ਜਜ਼ਬੇ ਨੂੰ ਸਲਾਮ : ਬੱਚੇ ਦੇ ਜਨਮ ਦੇ ਇਕ ਘੰਟੇ ਬਾਅਦ ਮਹਿਲਾ ਨੇ ਦਿੱਤਾ ਵੋਟ

Tuesday, May 14, 2019 - 03:59 PM (IST)

ਜਜ਼ਬੇ ਨੂੰ ਸਲਾਮ : ਬੱਚੇ ਦੇ ਜਨਮ ਦੇ ਇਕ ਘੰਟੇ ਬਾਅਦ ਮਹਿਲਾ ਨੇ ਦਿੱਤਾ ਵੋਟ

ਢਾਂਡ (ਕੈਥਲ) (ਮਲਹੋਤਰਾ)— ਹਰਿਆਣਾ ਦੇ ਕੈਥਲ ਜ਼ਿਲੇ ਦੇ ਇਕ ਹਸਪਤਾਲ 'ਚ ਬੱਚੇ ਨੂੰ ਜਨਮ ਦੇਣ ਦੇ ਇਕ ਘੰਟੇ ਬਾਅਦ 23 ਸਾਲਾ ਮਨੀਸ਼ਾ ਰਾਣੀ ਨੇ ਵੋਟ ਦੇ ਕੇ ਲੋਕਤੰਤਰ ਦੀ ਨੀਂਹ ਹੋਰ ਮਜ਼ਬੂਤ ਕੀਤੀ ਹੈ। ਇਹੀ ਨਹੀਂ ਵੋਟਾਂ ਤੋਂ ਬਾਅਦ ਉਸ ਨੇ ਨਵੇਂ ਜੰਮੇ ਪੁੱਤਰ ਦਾ ਨਾਂ ਭਾਰਤ ਵੀ ਰੱਖ ਦਿੱਤਾ। ਮਨੀਸ਼ਾ ਬੇਸ਼ੱਕ ਘੱਟ ਪੜ੍ਹੀ ਹੈ ਪਰ ਉਸ ਨੇ ਵੋਟ ਦੀ ਕੀਮਤ ਸਾਰਿਆਂ ਨੂੰ ਸਮਝਾ ਦਿੱਤੀ ਹੈ। ਨਾਰੀ ਸ਼ਕਤੀ ਦੇ ਇਸ ਹੌਸਲੇ ਤੇ ਜਜ਼ਬੇ ਨੂੰ ਸਲਾਮ।

ਪਤੀ ਪਵਨ ਕੁਮਾਰ (ਜੋ ਕੱਪੜੇ ਵੇਚਣ ਦਾ ਕੰਮ ਕਰਦਾ ਹੈ) ਨੇ ਦੱਸਿਆ ਕਿ ਐਤਵਾਰ ਨੂੰ ਵੋਟਾਂ ਵਾਲੇ ਦਿਨ ਸਵੇਰੇ 6 ਵਜੇ ਜਣੇਪੇ ਦਾ ਦਰਦ ਹੋਣ 'ਤੇ ਮਨੀਸ਼ਾ ਨੂੰ ਮੁੱਢਲੇ ਸਿਹਤ ਕੇਂਦਰ ਢਾਂਡ 'ਚ ਭਰਤੀ ਕਰਵਾਇਆ ਗਿਆ ਅਤੇ 12.20 ਵਜੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਉਸ ਤੋਂ ਬਾਅਦ ਲਗਭਗ ਇਕ ਵਜੇ ਮਨੀਸ਼ਾ ਨੇ ਵੋਟ ਪਾਉਣ ਦੀ ਇੱਛਾ ਪ੍ਰਗਟਾਈ। ਮਨੀਸ਼ਾ ਨੇ ਐਂਬੂਲੈਂਸ ਦੀ ਉਡੀਕ ਵੀ ਨਹੀਂ ਕੀਤੀ ਅਤੇ ਆਪਣੀ ਗੱਡੀ ਰਾਹੀਂ ਵੋਟ ਪਾਉਣ ਲਈ ਪੋਲਿੰਗ ਬੂਥ ਪਹੁੰਚ ਗਈ।

''ਭਾਰਤ ਲੋਕਤਾਂਤ੍ਰਿਕ ਦੇਸ਼ ਹੈ। ਮੈਂ ਆਪਣਾ ਵੋਟ ਦੇ ਕੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ ਤੇ ਹਰ ਵੋਟ ਦੀ ਅਹਿਮੀਅਤ ਹੁੰਦੀ ਹੈ। ਭਾਰਤ 'ਚ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਹਰ ਵਿਅਕਤੀ ਨੂੰ ਆਪਣਾ ਕੀਮਤੀ ਵੋਟ ਦੇਣਾ ਚਾਹੀਦਾ ਹੈ ਅਤੇ ਆਪਣੀ ਪਸੰਦ ਦਾ ਨੁਮਾਇੰਦਾ ਚੁਣਨਾ ਚਾਹੀਦਾ ਹੈ ਕਿਉਂਕਿ ਲੋਕਤੰਤਰ 'ਚ ਹਰ ਵਿਅਕਤੀ ਨੂੰ ਆਪਣੀ ਵੋਟ ਦੇਣ ਦਾ ਅਧਿਕਾਰ ਹੈ।''


author

DIsha

Content Editor

Related News