ਚੀਨ ਵੱਲੋਂ ਸੜਕ ਨਿਰਮਾਣ ਕਰਨਾ ਸਮਝੌਤੇ ਦਾ ''ਸਿੱਧਾ ਉਲੰਘਣ'' : ਭੂਟਾਨ
Friday, Jun 30, 2017 - 12:48 AM (IST)
ਨਵੀਂ ਦਿੱਲੀ— ਭੂਟਾਨ ਨੇ ਚੀਨ 'ਤੇ ਆਪਣੇ ਸਰਹੱਦੀ ਖੇਤਰ 'ਚ ਸੜਕ ਦਾ ਨਿਰਮਾਣ ਕਰ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦਾ ਸਿੱਧਾ ਉਲੰਘਣ ਕਰਨ ਦਾ ਦੋਸ਼ ਲਗਾਇਆ। ਇਕ ਬਿਆਨ 'ਚ ਭੂਟਾਨ ਨੇ ਚੀਨ ਤੋਂ ਜੋਮਪੇਲਰੀ ਸਥਿਤ ਭੂਟਾਨ ਫੌਜ ਦੇ ਕੈਂਪ ਵੱਲ ਡੋਕਲਾਮ ਤੋਂ ਗੱਡੀਆਂ ਦੀ ਆਵਾਜਾਈ ਮੁਤਾਬਕ ਸੜਕ ਨਿਰਮਾਣ ਰੋਕਣ ਨੂੰ ਵੀ ਕਿਹਾ। ਭੂਟਾਨ ਦਾ ਕਹਿਣਾ ਹੈ ਕਿ ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਸੀਮਾ ਤੈਅ ਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ।
ਭੂਟਾਨ ਦੀ ਟਿੱਪਣੀ ਸਿਕਿੱਮ ਸੈਕਟਰ ਦੇ ਡੋਕਲਾਮ ਇਲਾਕੇ 'ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਜਾਰੀ ਵਿਵਾਦ ਵਿਚਾਲੇ ਆਈ ਹੈ। ਭੂਟਾਨ ਨੇ ਕਿਹਾ ਕਿ ਉਸ ਨੇ ਸੜਕ ਨਿਰਮਾਣ ਨੂੰ ਲੈ ਕੇ ਚੀਨ ਨੂੰ ਡਿਮਾਰਸ਼ ਵੀ ਜਾਰੀ ਕੀਤਾ ਹੈ ਅਤੇ ਚੀਨ ਤੋਂ ਤਤਕਾਲ ਨਿਰਮਾਣ ਕਾਰਜ ਰੋਕ ਕੇ 'ਯਥਾ ਸਥਿਤੀ' ਬਹਾਲ ਕਰਨ ਨੂੰ ਕਿਹਾ।