਭਾਰਤ ਅਤੇ ਚੀਨ ਵਿਚਾਲੇ ਤਣਾਅ ਜ਼ੋਰਾਂ 'ਤੇ ਹੈ। ਇਸ ਵਿਚਾਲੇ ਭਾਰਤ ਸਰਕਾਰ ਨੇ ਸਰਹੱਦ 'ਤੇ ਤਾਇਨਾਤ ਫੀਲਡ ਕਮਾਂਡਰਾਂ ਨੂੰ ਛੋਟ ਦਿੱਤੀ ਹੈ ਕਿ ਉਹ ਹਿਸਾਬ ਨਾਲ 'ਇੰਗੇਜਮੈਂਟ ਦੀ ਪਾਲਸੀ' ਵਿਚ ਬਦਲਾਅ ਕਰ ਸਕਦੇ ਹਨ। ਇਸ ਦਾ ਮਤਲਬ ਇਹ ਹੈ ਕਿ ਜੇਕਰ ਫੌਜੀ ਅਧਿਕਾਰੀਆਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਥਿਤੀ ਨੂੰ ਕੰਟਰੋਲ ਕਰਨ ਲਈ ਗੋਲੀ ਚਲਾਉਣੀ ਜ਼ਰੂਰੀ ਹੈ ਤਾਂ ਉਹ ਬਿਨਾਂ ਦੇਰੀ ਕੀਤੇ ਆਦੇਸ਼ ਦੇ ਸਕਦੇ ਹਨ। ਬਸ ਇਸ ਗੱਲ ਨਾਲ ਚੀਨ ਨੂੰ ਮਿਰਚਾਂ ਲੱਗ ਲੱਗੀਆਂ ਹਨ।

1962 ਦੀ ਜੰਗ ਨੂੰ ਲੈ ਕੇ ਸ਼ੇਖੀ ਮਾਰਦਾ ਚੀਨ
ਚੀਨ ਸਰਕਾਰ ਦੇ ਮੁੱਖ ਪੱਤਰ ਗਲੋਬਲ ਟਾਈਮਸ ਵਿਚ ਸ਼ੇਖੀ ਮਾਰਦੇ ਹੋਏ ਇਹ ਤੱਕ ਆਖਿਆ ਕਿ ਸ਼ਰੇਆਮ ਚਿਤਾਵਨੀ ਦਿੰਦੀ ਹੋਏ ਲਿੱਖਿਆ ਹੈ ਕਿ 1962 ਦੀ ਜੰਗ ਵਿਚ ਅਮਰੀਕਾ ਅਤੇ ਰੂਸ ਭਾਰਤ ਦੇ ਪੱਖ ਵਿਚ ਆਏ ਪਰ ਚੀਨ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਭਾਰਤ ਨੂੰ ਦੂਰ ਖਦੇੜ ਦਿੱਤਾ। ਗਲੋਬਲ ਟਾਈਮਸ ਨੇ ਅੱਗੇ ਲਿੱਖਿਆ ਹੈ ਕਿ ਜੇਕਰ ਭਾਰਤ ਇਕ ਪਾਸੜ ਸੀਮਾ ਪ੍ਰਬੰਧਨ ਤੰਤਰ ਦਾ ਉਲੰਘਣ ਕਰਦਾ ਹੈ, ਤਾਂ ਚੀਨ ਨੂੰ ਵੀ ਜਬਰਦਸ਼ਤੀ ਜਵਾਬ ਦੇਣਾ ਹੋਵੇਗਾ। ਕਿਸੇ ਦੀ ਸਹਾਇਤਾ ਵੀ ਭਾਰਤ ਦੇ ਕੰਮ ਨਹੀਂ ਆਵੇਗੀ।

