ਪੂਰਬੀ ਲੱਦਾਖ ''ਚ ਚੀਨ ਕਰ ਬੈਠਾ ਹੈ ਵੱਡੀ ਗਲਤੀ, ਚੁਕਾਉਣੀ ਪਵੇਗੀ ਭਾਰੀ ਕੀਮਤ : ਮਾਹਰ

Saturday, Jun 27, 2020 - 06:36 PM (IST)

ਪੂਰਬੀ ਲੱਦਾਖ ''ਚ ਚੀਨ ਕਰ ਬੈਠਾ ਹੈ ਵੱਡੀ ਗਲਤੀ, ਚੁਕਾਉਣੀ ਪਵੇਗੀ ਭਾਰੀ ਕੀਮਤ : ਮਾਹਰ

ਨਵੀਂ ਦਿੱਲੀ (ਭਾਸ਼ਾ)— ਰਣਨੀਤਕ ਮਾਮਲਿਆਂ ਦੇ ਮਾਹਰਾਂ ਨੇ ਸ਼ਨੀਵਾਰ ਭਾਵ ਅੱਜ ਕਿਹਾ ਕਿ ਪੂਰਬੀ ਲੱਦਾਖ 'ਚ ਭਾਰਤ ਪ੍ਰਤੀ ਹਮਲਾਵਰ ਰਵੱਈਆ ਅਪਣਾਉਣ ਕਰ ਕੇ ਚੀਨ ਨੂੰ ਦਹਾਕਿਆਂ ਤੱਕ ਭਾਰੀ ਕੀਮਤ ਚੁਕਾਉਣੀ ਪਵੇਗੀ, ਕਿਉਂਕਿ ਇਸ ਨਾਲ ਉਹ ਦੇਸ਼ ਗਲੋਬਲ ਪੱਧਰ 'ਤੇ ਅਲੱਗ-ਥਲੱਗ ਪੈ ਗਿਆ ਹੈ। ਮਾਹਰਾਂ ਨੇ ਕਿਹਾ ਕਿ ਪੂਰਬੀ ਲੱਦਾਖ 'ਚ ਚੀਨ ਦੀ ਹਿੰਮਤ ਉਸ ਨੂੰ ਵੱਡੇ ਪੱਧਰ 'ਤੇ ਆਰਥਿਕ ਕੀਮਤ ਚੁਕਾਉਣੀ ਹੋਵੇਗੀ। ਚੀਨ ਦਾ ਅਸਲੀ ਚਿਹਰੇ ਨੂੰ ਉਸ ਸਮੇਂ ਬੇਨਕਾਬ ਹੋਇਆ ਹੈ, ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ। 

ਮਾਹਰਾਂ ਨੇ ਅਮਰੀਕਾ ਨਾਲ ਚੀਨ ਦੇ 'ਟੈਰਿਫ ਵਾਰ' ਅਤੇ ਵਪਾਰ ਨਾਲ ਜੁੜੇ ਮੁੱਦਿਆਂ 'ਤੇ ਆਸਟ੍ਰੇਲੀਆ ਨਾਲ ਵਧਦੀ ਤਕਰਾਰ ਅਤੇ ਹਾਂਗਕਾਂਗ ਵਿਚ ਤੇਜ਼ੀ ਨਾਲ ਵਿਗੜਦੀ ਸਥਿਤੀ ਦਾ ਵੀ ਜ਼ਿਕਰ ਕੀਤਾ। ਫ਼ੌਜ ਦੇ ਸਾਬਕਾ ਉੱਪ ਮੁਖੀ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਕਿਹਾ ਕਿ ਚੀਨ ਨੇ ਪੂਰਬੀ ਲੱਦਾਖ ਵਿਚ ਹਮਲਾਵਰ ਫ਼ੌਜੀ ਰਵੱਈਆ ਅਪਣਾ ਕੇ ਇਕ ਵੱਡੀ ਗਲਤੀ ਕੀਤੀ ਹੈ। ਇਹ ਗਤੀਰੋਧ ਉਦੋਂ ਸ਼ੁਰੂ ਹੋਇਆ, ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਹੀ ਹੈ। ਚੀਨ ਨੇ ਖੁਦ ਨੂੰ ਗਲੋਬਲ ਪੱਧਰ 'ਤੇ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨੂੰ ਇਹ ਕਾਫੀ ਮਹਿੰਗਾ ਪਵੇਗਾ। 

ਗਲਵਾਨ ਘਾਟੀ ਵਿਚ 15 ਜੂਨ ਨੂੰ ਹਿੰਸਕ ਝੜਪ 'ਚ ਭਾਰਤੀ ਫ਼ੌਜੀ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਿਸ ਦੀ ਚੀਨ ਨੂੰ ਦਹਾਕਿਆਂ ਤੱਕ ਕੀਮਤ ਚੁਕਾਉਣੀ ਹੋਵੇਗੀ। ਚੀਨ ਨੇ ਭਾਰਤ ਅਤੇ ਹੋਰ ਥਾਵਾਂ 'ਤੇ ਆਪਣੀ ਸਾਖ ਨੂੰ ਗੁਆ ਦਿੱਤਾ ਹੈ। ਚੀਨ ਨੇ ਇਸ ਹਮਲਾਵਰ ਰਵੱਈਏ ਨਾਲ ਖੁਦ ਹੋਰ ਕੂਟਨੀਤਕ ਪੱਧਰ 'ਤੇ ਅਲੱਗ-ਥਲੱਗ ਕਰ ਲਿਆ ਹੈ ਅਤੇ ਇਸ ਦੀ ਕੀਮਤ ਚੁਕਾਉਣੀ ਹੋਵੇਗੀ। ਦੱਸਣਯੋਗ ਹੈ ਕਿ ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਪਿਛਲੇ 6 ਹਫਤਿਆਂ ਤੋਂ ਗਤੀਰੋਧ ਬਣਿਆ ਹੋਇਆ ਹੈ ਅਤੇ ਬੀਤੀ 15 ਜੂਨ ਨੂੰ ਗਲਵਾਨ ਘਾਟੀ ਵਿਚ ਹਿੰਸਕ ਝੜਪ ਵਿਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵੱਧ ਗਿਆ ਹੈ।


author

Tanu

Content Editor

Related News