ਸਕੂਲ ਬੱਸ 'ਚ ਘੰਟਿਆਂਬੱਧੀ ਫਸੇ ਰਹੇ ਸਕੂਲੀ ਬੱਚੇ, ਲੱਭ-ਲੱਭ ਕਮਲੇ ਹੋਏ ਮਾਪੇ
Tuesday, Sep 24, 2024 - 06:35 PM (IST)
ਨੈਸ਼ਨਲ ਡੈਸਕ : ਯੂਪੀ ਦੇ ਪ੍ਰਤਾਪਗੜ੍ਹ ਵਿੱਚ ਇੱਕ ਸਕੂਲੀ ਬੱਸ, ਜਿਸ ਵਿੱਚ ਕਈ ਬੱਚੇ ਬੈਠੇ ਸਨ, ਨੂੰ ਚੈਕਿੰਗ ਦੌਰਾਨ ਏ.ਆਰ.ਟੀ.ਓ. ਨੇ ਕਾਬੂ ਕਰ ਲਿਆ। ਇਸ ਘਟਨਾ ਦੌਰਾਨ ਬੱਚਿਆਂ ਨੂੰ ਧੁੱਪ ਵਿੱਚ ਬੱਸ ਦੇ ਅੰਦਰ ਕਾਫ਼ੀ ਸਮੇਂ ਤੱਕ ਰਹਿਣਾ ਪਿਆ। ਜਦੋਂ ਬੱਚੇ ਸਮੇਂ ਸਿਰ ਘਰ ਨਹੀਂ ਪਹੁੰਚੇ ਤਾਂ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਬੱਚੇ ਏ.ਆਰ.ਟੀ.ਓ ਦਫ਼ਤਰ ਵਿੱਚ ਖੜ੍ਹੀ ਬੱਸ ਵਿੱਚ ਕੈਦ ਹਨ।
ਇਹ ਵੀ ਪੜ੍ਹੋ - ਸਮੋਸਾ ਪਾਰਟੀ ਦੇਣ ਤੋਂ ਇਨਕਾਰ ਕਰਨ 'ਤੇ ਹੈਵਾਨ ਬਣੇ ਦੋਸਤ, ਬੇਰਹਿਮੀ ਨਾਲ ਕਰ 'ਤਾ ਕਤਲ
ਦੱਸ ਦੇਈਏ ਕਿ ਇਹ ਘਟਨਾ ਬੀਤੇ ਦਿਨ ਦੀ ਹੈ, ਜਦੋਂ ਏ.ਆਰ.ਟੀ.ਓ.ਇਨਫੋਰਸਮੈਂਟ ਦਲੀਪ ਗੁਪਤਾ ਨੇ ਚੈਕਿੰਗ ਦੌਰਾਨ ਸਕੂਲ ਬੱਸ ਨੂੰ ਰੋਕਿਆ। ਦੋਸ਼ ਹੈ ਕਿ ਉਹਨਾਂ ਨੇ ਬੱਚਿਆਂ ਅਤੇ ਅਧਿਆਪਕਾਂ ਨਾਲ ਭਰੀ ਸਕੂਲ ਬੱਸ ਸਬੰਧੀ ਮੌਕੇ 'ਤੇ ਕਾਰਵਾਈ ਕਰਨ ਦੀ ਬਜਾਏ ਆਪਣੇ ਦਫ਼ਤਰ ਲੈ ਗਏ ਅਤੇ ਬੱਚਿਆਂ ਸਣੇ ਧੁੱਪ ਵਿਚ ਖੜ੍ਹੀ ਕਰ ਦਿੱਤੀ। ਇਸ ਦੌਰਾਨ ਬੱਸ ਵਿਚ ਬੈਠੇ ਛੋਟੇ-ਛੋਟੇ ਬੱਚੇ ਕਰੀਬ ਦੋ ਘੰਟੇ ਤੇਜ਼ ਧੁੱਪ ਵਿੱਚ ਭੁੱਖ-ਪਿਆਸ ਨਾਲ ਤੜਫਦੇ ਰਹੇ। ਇਸ ਮਾਮਲੇ ਦਾ ਜਦੋਂ ਮਾਪਿਆਂ ਨੂੰ ਪਤਾ ਲੱਗਾ ਤਾਂ ਉਹ ਏਆਰਟੀਓ ਦਫ਼ਤਰ ਪੁੱਜੇ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਏ.ਆਰ.ਟੀ.ਓ. ਨੇ ਦੱਸਿਆ ਕਿ ਫਿਟਨੈਸ ਫੇਲ ਹੋਣ ਕਾਰਨ ਬੱਸ ਨੂੰ ਰੋਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਨੂੰ ਦੇਖਣ ਮਗਰੋਂ ਬੱਸ ਨੂੰ ਦਫ਼ਤਰ ਵਿੱਚ ਖੜ੍ਹਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ - ਬਿਜਲੀ ਦਾ ਜ਼ਿਆਦਾ ਬਿੱਲ ਆਉਣ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਬੱਚਿਆਂ ਦੇ ਮਾਪਿਆਂ ਨੇ ਏ.ਆਰ.ਟੀ.ਓ ਦੇ ਇਸ ਰਵੱਈਏ 'ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਉਹਨਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਤੋਂ ਮੰਗ ਕੀਤੀ ਕਿ ਏਆਰਟੀਓ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਅਤੇ ਮਹਿਲਾ ਅਧਿਆਪਕ ਧੁੱਪ 'ਚ ਬੱਸ 'ਚ ਬੈਠੇ ਹਨ, ਜਦਕਿ ਬਾਹਰ ਖੜ੍ਹੇ ਮਾਪੇ ਅਧਿਕਾਰੀ ਨੂੰ ਝਿੜਕ ਰਹੇ ਹਨ। ਏਆਰਟੀਓ ਦਲੀਪ ਗੁਪਤਾ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਚੈਕਿੰਗ ਦੌਰਾਨ ਬੱਸ ਦਾ ਨਾ ਤਾਂ ਪਰਮਿਟ ਸੀ ਅਤੇ ਨਾ ਹੀ ਬੀਮਾ ਸੀ, ਇਸ ਲਈ ਇਸ ਨੂੰ ਦਫ਼ਤਰ ਵਿੱਚ ਪਾਰਕ ਕਰਨ ਦਾ ਫ਼ੈਸਲਾ ਕੀਤਾ ਗਿਆ। ਸਕੂਲ ਪ੍ਰਬੰਧਕਾਂ ਨੂੰ ਇਕ ਹੋਰ ਬੱਸ ਲਿਆਉਣ ਲਈ ਸੂਚਿਤ ਕੀਤਾ ਗਿਆ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਘਰ ਭੇਜਿਆ ਜਾ ਸਕੇ।
ਇਹ ਵੀ ਪੜ੍ਹੋ - ਵੱਡਾ ਫ਼ੈਸਲਾ: ਜੇਲ੍ਹਾਂ ਦੇ ਕੈਦੀ ਹੁਣ ਵੇਚਣਗੇ ਪੈਟਰੋਲ-ਡੀਜ਼ਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8