ਭਾਰਤੀ ਜਲ ਸੈਨਾ ਦੀ ਵਧਦੀ ਤਾਕਤ ਤੋਂ ਡਰਿਆ ਚੀਨ? ਕਿਹਾ- ਸਾਡੀ ਭਾਰਤ ਨਾਲ ਕੋਈ ਦੁਸ਼ਮਣੀ ਨਹੀਂ
Saturday, Dec 02, 2023 - 10:37 AM (IST)
ਨਵੀਂ ਦਿੱਲੀ - ਸਮੁੰਦਰ ਵਿਚ ਚੀਨ ਦੀ ਵਧਦੀ ਤਾਕਤ ਨੂੰ ਰੋਕਣ ਲਈ ਭਾਰਤ ਦੀ ਜਵਾਬੀ ਯੋਜਨਾ ਕਾਰਨ ਹੁਣ ਉਸ ਦੀ ਘਬਰਾਹਟ ਸਾਹਮਣੇ ਆਉਣ ਲੱਗ ਗਈ ਹੈ। ਚੀਨ ਦੇ ਮੁਖ ਪੱਤਰ 'ਗਲੋਬਲ ਟਾਈਮਜ਼' 'ਚ ਫੌਜ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੇਕਰ ਭਾਰਤ ਉਕਸਾਉਂਦਾ ਨਹੀਂ ਤਾਂ ਉਸ ਨਾਲ ਕੋਈ ਦੁਸ਼ਮਣੀ ਨਹੀਂ ਹੈ। ਇਸ ਰਿਪੋਰਟ ਵਿੱਚ ਭਾਰਤ ਦੇ ਏਅਰਕ੍ਰਾਫਟ ਕੈਰੀਅਰ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ ਗਈ ਹੈ। ਭਾਰਤੀ ਜਲ ਸੈਨਾ ਕੋਲ ਆਪਣੇ ਪਹਿਲੇ ਦੋ ਏਅਰਕ੍ਰਾਫਟ ਕੈਰੀਅਰ ਹਨ। ਆਈਐਨਐਸ ਵਿਕਰਮਾਦਿਤਿਆ ਅਤੇ ਆਈਐਨਐਸ ਵਿਕਰਾਂਤ। ਭਾਰਤ ਹੁਣ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਏਅਰਕ੍ਰਾਫਟ ਕੈਰੀਅਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦਾ ਭਾਰ 45 ਹਜ਼ਾਰ ਟਨ ਹੋਵੇਗਾ ਜਿਹੜਾ ਕਿ ਕੋਚੀ ਦੇ ਸ਼ਿਪਯਾਰਡ ਵਿਚ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : ਮੋਬਾਇਲ ਸਿਮ ਖ਼ਰੀਦਣ-ਵੇਚਣ ਦੇ ਨਵੇਂ ਨਿਯਮ ਹੋਏ ਲਾਗੂ, ਉਲੰਘਣਾ ਕਰਨ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ
ਗਲੋਬਲ ਟਾਈਮਜ਼ ਮੁਤਾਬਕ ਬਲੂਮਬਰਗ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਸੀ ਕਿ ਚੀਨ ਦੀ ਵਧਦੀ ਤਾਕਤ ਨੂੰ ਰੋਕਣ ਲਈ ਭਾਰਤ ਹੁਣ ਹਿੰਦ ਮਹਾਸਾਗਰ 'ਚ ਆਪਣੀ ਮੌਜੂਦਗੀ ਵਧਾ ਰਿਹਾ ਹੈ। ਪਹਿਲੀ ਵਾਰ ਭਾਰਤ ਇੰਨੇ ਵੱਡੇ ਪੈਮਾਨੇ 'ਤੇ ਹਿੰਦ ਮਹਾਸਾਗਰ 'ਚ ਗਸ਼ਤ ਲਈ ਜਹਾਜ਼ ਉਤਾਰ ਰਿਹਾ ਹੈ। ਬੀਜਿੰਗ ਦੇ ਇਕ ਮਾਹਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ ਆਪਣੇ ਦਮ 'ਤੇ ਏਅਰਕ੍ਰਾਫਟ ਕੈਰੀਅਰ ਨਹੀਂ ਬਣਾ ਸਕਦੇ ਹਨ। ਜੇਕਰ ਭਾਰਤ ਕੋਲ ਸਮਰੱਥਾ ਹੈ ਤਾਂ ਇਸ ਦੀ ਵਰਤੋਂ ਜਲ ਸੈਨਾ ਦੀ ਤਾਕਤ ਵਧਾਉਣ ਲਈ ਕਰਨੀ ਚਾਹੀਦੀ ਹੈ। ਪਰ ਜੇਕਰ ਇਹ ਸਭ ਸਿਰਫ ਚੀਨ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਜਾ ਰਿਹਾ ਹੈ ਤਾਂ ਇਹ ਇਕ ਛੋਟੀ ਸੋਚ ਹੈ।
