ਬੰਗਾਲ : ਬੰਬ ਨੂੰ ਗੇਂਦ ਸਮਝ ਕੇ ਖੇਡ ਰਹੇ ਸਨ ਬੱਚੇ, ਅਚਾਨਕ ਹੋਏ ਧਮਾਕੇ ਵਿਚ ਇਕ ਦੀ ਮੌਤ

10/26/2022 2:18:42 PM

ਭਾਟਪਾੜਾ (ਭਾਸ਼ਾ)- ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਮੰਗਲਵਾਰ ਰੇਲਵੇ ਟਰੈਕ ’ਤੇ ਹੋਏ ਬੰਬ ਧਮਾਕੇ ਦੌਰਾਨ 7 ਸਾਲ ਦੇ ਇਕ ਬੱਚੇ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਘਟਨਾ ਕੋਲਕਾਤਾ ਤੋਂ ਲਗਭਗ 30 ਕਿਲੋਮੀਟਰ ਦੂਰ ਭਟਪਾੜਾ ਦੇ ਕਾਕੀਨਾਰਾ ਅਤੇ ਜਗਦਲ ਸਟੇਸ਼ਨਾਂ ਦੇ ਵਿਚਕਾਰ ਰੇਲਵੇ ਟ੍ਰੈਕ ’ਤੇ ਸਵੇਰੇ 8.30 ਵਜੇ ਵਾਪਰੀ।

ਇਹ ਵੀ ਪੜ੍ਹੋ : 5 ਸਾਲ ਬਾਅਦ ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨਾਲ ਮਨਾਈ ਦੀਵਾਲੀ

ਮੁੰਡਾ ਆਪਣੇ ਦੋ ਦੋਸਤਾਂ ਨਾਲ ਉੱਥੋਂ ਲੱਭੇ ਇਕ ਗੋਲੇ ਨਾਲ ਖੇਡ ਰਿਹਾ ਸੀ । ਅਚਾਨਕ ਧਮਾਕਾ ਹੋ ਗਿਆ। ਪੁਲਸ ਅਧਿਕਾਰੀ ਅਨੁਸਾਰ ਬਦਮਾਸ਼ਾਂ ਨੇ ਬੰਬ ਰੇਲਵੇ ਟਰੈਕ ’ਤੇ ਰੱਖਿਆ ਸੀ। ਬੱਚੇ ਬੰਬ ਨੂੰ ਗੇਂਦ ਸਮਝ ਕੇ ਖੇਡਣ ਲੱਗੇ। ਉਦੋਂ ਹੀ ਇਹ ਫਟ ਗਿਆ। ਤਿੰਨ ਲੜਕਿਆਂ ਵਿੱਚੋਂ ਇੱਕ ਨੂੰ ਹਸਪਤਾਲ ਲਿਜਾਣ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਖਮੀ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮਰੀਜ਼ ਨੂੰ ਪਲੇਟਲੈਟਸ ਦੀ ਜਗ੍ਹਾ ਮੌਸਮੀ ਦਾ ਜੂਸ ਚੜ੍ਹਾਉਣ ਵਾਲੇ ਹਸਪਤਾਲ ਨੂੰ ਢਾਹੁਣ ਦੀ ਤਿਆਰੀ


DIsha

Content Editor

Related News