ਚੀਨ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਵਿਚ ਭਾਰਤ ਦੀ ਕਰੇਗਾ ਮਦਦ

03/24/2020 1:54:24 AM

ਬੀਜਿੰਗ (ਏਜੰਸੀ)- ਚੀਨ ਨੇ ਖਤਰਨਾਕ ਕੋਰੋਨਾ ਵਾਇਰਸ ਨਾਲ ਜੰਗੀ ਪੱਧਰ 'ਤੇ ਨਜਿੱਠਣ ਵਿਚ ਭਾਰਤ ਵਲੋਂ ਭੇਜੀ ਗਈ ਮਦਦ ਦੀ ਸ਼ਲਾਘਾ ਕੀਤੀ ਹੈ। ਚੀਨ ਨੇ ਇਹ ਵੀ ਕਿਹਾ ਕਿ ਉਹ ਕੋਵਿਡ-19 ਨਾਲ ਮੁਕਾਬਲਾ ਕਰਨ ਲਈ ਭਾਰਤ ਦੀ ਮਦਦ ਕਰਨ ਦਾ ਇਛੁੱਕ ਹੈ ਅਤੇ ਆਪਣਾ ਤਜ਼ਰਬਾ ਸਾਂਝਾ ਕਰੇਗਾ। ਉਹ ਭਾਰਤ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਵਿਚ ਜ਼ਰੂਰੀ ਸਹਾਇਤਾ ਵੀ ਮੁਹੱਈਆ ਕਰਵਾਏਗਾ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਵਾਂਗ ਨੇ ਸੋਮਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਚੀਨ ਉਨ੍ਹਾਂ 19 ਦੇਸ਼ਾਂ ਦੀ ਸਹਾਇਤਾ ਕਰੇਗਾ ਜਿਨ੍ਹਾਂ ਦੀ ਸਰਕਾਰਾਂ ਨੇ ਕੋਰੋਨਾ ਵਾਇਰਸ ਕਾਰਨ ਵਿਗੜੇ ਹਾਲਾਤ ਕਾਰਨ ਉਸ ਦੀ ਮਦਦ ਕੀਤੀ ਸੀ। ਜਦੋਂ ਸ਼ੁਵਾਂਗ ਤੋਂ ਪੁੱਛਿਆ ਗਿਆ ਕਿ ਇਨ੍ਹਾਂ 19 ਦੇਸ਼ਾਂ ਦੀ ਲਿਸਟ ਵਿਚ ਉਨ੍ਹਾਂ ਦੇ ਕਰੀਬੀ ਦੇਸ਼ ਭਾਰਤ ਦਾ ਜ਼ਿਕਰ ਕਿਉਂ ਨਹੀਂ ਕਰਦੇ ਹਨ, ਤਾਂ ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਜੋ ਵੀ ਲੈਣ-ਦੇਣ ਹੈ, ਉਹ ਬੇਰੋਕ-ਟੋਕ ਹੁੰਦਾ ਹੈ। ਦੋਹਾਂ ਦੇਸ਼ਾਂ ਵਿਚਾਲੇ ਇਹ ਸਹਿਯੋਗ ਬਹੁਤ ਨੇੜਤਾ ਵਾਲਾ ਹੈ।

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਫੈਲਣ ਤੋਂ ਬਾਅਦ ਭਾਰਤ ਅਤੇ ਚੀਨ ਲਗਾਤਾਰ ਸੰਪਰਕ ਵਿਚ ਹਨ। ਦੋਹਾਂ ਵਿਚਾਲੇ ਲਗਾਤਾਰ ਸਹਿਯੋਗ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਪੱਖ ਨੂੰ ਇਕ ਪੱਤਰ ਭੇਜ ਕੇ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਸਨ। ਭਾਰਤ ਦੇ ਵਿਦੇਸ਼ ਮੰਤਰੀ ਨੇ ਵੀ ਚੀਨੀ ਪ੍ਰਤੀਪੱਖੀ ਨਾਲ ਫੋਨ 'ਤੇ ਗੱਲ ਕੀਤੀ ਸੀ। ਸਾਨੂੰ ਭਾਰਤ ਤੋਂ ਸਹਾਇਤਾ ਮਿਲੀ ਸੀ ਅਤੇ ਅਸੀਂ ਉਸ ਦੀ ਪ੍ਰਸ਼ੰਸਾ ਕਰਦੇ ਹਾਂ। ਸਾਡੇ ਵਿਚਾਲੇ ਲੈਣ-ਦੇਣ ਦੀ ਇਕ ਪ੍ਰਣਾਲੀ ਹੈ। ਚੀਨ ਸਮਾਂਬੱਧ ਤਰੀਕੇ ਨਾਲ ਭਾਰਤ ਤੋਂ ਇਸ ਵਿਸ਼ੇ ਵਿਚ ਸੂਚਨਾਵਾਂ ਸਾਂਝੀਆਂ ਕਰਦੇ ਆ ਰਹੇ ਹਾਂ। ਚੀਨ ਵਿਚ ਵੀ ਅਸੀਂ ਭਾਰਤੀਆਂ ਨੂੰ ਜ਼ਰੂਰੀ ਸਹਾਇਤਾ ਅਤੇ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ। ਅਸੀਂ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਦਾ ਖਿਆਲ ਰੱਖ ਰਹੇ ਹਾਂ।

ਉਨ੍ਹਾਂ ਆਖਿਆ ਕਿ ਜਿਵੇਂ ਹੀ ਇਹ ਗਲੋਬਲ ਮਹਾਮਾਰੀ ਫੈਲਦੀ ਗਈ, ਅਸੀਂ ਭਾਰਤ ਵਿਚ ਹਾਲਾਤ ਦਾ ਵੀ ਜਾਇਜ਼ਾ ਲਿਆ। ਚੀਨ ਅਤੇ ਭਾਰਤ ਹੀ ਦੋ ਅਜਿਹੇ ਦੇਸ਼ ਹਨ, ਜਿਨ੍ਹਾਂ ਦੀ ਆਬਾਦੀ ਇਕ ਅਰਬ ਹੈ ਤੋਂ ਜ਼ਿਆਦਾ ਹੈ। ਇਹ ਘਾਤਕ ਵਾਇਰਸ ਸਾਡੇ ਸਾਰਿਆਂ ਲਈ ਚੁਣੌਤੀ ਹੈ। ਅਸੀਂ ਆਪਣੇ ਅਨੁਭਵਾਂ ਨੂੰ ਭਾਰਤ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਅੱਗੇ ਜਾ ਕੇ ਅਸੀਂ ਉਨ੍ਹਾਂ ਨੂੰ ਜ਼ਰੂਰੀ ਸਹਾਇਤਾ ਵੀ ਮੁਹੱਈਆ ਕਰਾਵਾਂਗੇ।


Sunny Mehra

Content Editor

Related News