ਇਹ ਵੀ ਪੜ੍ਹੋ : ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਨੂੰ ਝਟਕਾ, ਉਪਭੋਗਤਾ ਫੋਰਮ ਨੇ 6 ਲੱਖ ਰੁਪਏ ਅਦਾ ਕਰਨ ਦਾ ਦਿੱਤਾ ਹੁਕਮ
ਮਾਹਿਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਚੀਨ ਦੀ ਰਾਸ਼ਟਰੀ ਰੱਖਿਆ ਨੀਤੀ ਰੱਖਿਆਤਮਕ ਹੈ। ਜੇਕਰ ਭਾਰਤ ਚੀਨ ਨੂੰ ਉਕਸਾਉਂਦਾ ਨਹੀਂ ਤਾਂ ਚੀਨ ਉਸਦਾ ਦੁਸ਼ਮਣ ਨਹੀਂ ਹੈ। ਚੀਨ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਕਿ ਹਿੰਦ ਮਹਾਸਾਗਰ ਵਿੱਚ ਚੀਨੀ ਪੀਐਲਏ ਦੀ ਮੌਜੂਦਗੀ ਭਾਰਤ ਨੂੰ ਖ਼ਤਰਾ ਨਹੀਂ ਬਲਕਿ ਸੁਰੱਖਿਆ, ਵਪਾਰਕ ਸਹਿਯੋਗ ਅਤੇ ਮਨੁੱਖੀ ਸਹਾਇਤਾ ਲਈ ਹੈ, ਜਿਸ ਦਾ ਭਾਰਤ ਨੂੰ ਵੀ ਫਾਇਦਾ ਹੋਵੇਗਾ। ਚੀਨ ਦਾ ਕਹਿਣਾ ਹੈ ਕਿ ਉਹ ਸੋਮਾਲੀਆ ਅਤੇ ਅਦਨ ਦੀ ਖਾੜੀ ਵਿੱਚ ਆਪਣੇ ਜਹਾਜ਼ਾਂ ਨੂੰ ਭੇਜਣਾ ਜਾਰੀ ਰੱਖ ਰਿਹਾ ਹੈ। ਹੁਣ ਤੱਕ ਚੀਨ ਨੇ ਕਦੇ ਵੀ ਹਿੰਦ ਮਹਾਸਾਗਰ ਵਿੱਚ ਆਪਣਾ ਏਅਰਕ੍ਰਾਫਟ ਕੈਰੀਅਰ ਲਾਂਚ ਨਹੀਂ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਦਾ ਨਵਾਂ ਜੰਗੀ ਬੇੜਾ 28 ਜੈੱਟ ਲਾਂਚ ਕਰ ਸਕਦਾ ਹੈ। ਇਸ ਵਿੱਚ ਰਾਫੇਲ ਜਹਾਜ਼ ਵੀ ਸ਼ਾਮਲ ਹੋਣਗੇ। ਜਦਕਿ ਚੀਨ ਕੋਲ ਹੁਣ ਤਿੰਨ ਏਅਰਕ੍ਰਾਫਟ ਕੈਰੀਅਰ ਹਨ। ਇਸਨੇ ਜੂਨ 2022 ਵਿੱਚ ਆਪਣੇ ਫੂਜਿਆਨ ਏਅਰਕ੍ਰਾਫਟ ਕੈਰੀਅਰ ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕੀਤਾ ਸੀ। ਇਹ 80 ਹਜ਼ਾਰ ਟਨ ਵਜ਼ਨ ਵਾਲਾ ਜੰਗੀ ਬੇੜਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦਾ ਨਵਾਂ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ਵਰਗਾ ਹੋਵੇਗਾ। ਹੁਣ ਇਸ ਨੂੰ ਤਿਆਰ ਕਰਨ ਵਿੱਚ 8 ਤੋਂ 10 ਸਾਲ ਦਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ : UPI ਲੈਣ-ਦੇਣ ਨਵੇਂ ਉੱਚੇ ਪੱਧਰ 'ਤੇ, FASTag 'ਤੇ ਵੀ ਦੇਖਣ ਨੂੰ ਮਿਲਿਆ ਵੱਡਾ ਲੈਣ-ਦੇਣ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8