ਚੀਨ ਦੀ ਨਵੀਂ ਚਾਲ: ਆਪਣੇ ਉਤਪਾਦਾਂ ਨੂੰ ਭਾਰਤ 'ਚ ਵੇਚਣ ਲਈ ਅਪਣਾ ਰਿਹੈ ਕਈ ਹੱਥਕੰਡੇ

06/18/2020 6:13:21 PM

ਨਵੀਂ ਦਿੱਲੀ — ਪੂਰਬੀ ਲੱਦਾਖ 'ਚ ਭਾਰਤ-ਚੀਨ ਬਾਰਡਰ 'ਤੇ ਗਲਵਾਨ ਘਾਟੀ 'ਚ ਹੋਈ ਖੂਨੀ ਝੜਪ ਦੇ ਬਾਅਦ ਪੂਰੇ ਦੇਸ਼ ਵਿਚ ਚੀਨ ਦੇ ਉਤਪਾਦਾਂ ਦਾ ਬਾਇਕਾਟ ਕਰਨ ਦੀ ਮੁਹਿੰਮ ਤੇਜ਼ ਹੋ ਗਈ ਹੈ। ਲੱਦਾਖ ਦੀ ਗਲਵਾਨ ਘਾਟੀ ਵਿਚ ਹਿੰਸਕ ਝੜਪ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਦਾ ਗੁੱਸਾ ਵੱਧ ਗਿਆ ਹੈ। ਹਰ ਕੋਈ ਚੀਨ ਨਾਲ ਰਿਸ਼ਤਾ ਤੋੜਣ ਬਾਰੇ ਕਹਿ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵੀ ਇਸ ਮੁੱਦੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਹੁਣ ਭਾਰਤ ਦੇ ਲੋਕ ਇਹ ਦੇਖ ਕੇ ਉਤਪਾਦ ਖਰੀਦ ਰਹੇ ਹਨ ਕਿ ਸਮਾਨ 'ਤੇ Made in India ਲਿਖਿਆ ਹੈ ਜਾਂ Made in china। 

ਇਸ ਡਰ ਦੇ ਮੱਦੇਨਜ਼ਰ ਚੀਨ ਭਾਰਤ ਵਿਚ ਆਪਣੇ ਮਾਲ ਦੀ ਵਿਕਰੀ ਨੂੰ ਬਣਾਏ ਰੱਖਣ ਲਈ ਇੱਕ ਨਵੀਂ ਰਣਨੀਤੀ ਅਪਣਾ ਰਿਹਾ ਹੈ। ਚੀਨ ਨੇ ਭਾਰਤੀਆਂ ਨੂੰ ਠੱਗਣ ਲਈ ਇਕ ਨਵੀਂ ਚਾਲ ਚਲੀ ਹੈ। ਪਰ ਉਸ ਦੀ ਚਲਾਕੀ ਭਾਰਤੀਆਂ ਸਾਹਮਣੇ ਨਹੀਂ ਚਲ ਸਕੇਗੀ। ਆਓ ਅਸੀਂ ਤੁਹਾਨੂੰ ਉਸ ਦੀ ਰਣਨੀਤੀ ਬਾਰੇ ਦੱਸਦੇ ਹਾਂ ਜਿਸ ਦੀ ਆੜ ਵਿਚ ਉਹ ਭਾਰਤੀ ਖਪਤਕਾਰਾਂ ਦੀਆਂ ਅੱਖਾਂ ਵਿਚ ਧੂੜ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

PunjabKesari

ਚੀਨ ਦੀ ਚਾਲਾਕੀ

ਸਾਲ 2017 'ਚ ਜਦੋਂ ਡੋਕਲਾਮ ਵਿਵਾਦ ਹੋਇਆ ਸੀ, ਉਸ ਸਮੇਂ ਵੀ ਭਾਰਤ ਵਿਚ ਚਾਈਨਾ ਦੇ ਸਮਾਨ ਦਾ ਬਾਇਕਾਟ ਕਰਨ ਦੀ ਮੰਗ ਤੇਜ਼ ਹੋਈ ਸੀ। ਇਸ ਤੋਂ ਬਾਅਦ ਦਿਵਾਲੀ 'ਤੇ ਕੁਝ ਸੰਗਠਨਾਂ ਨੇ ਚਾਈਨੀਜ਼ ਲੜੀਆਂ ਅਤੇ ਮੂਰਤੀਆਂ ਨੂੰ ਨਾ ਖਰੀਦਣ ਦੀ ਅਪੀਲ ਕੀਤੀ ਸੀ ਅਤੇ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਭਾਰਤ ਵਲੋਂ ਆਰਡਰ ਨਾ ਮਿਲਣ ਕਰਕੇ ਹੋਏ ਘਾਟੇ ਤੋਂ ਬਾਅਦ ਚੀਨ ਨੇ ਨਵੀਂ ਚਾਲ ਚਲੀ ਅਤੇ ਲੋਕਾਂ ਨੂੰ ਪਤਾ ਨਾ ਲੱਗੇ ਇਸ ਲਈ ਚੀਨ ਨੇ ਆਪਣੇ ਉਤਪਾਦਾਂ 'ਤੇ Made In china  ਲਿਖਣਾ ਬੰਦ ਕਰ ਦਿੱਤਾ।

ਹੁਣ ਚੀਨ ਆਪਣੇ ਉਤਪਾਦਾਂ 'ਤੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦਾ ਹੈ

