ਝਾਰਖੰਡ ਦੇ 27 ਬੱਚਿਆਂ ਦੀ ਸਮੱਗਲਿੰਗ, ਨੇਪਾਲ ਭੇਜਿਆ

Friday, Dec 12, 2025 - 12:27 AM (IST)

ਝਾਰਖੰਡ ਦੇ 27 ਬੱਚਿਆਂ ਦੀ ਸਮੱਗਲਿੰਗ, ਨੇਪਾਲ ਭੇਜਿਆ

ਚਾਈਬਾਸਾ (ਝਾਰਖੰਡ), (ਭਾਸ਼ਾ)- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲੇ ’ਚ ਪੁਲਸ ਨੇ 27 ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਬਿਹਤਰ ਜੀਵਨ ਦੇਣ ਦੇ ਬਹਾਨੇ ਸਮੱਗਲਿੰਗ ਕਰ ਕੇ ਨੇਪਾਲ ਲਿਜਾਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਧਿਕਾਰੀ ਨੇ ਦੱਸਿਆ ਕਿ ਮਾਮਲੇ ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦੀ (ਬੱਚਿਆਂ ਦੀ) ਧਰਮ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਹਾਲ ਹੀ ’ਚ 27 ਬੱਚਿਆਂ ’ਚੋਂ 2 ਬੱਚੇ ਸਮੱਗਲਰਾਂ ਦੇ ਚੁੰਗਲ ’ਚੋਂ ਭੱਜਣ ’ਚ ਕਾਮਯਾਬ ਰਹੇ ਅਤੇ ਫਿਰ ਘਰ ਪਰਤਣ ’ਤੇ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਆਪਣੀ ਹੱਡਬੀਤੀ ਸੁਣਾਈ।

ਪੁਲਸ ਸੁਪਰਡੈਂਟ ਅਮਿਤ ਰੇਣੂ ਨੇ ਦੱਸਿਆ ਕਿ ਜਾਂਚ ਤਹਿਤ ਇਕ ਟੀਮ ਨੂੰ ਉਨ੍ਹਾਂ ਦੋਵਾਂ ਬੱਚਿਆਂ ਦੇ ਪਿੰਡ ’ਚ ਭੇਜਿਆ ਗਿਆ ਸੀ, ਜਿੱਥੇ ਇਹ ਪਤਾ ਲੱਗਾ ਕਿ ਉਸ ਪਿੰਡ ਦੇ 11 ਹੋਰ ਬੱਚਿਆਂ ਨੂੰ ਵਰਗਲਾ ਕੇ ਨੇਪਾਲ ਲਿਜਾਇਆ ਗਿਆ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਸਮੱਗਲਿੰਗ ਦਾ ਸ਼ਿਕਾਰ ਹੋਏ ਬੱਚਿਆਂ ’ਚੋਂ 4 ਹੋਰ ਬੱਚੇ ਬੁੱਧਵਾਰ ਨੂੰ ਵਾਪਸ ਪਰਤ ਆਏ। ਉਨ੍ਹਾਂ ਦੱਸਿਆ ਕਿ 11 ਬੱਚਿਆਂ ’ਚੋਂ 5 ਅਜੇ ਵੀ ਨੇਪਾਲ ’ਚ ਹਨ ਅਤੇ ਜ਼ਿਲਾ ਪ੍ਰਸ਼ਾਸਨ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।


author

Rakesh

Content Editor

Related News