ਐਪਸ ''ਤੇ ਪਾਬੰਦੀ ਲਗਾਉਣ ਤੋਂ ਬਾਅਦ ਚੀਨ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ ''ਚ ਭਾਰਤ

06/30/2020 4:53:58 PM

ਨਵੀਂ ਦਿੱਲੀ : ਚੀਨ ਦੇ 59 ਐਪਸ 'ਤੇ ਪਾਬੰਦੀ ਲਗਾਉਣ ਦੇ ਬਾਅਦ ਹੁਣ ਕੇਂਦਰ ਸਰਕਾਰ 5ਜੀ ਤਕਨੀਕ 'ਚੋਂ ਵੀ ਚੀਨੀ ਕੰਪਨੀਆਂ ਨੂੰ ਬਾਹਰ ਰੱਖਣ ਦੀ ਤਿਆਰੀ ਵਿਚ ਹੈ। ਸਰਕਾਰ ਵਿਚ ਸਿਖ਼ਰ ਪੱਧਰ 'ਤੇ ਇਸ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ। ਸੂਤਰਾਂ ਮੁਤਾਬਕ Huawei ਵਰਗੀਆਂ ਕੰਪਨੀ ਨੂੰ ਸਰਕਾਰ 5ਜੀ ਤਕਨੀਕ ਦੇ ਉਪਕਰਨਾਂ ਦੇ ਮਾਮਲੇ ਵਿਚ ਦੂਰ ਰੱਖਣਾ ਚਾਹੁੰਦੀ ਹੈ। ਇਸ ਸੰਬੰਧ ਵਿਚ ਸੋਮਵਾਰ ਨੂੰ ਮੰਤਰੀਆਂ ਦੀ ਬੈਠਕ ਹੋਈ। ਦੱਸ ਦੇਈਏ ਕਿ ਚੀਨ ਦੀ ਵੱਡੀ ਟੈਲੀਕਾਮ ਕੰਪਨੀ Huawei ਭਾਰਤ ਵਿਚ 5ਜੀ ਸੇਵਾਵਾਂ ਦਾ ਇਕ ਮੁੱਖ ਦਾਅਵੇਦਾਰ ਹੈ।

ਮੀਟਿੰਗ ਨੂੰ ਲੈ ਕੇ ਅਜੇ ਤੱਕ ਵਿਸਥਾਰ ਨਾਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਕ ਰਿਪੋਰਟ ਮੁਤਾਬਕ ਇਸ ਦੌਰਾਨ Huawei ਅਤੇ ਕਈ ਹੋਰ ਚੀਨੀ ਕੰਪਨੀਆਂ ਦੇ 5ਜੀ ਤਕਨੀਕ ਵਿਚ ਹਿੱਸਾ ਲੈਣ ਨੂੰ ਲੈ ਕੇ ਗੱਲ ਹੋਈ। ਫਿਲਹਾਲ ਕੋਰੋਨਾ ਸੰਕਟ ਦੇ ਚਲਦੇ 5ਜੀ ਸਪੈਕਟਰਮ ਦੀ ਨੀਲਾਮੀ ਨੂੰ ਸਰਕਾਰ ਨੇ ਘੱਟ ਤੋਂ ਘੱਟ 1 ਸਾਲ ਲਈ ਟਾਲ ਦਿੱਤਾ ਹੈ ਪਰ ਪਿਛਲੇ ਸਾਲ Huawei ਨੂੰ 5ਜੀ ਟ੍ਰਾਇਲ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਇਸ ਵਾਰ ਅਮਰੀਕਾ ਵੱਲੋਂ ਵੀ ਸਾਰੇ ਦੇਸ਼ਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ Huawei ਨੂੰ 5ਜੀ ਦੀ ਰੇਸ ਵਿਚੋਂ ਬਾਹਰ ਰੱਖਿਆ ਜਾਏ। ਦੱਸ ਦੇਈਏ ਕਿ ਕਿ ਚੀਨ ਦੀ ਕੰਪਨੀ Huawei ਨੂੰ ਅਮਰੀਕਾ ਨੇ ਪਹਿਲਾਂ ਹੀ ਇਕ ਸਾਲ ਲਈ ਬੈਨ ਕਰ ਰੱਖਿਆ ਹੈ। ਇਹੀ ਨਹੀਂ ਅਮਰੀਕਾ ਵੱਲੋਂ ਬ੍ਰਿਟੇਨ ਅਤੇ ਭਾਰਤ ਵਰਗੇ ਦੇਸ਼ਾਂ ਨੂੰ ਵੀ Huawei 'ਤੇ ਪਾਬੰਦੀ ਲਈ ਸਹਿਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਪਨੀ ਦੇ ਸੰਸਥਾਪਕ ਦੇ ਚੀਨ ਦੀ ਫੌਜ ਪੀਪਲਸ ਲਿਬਰੇਸ਼ਨ ਆਰਮੀ ਨਾਲ ਤਾੱਲੁਕ ਦੇ ਚਲਦੇ ਇਸ 'ਤੇ ਹਮੇਸ਼ਾ ਸ਼ੱਕ ਰਿਹਾ ਹੈ।


cherry

Content Editor

Related News