ਹੁਣ ਚੀਨ ਨੇ ਆਪਣੇ ਆਪਣੇ ਉਤਪਾਦਾਂ 'ਤੇ 'Made in PRC' ਲਿਖਣਾ ਸ਼ੁਰੂ ਕਰ ਦਿੱਤਾ ਹੈ। PRC ਦਾ ਮਤਲਬ ਹੈ ਪੀਪਲਸ ਰਿਪਬਲਿਕ ਆਫ਼ ਚਾਈਨਾ(People's republic of China) ਸ਼ਾਇਦ ਚੀਨ ਦੇ ਦਿਮਾਗ 'ਚ ਹੋਵੇਗਾ ਕਿ ਭਾਰਤ ਦੇ ਲੋਕ PRC ਦੇਖ ਕੇ ਸਮਾਨ ਖਰੀਦ ਲੈਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਇਹ ਚੀਨ 'ਚ ਬਣੇ ਹਨ। ਸਿਰਫ ਇੰਨਾ ਹੀ ਨਹੀਂ ਚੀਨ ਨੇ Made in PRC ਲਿਖਣ ਦੇ ਨਾਲ-ਨਾਲ ਆਪਣੇ ਉਤਪਾਦਾਂ ਨੂੰ ਭਾਰਤੀ ਦਿਖ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਚੀਨ ਹੁਣ ਆਪਣੇ ਉਤਪਾਦਾਂ ਦੇ ਅਜਿਹੇ ਨਾਮ ਰੱਖ ਰਿਹਾ ਹੈ ਜਿਸ ਤਰ੍ਹਾਂ ਦੇ ਭਾਰਤੀ ਲੋਕ ਨਾਮ ਰੱਖਦੇ ਹਨ।

ਚੀਨ ਸਾਮਾਨ ਦੇ ਪੈਕਟ 'ਤੇ ਕਿਤੇ ਵੀ ਚੀਨੀ ਭਾਸ਼ਾ ਵਿਚ ਕੁਝ ਨਹੀਂ ਲਿਖਦਾ, ਸਾਰੀ ਜਾਣਕਾਰੀ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਅੰਗਰੇਜ਼ੀ ਵਿਚ ਹੀ ਲਿਖ ਰਿਹਾ ਹੈ। ਇੱਥੋਂ ਤਕ ਕਿ ਬਹੁਤ ਸਾਰੇ ਉਤਪਾਦਾਂ 'ਤੇ ਉਸਨੇ ਹਿੰਦੀ ਵਿਚ ਵੀ ਲਿਖਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜੇ ਪੈਕੇਟ 'ਤੇ ਤਸਵੀਰ ਰੱਖਣੀ ਹੈ, ਤਾਂ ਉਹ ਵੀ ਭਾਰਤੀ ਚਿਹਰਿਆਂ ਦੀ ਤਸਵੀਰ ਨੂੰ ਹੀ ਛਾਪ ਰਿਹਾ ਹੈ। ਇਸਦਾ ਅਰਥ ਹੈ ਕਿ ਤੁਸੀਂ ਪੂਰੀ ਤਰ੍ਹਾਂ ਉਤਪਾਦ ਨੂੰ ਭਾਰਤੀ ਮਹਿਸੂਸ ਕਰੋ।

ਚੀਨ ਨੇ ਹੁਣ ਆਪਣੇ ਉਤਪਾਦਾਂ 'ਤੇ ਚਾਈਨੀਜ਼ ਭਾਸ਼ਾ ਦਾ ਇਸਤੇਮਾਲ ਕਰਨਾ ਹੀ ਬੰਦ ਕਰ ਦਿੱਤਾ ਹੈ। ਹੁਣ ਚੀਨ ਆਪਣੇ ਉਤਪਾਦਾਂ 'ਤੇ ਅੰਗ੍ਰੇਜ਼ੀ ਤੋਂ ਇਲਾਵਾ ਹਿੰਦੀ ਭਾਸ਼ਾ ਦਾ ਵੀ ਇਸਤੇਮਾਲ ਕਰਦਾ ਹੈ ਤਾਂ ਜੋ ਭਾਰਤੀਆਂ ਨੂੰ ਪਤਾ ਹੀ ਨਾ ਲੱਗੇ ਕਿ ਇਹ ਚੀਨ ਦੇ ਉਤਪਾਦ ਹਨ।
ਸ਼ਾਇਦ ਕੁਝ ਭਾਰਤੀਆਂ ਨਾ ਪਤਾ ਲੱਗਾ ਹੋਵੇ ਕਿਉਂਕਿ ਭਾਰਤੀ ਲੋਕ ਉਤਪਾਦ 'ਤੇ Made in china ਨਾ ਲਿਖਿਆ ਦੇਖ ਕੇ ਉਤਪਾਦ ਖਰੀਦ ਲੈਂਦੇ ਹਨ। ਹੁਣ ਅਗਲੀ ਵਾਰ ਜਾਓ ਤਾਂ ਧਿਆਨ ਨਾਲ ਜ਼ਰੂਰ ਦੇਖਣਾ ਕਿ ਜਿਹੜਾ ਉਤਪਾਦ ਤੁਸੀਂ ਖਰੀਦ ਰਹੇ ਹੋ ਉਹ ਭਾਰਤ ਦੇ ਦੁਸ਼ਮਣ ਦੇਸ਼ ਵਿਚੋਂ ਆਇਆ ਹੈ ਜਾਂ ਕਿਸੇ ਹੋਰ ਦੇਸ਼ ਵਿਚੋਂ।
 


Harinder Kaur

Content Editor

Related News