ਪੀ.ਐੱਮ. ਮੋਦੀ ਨੇ ਚੀਨ ਨੂੰ ਚੀਨੀ ਭਾਸ਼ਾ ''ਚ ਦਿੱਤੀ ਨਵੇਂ ਸਾਲ ਦੀ ਵਧਾਈ

02/06/2019 1:16:06 PM

ਬੀਜਿੰਗ/ਨਵੀਂ ਦਿੱਲੀ (ਬਿਊਰੋ)— ਚੀਨ ਵਿਚ ਮੰਗਲਵਾਰ (5 ਫਰਵਰੀ) ਤੋਂ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ। ਇਸ ਸਾਲ ਦੀ ਸਮਾਪਤੀ 24 ਜਨਵਰੀ 2020 ਵਿਚ ਹੋਵੇਗੀ। ਚੀਨ ਦੇ ਨਵੇਂ ਸਾਲ ਦੇ ਮੌਕੇ 'ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਭਾਸ਼ਾ ਵਿਚ ਸ਼ੁੱਭਕਾਮਨਾ ਸੰਦੇਸ਼ ਭੇਜਿਆ। ਇਸ ਸੰਦੇਸ਼ ਦੇ ਜਵਾਬ ਵਿਚ ਭਾਰਤ ਵਿਚ ਚੀਨ ਦੇ ਰਾਜਦੂਤ ਨੇ ਟਵਿੱਟਰ ਜ਼ਰੀਏ ਧੰਨਵਾਦ ਕੀਤਾ ਅਤੇ ਇਸ ਸੰਦੇਸ਼ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਆਪਣੇ ਸੰਦੇਸ਼ ਵਿਚ ਮੋਦੀ ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ।

ਭਾਰਤ ਵਿਚ ਚੀਨ ਦੇ ਰਾਜਦੂਤ ਨੇ ਟਵਿੱਟਰ 'ਤੇ ਸ਼ੁੱਭਕਾਮਨਾ ਸੰਦੇਸ਼ ਦਾ ਸ਼ੁਕਰੀਆ ਅਦਾ ਕਰਦਿਆਂ ਲਿਖਿਆ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਈਕ੍ਰੋਬਲਾਗਿੰਗ ਸਾਈਟ 'ਤੇ ਚੀਨੀ ਨਵੇਂ ਸਾਲ ਦਾ ਵਧਾਈ ਸੰਦੇਸ਼ ਚੀਨੀ ਭਾਸ਼ਾ ਵਿਚ ਦੇਖ ਕੇ ਬਹੁਤ ਖੁਸ਼ੀ ਹੋਈ।'' ਉਨ੍ਹਾਂ ਨੇ ਇਸ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਦਿਆਂ ਅੱਗੇ ਲਿਖਿਆ,''ਪਿਆਰੇ ਮੋਦੀ ਜੀ ਨੇ ਲਿਖਿਆ, ਚਾਈਨੀਜ਼ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ। ਹਰੇਕ ਚੀਨੀ ਦੀ ਖੁਸ਼ੀ, ਖੁਸ਼ਹਾਲੀ ਅਤੇ ਸਿਹਤ ਦੀ ਇਸ ਪਿਗ ਯੀਅਰ ਵਿਚ ਕਾਮਨਾ ਕਰਦਾ ਹਾਂ।''

 

ਇੱਥੇ ਦੱਸ ਦਈਏ ਕਿ ਚੀਨ ਵਿਚ ਹਰੇਕ ਸਾਲ ਨਵੇਂ ਸਾਲ ਨੂੰ ਕਿਸੇ ਖਾਸ ਪਸ਼ੂ ਜਾਂ ਪੰਛੀ ਦੇ ਆਧਾਰ 'ਤੇ ਮਨਾਇਆ ਜਾਂਦਾ ਹੈ। ਇਸ ਵਾਰ ਦਾ ਨਵਾਂ ਸਾਲ ਪਿਗ ਸਾਲ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਚੀਨੀ ਜੋਤਿਸ਼ ਮੁਤਾਬਕ ਤੁਹਾਡੇ ਜਨਮ ਦੇ ਸਾਲ ਦੀ ਨੁਮਾਇੰਦਗੀ ਇਕ ਪਸ਼ੂ ਕਰਦਾ ਹੈ। ਬੀਤੇ ਸਾਲ ਇਹ ਡੌਗ ਸਾਲ ਸੀ। ਨਵੇਂ ਸਾਲ ਦਾ ਇਹ ਜਸ਼ਨ ਚੀਨ ਵਿਚ ਦੋ ਹਫਤੇ ਤੱਕ ਮਨਾਇਆ ਜਾਵੇਗਾ। ਇਸ ਦੌਰਾਨ ਸਕੂਲ, ਕਾਲਜ ਅਤੇ ਦਫਤਰ ਬੰਦ ਰਹਿਣਗੇ। 


Vandana

Content Editor

Related News