ਭਾਰਤ ਨੇ ਗੋਲੀ ਚਲਾਈ ਤਾਂ ਭੁਗਤਣਾ ਹੋਵੇਗਾ ਅੰਜ਼ਾਮ
ਇੰਨਾ ਹੀ ਨਹੀਂ, ਚੀਨੀ ਸਰਕਾਰੀ ਮੀਡੀਆ ਨੇ ਸ਼ਰੇਆਮ ਚਿਤਾਵਨੀ ਦਿੰਦੇ ਹੋਏ ਲਿੱਖਿਆ ਹੈ ਕਿ ਚੀਨੀ ਫੌਜੀਆਂ ਦੇ ਨਾਲ ਇੰਗੇਜਮੈਂਟ ਦੇ ਨਿਯਮਾਂ ਨੂੰ ਬਦਲਣ ਅਤੇ ਗੋਲੀ ਚਲਾਉਣ ਦੀ ਇਜਾਜ਼ਤ ਦੇਣ ਨਾਲ ਭਾਰਤ ਦੀ ਸੁਰੱਖਿਆ ਨੂੰ ਹੀ ਖਤਰਾ ਹੋਵੇਗਾ। ਜੇਕਰ ਭਾਰਤੀ ਫੌਜ ਨੇ ਗੋਲੀਬਾਰੀ ਕੀਤੀ ਤਾਂ ਚੀਨੀ ਫੌਜ ਵੀ ਇਸ ਦਾ ਜਵਾਬ ਦੇਵੇਗੀ। ਗਲੋਬਲ ਟਾਈਮਸ ਨੇ ਇਹ ਵੀ ਲਿੱਖਿਆ ਹੈ ਕਿ ਜੇਕਰ ਭਾਰਤ ਨੇ ਸਰਹੱਦ 'ਤੇ ਸ਼ਕਤੀ ਦਾ ਇਸਤੇਮਾਲ ਕੀਤਾ ਤਾਂ ਚੀਨ ਵੀ ਇਸ ਵਿਚ ਸ਼ਾਮਲ ਹੋਵੇਗਾ, ਭਾਂਵੇ ਹੀ ਸਾਮਰਿਕ ਰੂਪ ਤੋਂ ਚੀਨ ਕਿੰਨਾ ਵੀ ਘਿਰਿਆ ਕਿਉਂ ਨਾ ਹੋਵੇ।

ਪੀ. ਐਮ. ਨੇ ਬਿਆਨ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
ਗਲੋਬਲ ਟਾਈਮਸ ਨੇ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ 'ਤੇ ਦੋਸ਼ ਲਗਾਉਣ ਦਾ ਨੈਤਿਕ ਆਧਾਰ ਹੀ ਖਤਮ ਕਰ ਦਿੱਤਾ। ਇਹ ਬਿਆਨ ਤਣਾਅ ਘੱਟ ਕਰਨ ਵਿਚ ਬਹੁਤ ਮਦਦਗਾਰ ਹੋਵੇਗਾ। ਉਸ ਨੇ ਇਹ ਵੀ ਲਿੱਖਿਆ ਕਿ ਸੁਰੱਖਿਆ ਬਲਾਂ ਨੂੰ ਕੋਈ ਵੀ ਜ਼ਰੂਰੀ ਕਾਰਵਾਈ ਕਰਨ ਦੀ ਪੂਰੀ ਆਜ਼ਾਦੀ ਦੇਣ ਦਾ ਫੈਸਲਾ ਰਾਸ਼ਟਰਵਾਦੀਆਂ ਦੀ ਭਾਵਨਾਵਾਂ 'ਤੇ ਕਾਬੂ ਪਾਉਣ ਦੇ ਲਈ ਦਿੱਤਾ ਗਿਆ ਹੈ।

1996 ਵਿਚ ਦੋਹਾਂ ਦੇਸ਼ਾਂ ਨੇ ਕੀਤਾ ਸੀ ਸਮਝੌਤਾ
ਦੱਸ ਦਈਏ ਕਿ ਭਾਰਤ-ਚੀਨ ਸਰਹੱਦ 'ਤੇ ਲੰਬੇ ਸਮੇਂ ਤੋਂ ਗੋਲੀ ਨਹੀਂ ਚੱਲੀ ਹੈ। 1996 ਵਿਚ ਭਾਰਤ-ਚੀਨ ਸਰਹੱਦੀ ਖੇਤਰਾਂ ਵਿਚ ਲਾਈਨ ਆਫ ਐਕਚੁਅਲ ਕੰਟਰੋਲ (ਐਲ. ਏ. ਸੀ.) ਦੇ ਨਾਲ ਫੌਜੀ ਖੇਤਰ ਵਿਚ ਆਤਮ-ਵਿਸ਼ਵਾਸ ਨਿਰਮਾਣ ਦੇ ਲਈ ਦੋਹਾਂ ਦੇਸ਼ਾਂ ਨੇ ਸਮਝੌਤਾ ਕੀਤਾ ਸੀ ਕਿ ਐਲ. ਏ. ਸੀ. ਦੇ 2 ਕਿਲੋਮੀਟਰ ਦੇ ਇਲਾਕੇ ਵਿਚ ਦੋਵੇਂ ਪੱਖ ਨਾ ਤਾਂ ਗੋਲੀ ਚਲਾਉਣਗੇ ਅਤੇ ਨਾ ਹੀ ਵਿਸਫੋਟਕ ਲੈ ਕੇ ਗਸ਼ਤ ਕਰਨਗੇ। ਗਸ਼ਤ ਦੌਰਾਨ ਵੀ ਦੋਹਾਂ ਪੱਖਾਂ ਦੇ ਜਵਾਨਾਂ ਦੀਆਂ ਬੰਦੂਕਾਂ ਦੀ ਬੈਰਲ ਹੇਠਾਂ ਵੱਲ ਨੂੰ ਹੋਵੇਗੀ।


author

Khushdeep Jassi

Content Editor

Related News